ਦੀਪਕ ਪੂਨੀਆ ਦੀ ਹਾਰ ਮਗਰੋਂ ਕੋਚ ਨੇ ਰੈਫਰੀ ਨਾਲ ਕੀਤੀ ਹੱਥੋਪਾਈ, ਖੇਡ ਪਿੰਡ ਤੋਂ ਕੱਢਿਆ ਗਿਆ ਬਾਹਰ

Saturday, Aug 07, 2021 - 12:10 PM (IST)

ਦੀਪਕ ਪੂਨੀਆ ਦੀ ਹਾਰ ਮਗਰੋਂ ਕੋਚ ਨੇ ਰੈਫਰੀ ਨਾਲ ਕੀਤੀ ਹੱਥੋਪਾਈ, ਖੇਡ ਪਿੰਡ ਤੋਂ ਕੱਢਿਆ ਗਿਆ ਬਾਹਰ

ਟੋਕੀਓ (ਭਾਸ਼ਾ) : ਭਾਰਤੀ ਪਹਿਲਵਾਨ ਦੀਪਕ ਪੂਨੀਆ ਦੇ ਵਿਦੇਸ਼ੀ ਕੋਚ ਮੁਰਾਦ ਗੈਦਾਰੋਵ ਨੂੰ ਇਕ ਰੈਫਰੀ ਨਾਲ ਹੱਥੋਪਾਈ ਕਰਨ ਲਈ ਸ਼ੁੱਕਰਵਾਰ ਨੂੰ ਟੋਕੀਓ ਓਲੰਪਿਕ ਤੋਂ ਬਾਹਰ ਕਰ ਦਿੱਤਾ ਗਿਆ। ਭਾਰਤੀ ਪਹਿਲਵਾਨ ਦੇ ਕਾਂਸੀ ਤਮਗਾ ਦੇ ਪਲੇਅ-ਆਫ ਵਿਚ ਇਹ ਰੈਫਰੀ ਮੌਜੂਦ ਸੀ, ਜਿਸ ਵਿਚ ਦੀਪਕ ਪੂਨੀਆ ਸੈਨ ਮਾਰਿਨੋ ਦੇ ਮਾਈਲਸ ਨਜੀਮ ਅਮੀਨ ਤੋਂ ਹਾਰ ਗਏ ਸਨ।

ਇਹ ਵੀ ਪੜ੍ਹੋ: ਟੋਕੀਓ ਓਲੰਪਿਕ ਦੀ ਲਾਗਤ 15.4 ਬਿਲੀਅਨ ਡਾਲਰ, ਇਨ੍ਹਾਂ ਪੈਸਿਆਂ ਨਾਲ ਬਣ ਸਕਦੇ ਸਨ 300 ਹਸਪਤਾਲ

ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ.ਓ.ਸੀ.) ਨੇ ਮਾਮਲੇ ਦੀ ਸੁਣਵਾਈ ਦੇ ਬਾਅਦ ਗੈਦਾਰੋਵ ਦਾ ‘ਐਕਰੀਡਿਟੇਸ਼ਨ’ ਰੱਦ ਕਰ ਦਿੱਤਾ। ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਦੇ ਸਕੱਤਰ ਜਨਰਲ ਰਾਜੀਵ ਮਹਿਤਾ ਨੇ ਟਵੀਟ ਕੀਤਾ, ‘ਭਾਰਤੀ ਕੁਸ਼ਤੀ ਟੀਮ ਦੇ ਵਿਦੇਸ਼ ਸਹਾਇਕ ਕੋਚ ਮੁਰਾਦ ਗੈਦਾਰੋਵ ਇਕ ਮੈਚ ਰੈਫਰੀ ਨਾਲ ਹੱਥੋਪਾਈ ਦੀ ਘਟਨਾ ਵਿਚ ਸ਼ਾਮਲ ਸਨ, ਜਿਸ ਕਾਰਨ ਉਨ੍ਹਾਂ ਨੂੰ ਤੁਰੰਤ ਟੋਕੀਓ ਓਲੰਪਿਕ ਖੇਡ ਪਿੰਡ ਤੋਂ ਬਾਹਾਰ ਕਰ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਭਾਰਤ ਲਈ ਪਹਿਲੀ ਉਡਾਣ ਤੋਂ ਵਾਪਸ ਸੱਦ ਲਿਆ ਗਿਆ ਹੈ।’

ਇਹ ਵੀ ਪੜ੍ਹੋ: MS ਧੋਨੀ ਦੇ ਟਵਿਟਰ ਤੋਂ ਹਟਾਇਆ ਗਿਆ ਬਲੂ ਟਿੱਕ, ਜਾਣੋ ਵਜ੍ਹਾ

ਭਾਰਤੀ ਕੁਸ਼ਤੀ ਮਹਾਸੰਘ ਨੇ ਗੈਦਾਰੋਵ (42 ਸਾਲ) ਨੂੰ ਪਿਛਲੇ ਕੁੱਝ ਸਮੇਂ ਤੋਂ 2018 ਜੂਨੀਅਨ ਵਿਸ਼ਵ ਚੈਂਪੀਅਨ ਨੂੰ ਟ੍ਰੇਨਿੰਗ ਦੇਣ ਦੀ ਜ਼ਿੰਮੇਦਾਰੀ ਸੌਂਪੀ ਗਈ ਸੀ। ਗੈਦਾਰੋਵ ਬੇਲਾਰੂਸ ਵੱਲੋਂ 2008 ਬੀਜਿੰਗ ਓਲੰਪਿਕ ਚਾਂਦੀ ਤਮਗਾ ਜਿੱਤ ਚੁੱਕੇ ਹਨ। ਉਨ੍ਹਾਂ ਨੂੰ 2004 ਓਲੰਪਿਕ ਖੇਡਾਂ ਵਿਚ ਅਯੋਗ ਕਰਾਰ ਕਰ ਦਿੱਤਾ ਗਿਆ ਸੀ, ਜਦੋਂ ਉਨ੍ਹਾਂ ਨੇ ਕੁਆਰਟਰ ਫਾਈਨਲ ਗਵਾਉਣ ਦੇ ਬਾਅਦ ਏਰੀਨਾ ਦੇ ਬਾਹਰ ਆਪਣੇ ਵਿਰੋਧੀ ਨਾਲ ਹੱਥੋਪਾਈ ਕੀਤੀ ਸੀ।

ਇਹ ਵੀ ਪੜ੍ਹੋ: Tokyo Olympics: CM ਖੱਟੜ ਦਾ ਵੱਡਾ ਐਲਾਨ, ਹਰਿਆਣੇ ਦੀਆਂ ਹਾਕੀ ਖਿਡਾਰਣਾਂ ਨੂੰ ਦੇਣਗੇ 50-50 ਲੱਖ ਰੁਪਏ ਦਾ ਇਨਾਮ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News