ਟੋਕੀਓ ਓਲੰਪਿਕ: ਵੇਟਲਿਫਟਰ ਮੀਰਾਬਾਈ ਚਾਨੂ ਅਤੇ ਮੁੱਕੇਬਾਜ਼ ਲਵਲੀਨਾ ਨੂੰ ਮਿਲਿਆ ਇਕ ਹੋਰ ਤੋਹਫ਼ਾ

Friday, Aug 20, 2021 - 04:29 PM (IST)

ਗੁਹਾਟੀ : ਓਲੰਪਿਕ ਮਹਿਲਾ ਵੇਟਲਿਫਟਰ ਮੀਰਾਬਾਈ ਚਾਨੂ ਅਤੇ ਮੁੱਕੇਬਾਜ਼ ਲਵਲੀਨਾ ਬੋਰਗੋਹੇਨ  ਨੂੰ ਰੇਨੌਲਟ ਇੰਡੀਆ ਵੱਲੋਂ ਇਕ ਲਗਜ਼ਰੀ ਕਾਰ (ਰੇਨੌਲਟ-ਕਿਗਰ) ਤੋਹਫ਼ੇ ਵਿਚ ਦਿੱਤੀ ਗਈ ਹੈ। ਦੱਸ ਦੇਈਏ ਕਿ ਲਵਲੀਨਾ ਨੇ ਕਾਂਸੀ ਤਮਗਾ ਅਤੇ ਮੀਰਾਬਾਈ ਚਾਨੂ ਨੇ ਚਾਂਦੀ ਦਾ ਤਮਗਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ। ਮੁੱਕੇਬਾਜ਼ ਨੇ ਸ਼ੁੱਕਰਵਾਰ ਨੂੰ ਗੁਹਾਟੀ ਵਿਚ ਇਕ ਸਮਾਰੋਹ ਵਿਚ ਕਾਰ ਪ੍ਰਾਪਤ ਕੀਤੀ।

PunjabKesari

ਪੱਤਰਕਾਰਾਂ ਵੱਲੋਂ ਇਹ ਪੁੱਛੇ ਜਾਣ ’ਤੇ ਕੀ ਉਹ ਕਾਰ ਅਤੇ ਆਪਣੇ ਓਲੰਪਿਕ ਸੁਫ਼ਨੇ ਦੇ ਬਾਰੇ ਵਿਚ ਕਿਹੋ ਜਿਹਾ ਮਹਿਸੂਸ ਕਰਦੀ ਹੈ, ਲਵਲੀਨਾ ਨੇ ਕਿਹਾ, ‘ਹਾਂ, ਮੇਰਾ ਸੁਫ਼ਨਾ ਅਤੇ ਮੇਰੇ ਦੇਸ਼ ਦਾ ਸੁਫ਼ਨਾ ਮੇਰੇ ਲਈ ਮਹੱਤਵਪੂਰਨ ਹੈ। ਇਸ ਸੁਫ਼ਨੇ ਨੂੰ ਪੂਰਾ ਕਰਨ ਲਈ ਮੈਨੂੰ ਬਹੁਤ ਮਿਹਨਤ ਕਰਨੀ ਹੋਵੇਗੀ। ਇਹ ਮੇਰੀ ਪਹਿਲੀ ਕਾਰ ਹੈ ਅਤੇ ਮੈਂ ਖ਼ੁਸ਼ ਹਾਂ।’

ਇਹ ਵੀ ਪੜ੍ਹੋ: ਕਮਲਪ੍ਰੀਤ ਕੌਰ ਨੂੰ ਇੰਟਰਨੈਸ਼ਨਲ ਹਾਰਵੈਸਟ ਟੈਨਿਸ ਅਕੈਡਮੀ ਨੇ 10 ਲੱਖ ਦਾ ਇਨਾਮ ਦੇ ਕੇ ਕੀਤਾ ਸਨਮਾਨਿਤ

PunjabKesari

ਯੁਵਾ ਮੁੱਕੇਬਾਜ਼ ਨੇ ਦੱਸਿਆ ਕਿ ਉਨ੍ਹਾਂ ਦਾ ਇੱਥੇ ਕੋਈ ਹੋਰ ਪ੍ਰੋਗਰਾਮ ਨਹੀਂ ਹੈ ਅਤੇ ਹੁਣ ਉਹ ਨਵੀਂ ਕਾਰ ਵਿਚ ਘਰ ਜਾਵੇਗੀ। ਪੱਤਰਕਾਰਾਂ ਵੱਲੋਂ ਪੁੱਛੇ ਸਵਾਲ, ਕੀ ਉਹ ਗੱਡੀ ਚਲਾਉਣਾ ਜਾਣਦੀ ਹੈ, ’ਤੇ ਲਵਲੀਨਾ ਨੇ ਕਿਹਾ ਹਾਂ, ਮੈਂ ਜਾਣਦੀ ਹਾਂ ਕਿ ਗੱਡੀ ਕਿਵੇਂ ਚਲਾਉਣੀ ਹੈ ਪਰ ਮੈਨੂੰ ਜ਼ਿਆਦਾ ਆਤਮ ਵਿਸ਼ਵਾਸ ਨਹੀਂ ਹੈ, ਕਿਉਂਕਿ ਮੈਨੂੰ ਗੱਡੀ ਚਲਾਉਣ ਲਈ ਜ਼ਿਆਦਾ ਸਮਾਂ ਨਹੀਂ ਮਿਲਿਆ। ਮੈਂ ਆਪਣੇ ਮਾਪਿਆਂ ਨੂੰ ਆਪਣੀ ਨਵੀਂ ਕਾਰ ਵਿਚ ਘੁੰਮਾਉਣਾ ਪਸੰਦ ਕਰਾਂਗੀ। ਇਹ ਗੱਡੀ ਮੇਰੇ ਪਿਤਾ ਜੀ ਚਲਾਉਣਗੇ।

PunjabKesari

ਇਹ ਵੀ ਪੜ੍ਹੋ: ਏਸ਼ੀਆਈ ਯੁਵਾ ਅਤੇ ਜੂਨੀਅਰ ਮੁੱਕੇਬਾਜ਼ੀ ’ਚ ਭਾਰਤ ਦੇ ਘੱਟ ਤੋਂ ਘੱਟ 21 ਤਮਗੇ ਪੱਕੇ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News