ਟੋਕੀਓ ਓਲੰਪਿਕ : ਭਾਰਤੀ ਪਹਿਲਵਾਨ ਦੀਪਕ ਪੂਨੀਆ ਕਾਂਸੀ ਤਮਗੇ ਤੋਂ ਖੁੰਝੇ
Thursday, Aug 05, 2021 - 06:01 PM (IST)
ਜਾਪਾਨ (ਭਾਸ਼ਾ) : ਭਾਰਤੀ ਪਹਿਲਵਾਨ ਦੀਪਕ ਪੂਨੀਆ ਆਪਣੇ ਓਲੰਪਿਕ ਡੈਬਿਊ ਵਿਚ ਵੀਰਵਾਰ ਨੂੰ ਇੱਥੇ ਕਾਂਸੀ ਤਮਗਾ ਜਿੱਤਣ ਦੇ ਕਰੀਬ ਪੁੱਜੇ ਪਰ 86 ਕਿਲੋਗ੍ਰਾਮ ਦੇ ਪਲੇਅ-ਆਫ ਵਿਚ ਸੈਨ ਮਰਿਨੋ ਦੇ ਮਾਈਲੇਸ ਨਜਮ ਅਮੀਨ ਤੋਂ ਹਾਰ ਗਏ। ਦੀਪਕ ਦਾ ਬਚਾਅ ਪੂਰੇ ਮੁਕਾਬਲੇ ਦੌਰਾਨ ਸ਼ਾਨਦਾਰ ਸੀ ਪਰ ਸੈਨ ਮਰਿਨੋ ਦੇ ਪਹਿਲਵਾਨ ਨੇ ਮੁਕਾਬਲੇ ਦੇ ਆਖ਼ਰੀ ਪਲਾਂ ਵਿਚ ਭਾਰਤੀ ਪਹਿਲਵਾਨ ਦਾ ਖੱਬਾ ਪੈਰ ਫੜ ਕੇ ਉਨ੍ਹਾਂ ਨੂੰ ਸੁੱਟ ਕੇ 2 ਅੰਕ ਹਾਸਲ ਕੀਤੇ।
ਇਹ ਵੀ ਪੜ੍ਹੋ: ਟੋਕੀਓ ਓਲੰਪਿਕ ਤੋਂ ਇਕ ਹੋਰ ਚੰਗੀ ਖ਼ਬਰ, ਭਾਰਤੀ ਪਹਿਲਵਾਨ ਰਵੀ ਦਹੀਆ ਨੇ ਜਿੱਤਿਆ ਚਾਂਦੀ ਤਮਗਾ
ਇਸ ਤੋਂ ਪਹਿਲਾਂ 22 ਸਾਲਾ ਭਾਰਤੀ ਪਹਿਲਵਾਨ 2-1 ਨਾਲ ਅੱਗੇ ਚੱਲ ਰਿਹਾ ਸੀ। ਦੀਪਕ ਚੰਗੇ ਡ੍ਰਾਅ ਦਾ ਫ਼ਾਇਦਾ ਚੁੱਕ ਕੇ ਸੈਮੀਫਾਈਨਲ ਤੱਕ ਪਹੁੰਚੇ ਪਰ ਅਮਰੀਕਾ ਦੇ ਡੈਵਿਡ ਮੌਰਿਸ ਟੇਲਰ ਤੋਂ ਸੈਮੀਫਾਈਨਲ ਵਿਚ ਹਾਰ ਗਏ। ਉਨ੍ਹਾਂ ਨੇ ਇਸ ਤੋਂ ਪਹਿਲਾਂ ਨਾਈਜ਼ੀਰੀਆ ਦੇ ੲਕੇਰੇਕੇਮੇ ਏਗਿਓਮੋਰ ਨੂੰ ਤਕਨੀਕੀ ਮੁਹਾਰਤ ਨਾਲ ਅਤੇ ਫਿਰ ਕੁਆਟਰ ਫਾਈਨਲ ਵਿਚ ਚੀਨ ਦੇ ਜੁਸ਼ੇਨ ਲਿਨ ਨੂੰ 6-3 ਨਾਲ ਹਰਾਇਆ ਸੀ।
ਇਹ ਵੀ ਪੜ੍ਹੋ: ਹੁਣ ਮੱਧ ਪ੍ਰਦੇਸ਼ ਦੀ ਸਰਕਾਰ ਨੇ ਕੀਤਾ ਆਪਣੇ ਹਾਕੀ ਖਿਡਾਰੀਆਂ ਲਈ ਵੱਡਾ ਐਲਾਨ, ਦੇਵੇਗੀ 1-1 ਕਰੋੜ ਰੁਪਏ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।