ਟੋਕੀਓ ਓਲੰਪਿਕ : ਨਿਰਮਾਣ ਕੰਮਾਂ ਨਾਲ ਜੁੜੇ ਇਕ ਮਜ਼ਦੂਰ ਦੀ ਗਰਮੀ ਨਾਲ ਮੌਤ

Saturday, Aug 10, 2019 - 12:12 AM (IST)

ਟੋਕੀਓ ਓਲੰਪਿਕ : ਨਿਰਮਾਣ ਕੰਮਾਂ ਨਾਲ ਜੁੜੇ ਇਕ ਮਜ਼ਦੂਰ ਦੀ ਗਰਮੀ ਨਾਲ ਮੌਤ

ਟੋਕੀਓ— ਭਾਰੀ ਗਰਮੀ ਦਾ ਪ੍ਰਕੋਪ ਝੱਲ ਰਹੇ ਜਾਪਾਨ ਵਿਚ ਟੋਕੀਓ ਓਲੰਪਿਕ 2020 ਦੀਆਂ ਤਿਆਰੀਆਂ ਵਿਚ ਰੁੱਝੇ ਇਕ ਮਜ਼ਦੂਰ ਦੀ ਨਿਰਮਾਣ ਸਥਾਨ 'ਤੇ ਗਰਮੀ ਨਾਲ ਮੌਤ ਹੋ ਗਈ। 50 ਸਾਲਾ ਇਹ ਵਿਅਕਤੀ ਬਿਜਲੀ ਦੀ ਤਾਰ ਵਿਛਾਉਣ ਦਾ ਕੰਮ ਕਰ ਰਿਹਾ ਸੀ। ਵੀਰਵਾਰ ਨੂੰ ਤੇਜ਼ ਗਰਮੀ ਦੀ ਵਜ੍ਹਾ ਨਾਲ ਉਹ ਬੇਹੋਸ਼ ਹੋ ਗਿਆ, ਜਿਸ ਤੋ ੰਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਜਾਨ ਨਹੀਂ ਬਚ ਸਕੀ। 
ਪ੍ਰਬੰਧਕ ਨੇ ਦੱਸਿਆ ਕਿ ਹੁਣ ਆਧਿਕਾਰਿਕ ਤੌਰ 'ਤੇ ਮੌਤ ਦੇ ਕਾਰਣਾ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਮੀਡੀਆ ਰਿਪੋਟਾਂ 'ਚ ਪੁਲਸ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਗਰਮੀ ਨਾਲ ਉਸਦੀ ਮੌਤ ਹੋਈ। ਟੋਕੀਓ ਓਲੰਪਿਕ ਨਿਰਮਾਣ ਥਾਵਾਂ 'ਤੇ ਇਹ ਤੀਜੀ ਮੌਤ ਹੈ।


author

Gurdeep Singh

Content Editor

Related News