ਟੋਕੀਓ ਓਲੰਪਿਕ : ਅਦਿਤੀ ਗੋਲਫ ''ਚ ਲਿਆਏਗੀ ਤਮਗਾ !

08/07/2021 3:36:24 AM

ਟੋਕੀਓ- ਭਾਰਤੀ ਗੋਲਫਰ ਅਦਿਤੀ ਅਸ਼ੋਕ ਟੋਕੀਓ ਓਲੰਪਿਕ ਵਿਚ ਗੋਲਫ ਵਿਚ ਭਾਰਤ ਦੇ ਪਹਿਲੇ ਤਮਗੇ ਦੀ ਦਾਅਵੇਦਾਰ ਬਣੀ ਹੋਈ ਹੈ, ਜਿਸ ਨੇ ਤੀਜੇ ਦੌਰ ਵਿਚ ਤਿੰਨ ਅੰਡਰ 67 ਦਾ ਸਕੋਰ ਕਰਕੇ ਦੂਜਾ ਸਥਾਨ ਬਰਕਰਾਰ ਰੱਖਿਆ ਹੈ। ਅਦਿਤੀ 3 ਰਾਊਂਡਾਂ ਤੋਂ ਬਾਅਦ 12 ਅੰਡਰ 201 ਦੇ ਸਕੋਰ ਦੇ ਨਾਲ ਇਕੱਲੀ ਦੂਜੇ ਸਥਾਨ 'ਤੇ ਹੈ। ਅਮਰੀਕਾ ਦੀ ਨੈਲੀ ਕੋਰਡਾ ਉਸ ਤੋਂ ਤਿੰਨ ਸਟ੍ਰੋਕਸ ਅੱਗੇ ਹੈ, ਜਿਸ ਨੇ ਇਸ ਦੌਰ ਵਿਚ ਦੋ ਅੰਡਰ 69 ਦਾ ਸਕੋਰ ਕੀਤਾ। ਨਿਊਜ਼ੀਲੈਂਡ ਦੀ ਲੀਡੀਆ ਕੋ, ਆਸਟਰੇਲੀਆ ਦੀ ਹੰਨਾ ਗ੍ਰੀਨ, ਡੈੱਨਮਾਰਕ ਦੀ ਕ੍ਰਿਸਟੀਨ ਪੇਡਰਸਨ ਤੇ ਜਾਪਾਨ ਦੀ ਮੋਨੇ ਇਨਾਮੀ 10 ਅੰਡਰ 203 ਦੇ ਸਕੋਰ ਨਾਲ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਹਨ।

ਇਹ ਖ਼ਬਰ ਪੜ੍ਹੋ- ਕੈਲੀਫੋਰਨੀਆ 'ਚ ਸਿਹਤ ਕਰਮਚਾਰੀਆਂ ਲਈ ਜ਼ਰੂਰੀ ਹੋਵੇਗੀ ਕੋਰੋਨਾ ਵੈਕਸੀਨ


ਅਦਿਤੀ ਨੇ 5 ਬਰਡੀਆਂ ਲਾਈਆਂ ਅਤੇ ਦੋ ਬੋਗੀਆਂ ਕੀਤੀਆਂ। ਉਸ ਨੇ 9ਵੇਂ ਅਤੇ 11ਵੇਂ ਹੋਲ 'ਤੇ ਬੋਗੀ ਕਰਨ ਤੋਂ ਬਾਅਦ 15ਵੇਂ ਅਤੇ 17ਵੇਂ ਹੋਲ 'ਤੇ ਬਰਡੀ ਲਾਈ। ਇਸ ਤੋਂ ਪਹਿਲਾਂ ਉਸ ਨੋ ਚੌਥੇ, ਛੇਵੇਂ ਤੇ 7ਵੇਂ ਹੋਲ 'ਤੇ ਵੀ ਬਰਡੀ ਲਾਈ ਸੀ। ਭਾਰਤ ਦੀ ਦੀਕਸ਼ਾ ਡਾਗਰ ਇਕ ਓਵਰ 72 ਦੇ ਸਕੋਰ ਦੇ ਨਾਲ ਹੇਠਲੇ ਹਾਫ ਵਿਚ ਹੈ। ਅਦਿਤੀ ਦਾ ਇਹ ਦੂਜਾ ਓਲੰਪਿਕ ਹੈ। ਰੀਓ (2016) ਵਿਚ ਉਹ 41ਵੇਂ ਸਥਾਨ 'ਤੇ ਸੀ। ਅਦਿਤੀ ਨੇ ਕਿਹਾ ਕਿ ਉਹ ਕੋਰੋਨਾ ਤੋਂ ਪੀੜਤ ਹੋ ਗਈ ਸੀ, ਜਿਸ ਕਾਰਨ ਇੱਥੇ ਆਉਣ ਤੋਂ ਪਹਿਲਾਂ ਉਸ ਨੇ ਘੱਟ ਟੂਰਨਾਮੈਂਟ ਵਿਚ ਹੀ ਖੇਡਿਆ। ਬੀਮਾਰੀ ਤੋਂ ਉਭਰਨ ਤੋਂ ਬਾਅਦ ਉਸ ਨੂੰ ਅਜੇ ਵੀ ਵੱਡੇ ਸ਼ਾਟ ਲਾਉਣ ਵਿਚ ਪ੍ਰੇਸ਼ਾਨੀ ਹੋ ਰਹੀ ਹੈ। 

ਇਹ ਖ਼ਬਰ ਪੜ੍ਹੋ- ENG v IND : ਐਂਡਰਸਨ ਨੇ ਭਾਰਤ ਦੇ ਇਸ ਗੇਂਦਬਾਜ਼ ਦਾ ਤੋੜਿਆ ਇਹ ਰਿਕਾਰਡ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News