ਟੋਕੀਓ ਓਲੰਪਿਕ ਤੋਂ ਘਰ ਪਰਤੀ ਭਾਰਤੀ ਖਿਡਾਰਨ ’ਤੇ ਟੁੱਟਿਆ ਦੁੱਖਾਂ ਦਾ ਪਹਾੜ, ਮਿਲੀ ਭੈਣ ਦੀ ਮੌਤ ਦੀ ਖ਼ਬਰ
Monday, Aug 09, 2021 - 02:17 PM (IST)
ਨਵੀਂ ਦਿੱਲੀ : ਟੋਕੀਓ ਓਲੰਪਿਕ ਖ਼ਤਮ ਹੋ ਚੁੱਕਾ ਹੈ ਅਤੇ ਭਾਰਤੀ ਖਿਡਾਰੀ ਵੀ ਆਪਣੇ-ਆਪਣੇ ਘਰਾਂ ਨੂੰ ਪਰਤਣ ਲੱਗੇ ਹਨ ਪਰ ਜਦੋਂ ਭਾਰਤੀ ਖਿਡਾਰਨ ਧਨਲਕਸ਼ਮੀ ਸੇਕਰ ਆਪਣੇ ਘਰ ਪਰਤੀ ਤਾਂ ਉਨ੍ਹਾਂ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਉਨ੍ਹਾਂ ਨੂੰ ਘਰ ਪਹੁੰਚਦੇ ਹੀ ਖ਼ਬਰ ਮਿਲੀ ਕਿ ਉਨ੍ਹਾਂ ਦੀ ਭੈਣ ਦੀ ਮੌਤ ਹੋ ਗਈ ਹੈ, ਇਹ ਖ਼ਬਰ ਸੁਣਦੇ ਹੀ ਲਕਸ਼ਮੀ ਪੂਰੀ ਤਰ੍ਹਾਂ ਨਾਲ ਟੁੱਟ ਪਈ ਅਤੇ ਉਚੀ-ਉਚੀ ਰੋਣ ਲੱਗ ਪਈ।
ਦਰਅਸਲ ਧਨਲਕਸ਼ਮੀ ਟੋਕੀਓ ਓਲੰਪਿਕ ਵਿਚ ਰਿਜ਼ਰਵ ਖਿਡਾਰੀ ਦੇ ਰੂਪ ਵਿਚ ਗਈ ਸੀ। ਲਕਸ਼ਮੀ 4*400 ਰਿਲੇਅ ਰੇਸ ਵਿਚ ਹਿੱਸਾ ਲੈ ਰਹੀ ਐਥਲੀਟ ਵੇਂਕਅਰਮਨ ਦੀ ਰਿਜ਼ਰਵ ਖਿਡਾਰੀ ਸੀ। ਜਦੋਂ ਉਹ ਆਪਣੇ ਘਰ ਪਹੁੰਚੀ ਤਾਂ ਉਨ੍ਹਾਂ ਦਾ ਸ਼ਾਨਦਾਰ ਸੁਆਗਤ ਹੋਇਆ। ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਭੈਣ ਦਾ ਬੀਮਾਰੀ ਦੇ ਬਾਅਦ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਭੈਣ ਦੀ ਮੌਤ ਦੀ ਖ਼ਬਰ ਦੀ ਜਾਣਕਾਰੀ ਇਸ ਲਈ ਲਕਸ਼ਮੀ ਨੂੰ ਨਹੀਂ ਦਿੱਤੀ ਸੀ ਤਾਂ ਕਿ ਉਸ ਦੀ ਖੇਡ ਪ੍ਰਭਾਵਿਤ ਨਾ ਹੋਵੇ ਅਤੇ ਉਹ ਆਪਣੀ ਖੇਡ ’ਤੇ ਧਿਆਨ ਲਗਾ ਸਕੇ।
ਇਹ ਵੀ ਪੜ੍ਹੋ: ਵੱਡਾ ਝਟਕਾ: ਭਾਰਤ ਤੋਂ UAE ਦੀਆਂ ਹਵਾਈ ਟਿਕਟਾਂ 50 ਫ਼ੀਸਦੀ ਹੋਈਆਂ ਮਹਿੰਗੀਆਂ
ਧਨਲਕਸ਼ਮੀ ਨੇ ਐੱਨ.ਆਈ.ਐੱਸ. ਵਿਚ ਸਲੈਕਸ਼ਨ ਟਰਾਇਲ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 200 ਮੀਟਰ ਹੀਟਸ ਵਿਚ ਪੀਟੀ ਊਸ਼ਾ ਦੇ ਰਿਕਾਰਡ ਨੂੰ ਤੋੜਿਆ ਅਤੇ 100 ਮੀਟਰ ਦੌੜ ਵਿਚ ਦੂਤੀ ਚੰਦ ਖ਼ਿਲਾਫ਼ ਸੋਨ ਤਮਗਾ ਜਿੱਤਿਆ ਸੀ।