Tokyo Olympics: ਸਾਨੀਆ ਅਤੇ ਅੰਕਿਤਾ ਦੀ ਜੋੜੀ ਮਹਿਲਾ ਡਬਲਜ਼ ਦੇ ਪਹਿਲੇ ਗੇੜ ’ਚ ਹਾਰੀ
Sunday, Jul 25, 2021 - 09:55 AM (IST)
ਟੋਕੀਓ (ਭਾਸ਼ਾ) : ਭਾਰਤ ਦੀ ਸਾਨੀਆ ਮਿਰਜ਼ਾ ਅਤੇ ਅੰਕਿਤਾ ਰੈਨਾ ਦੀ ਜੋੜੀ ਐਤਵਾਰ ਨੂੰ ਟੋਕੀਓ ਓਲੰਪਿਕ ਮਹਿਲਾ ਡਬਲਜ਼ ਦੇ ਪਹਿਲੇ ਗੇੜ ਵਿਚ ਯੂਕਰੇਨ ਦੀ ਨਾਦੀਆ ਅਤੇ ਲਿਊਡਮਾਈਲਾ ਕਿਚੇਨੋਕ ਭੈਣਾਂ ਤੋਂ ਹਾਰ ਗਈ। ਸਾਨੀਆ ਅਤੇ ਅੰਕਿਤਾ ਨੇ ਪਹਿਲਾ ਸੈੱਟ 6.0 ਨਾਲ ਜਿੱਤ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਪਰ ਅਗਲੇ 2 ਸੈੱਟ ਵਿਚ ਲੈਅ ਕਾਇਮ ਨਹੀਂ ਰੱਖ ਸਕੀ।
ਭਾਰਤੀ ਜੋੜੀ ਕਰੀਬ ਡੇਢ ਘੰਟੇ ਤੱਕ ਚੱਲੇ ਇਸ ਮੁਕਾਬਲੇ ਵਿਚ 6.0, 7.6, 10.8 ਨਾਲ ਹਾਰ ਗਈ। ਭਾਰਤ ਦੇ ਸੁਮਿਤ ਨਾਗਲ ਨੇ ਸ਼ਨੀਵਾਰ ਨੂੰ ਪੁਰਸ਼ ਸਿੰਗਲਜ਼ ਵਰਗ ਵਿਚ ਇਜ਼ਰਾਇਲ ਦੇ ਡੈਨਿਸ ਇਸਤੋਮਿਨ ਨੂੰ ਹਰਾ ਕੇ ਦੂਜੇ ਗੇੜ ਵਿਚ ਜਗ੍ਹਾ ਬਣਾਈ ਸੀ। ਉਹ ਜੀਸ਼ਾਨ ਅਲੀ (1988 ਸਿਓਲ) ਅਤੇ ਲਿਏਂਡਰ ਪੇਸ (1996 ਅਟਲਾਂਟਾ) ਦੇ ਬਾਅਦ ਓਲੰਪਿਕ ਪੁਰਸ਼ ਸਿੰਗਲਜ਼ ਮੈਚ ਜਿੱਤਣ ਵਾਲੇ ਤੀਜੇ ਭਾਰਤੀ ਖਿਡਾਰੀ ਬਣੇ।
ਇਹ ਵੀ ਪੜ੍ਹੋ: ਟੋਕੀਓ ਓਲੰਪਿਕ ’ਚ ਮੀਰਾਬਾਈ ਚਾਨੂ ਨੇ ਰਚਿਆ ਇਤਿਹਾਸ, ਭਾਰਤ ਨੂੰ ਮਿਲਿਆ ਪਹਿਲਾ ਤਮਗਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।