ਡਿਪ੍ਰੈਸ਼ਨ ਦੇ ਬਾਵਜੂਦ ਟੋਕੀਓ ’ਚ ਚਮਕੀ ਕਮਲਪ੍ਰੀਤ, ਕਿਸਾਨ ਪਰਿਵਾਰ ਨਾਲ ਰੱਖਦੀ ਹੈ ਸਬੰਧ

07/31/2021 6:01:28 PM

ਨਵੀਂ ਦਿੱਲੀ (ਭਾਸ਼ਾ) : ਕੋਵਿਡ-19 ਤਾਲਾਬੰਦੀ ਨੇ ਡਿਸਕਸ ਥ੍ਰੋਅ ਐਥਲੀਟ ਕਮਲਪ੍ਰੀਤ ਕੌਰ ਦੇ ਮਾਨਸਿਕ ਸਿਹਤ ’ਤੇ ਇੰਨਾ ਅਸਰ ਪਾਇਆ ਸੀ ਕਿ ਉਨ੍ਹਾਂ ਨੇ ਮਨੋਵਿਗਿਆਨਕ ਦਬਾਅ ਨਾਲ ਨਜਿੱਠਣ ਲਈ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੱਤਾ ਸੀ ਪਰ ਚੱਕਾ (ਡਿਸਕਸ ਥ੍ਰੋਅ) ਹਮੇਸ਼ਾ ਉਨ੍ਹਾਂ ਦਾ ਪਹਿਲਾਂ ਪਿਆਰ ਬਣਿਆ ਰਿਹਾ ਅਤੇ ਹੁਣ ਉਹ ਭਾਰਤ ਨੂੰ ਓਲੰਪਿਕ ਖੇਡਾਂ ਵਿਚ ਇਤਿਹਾਸਕ ਐਥਲੈਟਿਕਸ ਤਮਗਾ ਦਿਵਾਉਣ ਤੋਂ ਕੁੱਝ ਕਦਮ ਦੂਰ ਖੜ੍ਹੀ ਹੈ। ਉਨ੍ਹਾਂ ਨੇ ਸ਼ਨੀਵਾਰ ਨੂੰ 64 ਮੀਟਰ ਦੂਰ ਚੱਕਾ ਸੁੱਟ ਕੇ 2 ਅਗਸਤ ਨੂੰ ਹੋਣ ਵਾਲੇ ਫਾਈਨਲ ਲਈ ਕੁਆਲੀਫਾਈ ਕੀਤਾ। ਪੰਜਾਬ ਵਿਚ ਕਾਬਰਵਾਲਾ ਪਿੰਡ ਦੀ ਕੌਰ ਦਾ ਜਨਮ ਕਿਸਾਨ ਪਰਿਵਾਰ ਵਿਚ ਹੋਇਆ। ਪਿਛਲੇ ਸਾਲ ਦੇ ਅੰਤ ਵਿਚ ਉਹ ਕਾਫ਼ੀ ਨਿਰਾਸ਼ ਸੀ, ਕਿਉਂਕਿ ਕੋਵਿਡ-19 ਮਹਾਮਾਰੀ ਕਾਰਨ ਉਨ੍ਹਾਂ ਨੂੰ ਕਿਸੇ ਟੂਰਨਾਮੈਂਟ ਵਿਚ ਖੇਡਣ ਨੂੰ ਨਹੀਂ ਮਿਲ ਰਿਹਾ ਸੀ। ਉਹ ਡਿਪਰੈਸ਼ਨ ਮਹਿਸੂਸ ਕਰ ਰਹੀ ਸੀ, ਜਿਸ ਨਾਲ ਉਨ੍ਹਾਂ ਨੇ ਆਪਣੇ ਪਿੰਡ ਵਿਚ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੱਤਾ ਸੀ।

ਇਹ ਵੀ ਪੜ੍ਹੋ: 3 ਵਿੱਚੋਂ 2 ਰਾਊਂਡ ਜਿੱਤ ਕੇ ਹਾਰੀ ਮੈਰੀਕਾਮ, ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਫ਼ੈਸਲਿਆਂ 'ਤੇ ਚੁੱਕੇ ਸਵਾਲ

ਕੌਰ ਦੀ ਕੋਚ ਰਾਖੀ ਤਿਆਗੀ ਨੇ ਕਿਹਾ, ‘ਉਨ੍ਹਾਂ ਦੇ ਪਿੰਡ ਦੇ ਕੋਲ ਬਾਦਲ ਵਿਚ ਇਕ ਸਾਈ ਕੇਂਦਰ ਹੈ ਅਤੇ ਅਸੀਂ 2014 ਤੋਂ ਪਿਛਲੇ ਸਾਲ ਤੱਕ ਉਥੇ ਟਰੇਨਿੰਗ ਕਰ ਰਹੇ ਸੀ। ਕੋਵਿਡ-19 ਕਾਰਨ ਸਭ ਕੁੱਝ ਬੰਦ ਸੀ ਅਤੇ ਉਹ ਡਿਪਰੈਸ਼ਨ (ਪਿਛਲੇ ਸਾਲ) ਮਹਿਸੂਸ ਕਰ ਰਹੀ ਸੀ। ਉਹ ਹਿੱਸਾ ਲੈਣਾ ਚਾਹੁੰਦੀ ਸੀ, ਖ਼ਾਸ ਕਰਕੇ ਓਲੰਪਿਕ ਵਿਚ।’ ਉਨ੍ਹਾਂ ਕਿਹਾ, ‘ਉਹ ਬੈਚੇਨ ਸੀ ਅਤੇ ਇਹ ਸੱਚ ਹੈ ਕਿ ਉਸ ਨੇ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੱਤਾ ਸੀ ਪਰ ਇਹ ਕਿਸੇ ਟੂਰਨਾਮੈਂਟ ਲਈ ਜਾਂ ਪੇਸ਼ੇਵਰ ਕ੍ਰਿਕਟਰ ਬਣਨ ਲਈ ਨਹੀਂ ਸੀ, ਸਗੋਂ ਉਹ ਆਪਣੇ ਪਿੰਡ ਦੇ ਮੈਦਾਨਾਂ ’ਤੇ ਕ੍ਰਿਕਟ ਖੇਡ ਰਹੀ ਸੀ।’ ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਦੀ ਕੋਚ ਤਿਆਗੀ ਓਲੰਪਿਕ ਲਈ ਉਨ੍ਹਾਂ ਨਾਲ ਟੋਕੀਓ ਨਹੀਂ ਜਾ ਸਕੀ ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਕਮਲਪ੍ਰੀਤ ਜੇਕਰ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰੇ ਤਾਂ ਇਸ ਵਾਰ ਤਮਗਾ ਜਿੱਤ ਸਕਦੀ ਹੈ।

ਉਨ੍ਹਾਂ ਕਿਹਾ, ‘ਮੈਂ ਉਸ ਨਾਲ ਰੋਜ਼ਾਨਾ ਗੱਲ ਕਰਦੀ ਹਾਂ, ਉਹ ਅੱਜ ਥੋੜ੍ਹੀ ਘਬਰਾਈ ਹੋਈ ਸੀ, ਕਿਉਂਕਿ ਇਹ ਉਸ ਦਾ ਪਹਿਲਾਂ ਓਲੰਪਿਕ ਸੀ ਅਤੇ ਮੈਂ ਵੀ ਉਸ ਨਾਲ ਨਹੀਂ ਸੀ। ਮੈਂ ਉਸ ਨੂੰ ਕਿਹਾ ਕਿ ਕੋਈ ਦਬਾਅ ਨਾ ਲਓ, ਬੱਸ ਆਪਣਾ ਸਰਵਸ੍ਰੇਸ਼ਠ ਕਰੋ। ਮੈਨੂੰ ਲੱਗਦਾ ਹੈ ਕਿ 66 ਜਾਂ 67 ਮੀਟਰ ਉਸ ਨੂੰ ਅਤੇ ਦੇਸ਼ ਨੂੰ ਐਥਲੈਟਿਕਸ ਦਾ ਤਮਗਾ ਦਿਵਾ ਸਕਦਾ ਹੈ। ਰੇਲਵੇ ਦੀ ਕਰਮਚਾਰੀ ਕੌਰ ਇਸ ਸਾਲ ਸ਼ਾਨਦਾਰ ਫਾਰਮ ਵਿਚ ਰਹੀ ਹੈ। ਉਨ੍ਹਾਂ ਨੇ ਮਾਰਚ ਵਿਚ ਫੈਡਰੇਸ਼ਨ ਕੱਪ ਵਿਚ 65.06 ਮੀਟਰ ਚੱਕਾ ਸੁੱਟ ਕੇ ਰਾਸ਼ਟਰੀ ਰਿਕਾਰਡ ਤੋੜਿਆ ਸੀ ਅਤੇ ਉਹ 65 ਮੀਟਰ ਚੱਕਾ ਸੁੱਟਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ  ਸੀ। ਜੂਨ ਵਿਚ ਉਨ੍ਹਾਂ ਨੇ ਇੰਡੀਅਨ ਗ੍ਰਾਂ ਪ੍ਰੀ 4 ਵਿਚ 66.59 ਮੀਟਰ ਦੇ ਥ੍ਰੋਅ ਨਾਲ ਆਪਣਾ ਰਾਸ਼ਟਰੀ ਰਿਕਾਰਡ ਸੁਧਾਰਿਆ ਅਤੇ ਦੁਨੀਆ ਦੀ 6ਵੇਂ ਨੰਬਰ ਦੀ ਖਿਡਾਰਣ ਬਣੀ। ਪਰਿਵਾਰ ਦੀਆਂ ਆਰਥਿਕ ਸਮੱਸਿਆਵਾਂ ਅਤੇ ਆਪਣੀ ਮਾਂ ਦੇ ਵਿਰੋਧ ਕਾਰਨ ਉਹ ਸ਼ੁਰੂ ਵਿਚ ਐਥਲੈਟਿਕਸ ਵਿਚ ਨਹੀਂ ਆਉਣਾ ਚਾਹੀਦੀ ਸੀ ਪਰ ਆਪਣੇ ਕਿਸਾਨ ਪਿਤਾ ਕੁਲਦੀਪ ਸਿੰਘ ਦੇ ਸਹਿਯੋਗ ਨਾਲ ਉਨ੍ਹਾਂ ਨੇ ਇਸ ਵਿਚ ਖੇਡਣਾ ਸ਼ੁਰੂ ਕੀਤਾ। ਸ਼ੁਰੂ ਵਿਚ ਉਨ੍ਹਾਂ ਨੇ ਸ਼ਾਟ ਪੁੱਟ ਖੇਡਣਾ ਸ਼ੁਰੂ ਕੀਤਾ ਪਰ ਬਾਅਦ ਵਿਚ ਬਾਦਲ ਵਿਚ ਸਾਈ ਕੇਂਦਰ ਨਾਲ ਜੁੜਨ ਦੇ ਬਾਅਦ ਚੱਕਾ ਸੁੱਟਣਾ ਸ਼ੁਰੂ ਕੀਤਾ। 

ਇਹ ਵੀ ਪੜ੍ਹੋ: ਨਵੀਂ ਲੁੱਕ ’ਚ ਨਜ਼ਰ ਆਏ ‘ਕੈਪਟਨ ਕੂਲ’ ਧੋਨੀ, ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਤਸਵੀਰਾਂ

ਬਾਦਲ ਵਿਚ ਕੌਰ ਦੇ ਸਕੂਲ ਦੀ ਖੇਡ ਅਧਿਆਪਕਾ ਨੇ ਐਥਲੈਟਿਕਸ ਦੇ ਰੁਬਰੂ ਕਰਾਇਆ, ਜਿਸ ਤੋਂ ਬਾਅਦ ਉਨ੍ਹਾਂ ਨੇ 2011-12 ਵਿਚ ਖੇਤਰੀ ਅਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਭਾਗ ਲੈਣਾ ਸ਼ੁਰੂ ਕੀਤਾ। ਪਰ ਉਨ੍ਹਾਂ ਨੇ ਫੈਸਲਾ ਕੀਤਾ ਕਿ ਉਹ ਆਪਣੇ ਪਿਤਾ 'ਤੇ ਵਾਧੂ ਵਿੱਤੀ ਦਬਾਅ ਨਹੀਂ ਪਾਏਗੀ। ਉਨ੍ਹਾਂ ਨੇ 2013 ਵਿਚ ਅੰਡਰ-18 ਰਾਸ਼ਟਰੀ ਜੂਨੀਅਰ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ ਅਤੇ ਦੂਜੇ ਸਥਾਨ 'ਤੇ ਰਹੀ। ਉਹ 2014 ਵਿਚ ਬਾਦਲ ਦੇ ਸਾਈ ਕੇਂਦਰ ਨਾਲ ਜੁੜੀ ਅਤੇ ਅਗਲੇ ਸਾਲ ਨੈਸ਼ਨਲ ਜੂਨੀਅਰ ਚੈਂਪੀਅਨ ਬਣ ਗਈ। ਸਾਲ 2016 ਵਿਚ ਉਨ੍ਹਾਂ ਨੇ ਆਪਣਾ ਪਹਿਲਾ ਸੀਨੀਅਰ ਰਾਸ਼ਟਰੀ ਖ਼ਿਤਾਬ ਜਿੱਤਿਆ। ਅਗਲੇ ਤਿੰਨ ਸਾਲਾਂ ਤੱਕ ਉਹ ਸੀਨੀਅਰ ਰਾਸ਼ਟਰੀ ਖਿਤਾਬ ਜਿੱਤਦੀ ਰਹੀ। ਪਰ ਇਸ ਸਾਲ ਉਹ ਐੱਨ.ਆਈ.ਐੱਸ. ਪਟਿਆਲਾ ਆਉਣ ਤੋਂ ਬਾਅਦ ਸੁਰਖੀਆਂ ਵਿਚ ਆਈ। ਟੋਕੀਓ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਕ੍ਰਿਸ਼ਨਾ ਪੂਨੀਆ ਤੋਂ ਸਲਾਹ ਵੀ ਮੰਗੀ, ਜੋ ਹੁਣ ਤੱਕ ਓਲੰਪਿਕ ਵਿਚ ਖੇਡ ਦਾ ਸਰਬੋਤਮ ਪ੍ਰਦਰਸ਼ਨ ਕਰਨ ਵਾਲੀ ਖਿਡਾਰਨ ਹੈ।

ਪੂਨੀਆ 2012 ਓਲੰਪਿਕਸ ਦੇ ਫਾਈਨਲ ਵਿਚ ਛੇਵੇਂ ਸਥਾਨ 'ਤੇ ਰਹੀ। ਪੂਨੀਆ ਨੇ ਕਿਹਾ, 'ਉਸ ਨੇ ਪੁੱਛਿਆ ਕਿ ਓਲੰਪਿਕ ਵਿਚ ਕਿਵੇਂ ਕਰਨਾ ਹੈ। ਕਿਉਂਕਿ ਇਹ ਉਸ ਦਾ ਪਹਿਲਾ ਓਲੰਪਿਕ ਸੀ, ਉਹ ਥੋੜ੍ਹੀ ਤਣਾਅ ਵਿਚ ਸੀ। ਮੈਂ ਉਸ ਨੂੰ ਕਿਹਾ ਕਿ ਬੱਸ ਤਣਾਅਮੁਕਤ ਹੋ ਕੇ ਖੇਡੋ। ਤਮਗੇ ਬਾਰੇ ਨਾ ਸੋਚੋ, ਸਿਰਫ਼ ਆਪਣਾ ਸਰਵਸ੍ਰੇਸ਼ਠ ਕਰਨਾ।' ਮਾਰਚ ਵਿਚ ਕੌਰ ਨੇ ਪੂਨੀਆ ਦਾ ਲੰਮੇ ਸਮੇਂ ਦਾ ਰਾਸ਼ਟਰੀ ਰਿਕਾਰਡ ਤੋੜ ਦਿੱਤਾ। ਪੂਨੀਆ ਨੇ ਕਿਹਾ, 'ਉਸ ਕੋਲ ਤਮਗਾ ਜਿੱਤਣ ਦਾ ਸੁਨਹਿਰੀ ਮੌਕਾ ਹੈ। ਇਹ ਭਾਰਤੀ ਐਥਲੈਟਿਕਸ ਵਿਚ ਇਕ ਵੱਡਾ ਪਲ ਹੋਵੇਗਾ ਅਤੇ ਦੇਸ਼ ਦੀਆਂ ਔਰਤਾਂ ਵੀ ਡਿਸਕਸ ਥ੍ਰੋਅ ਅਤੇ ਐਥਲੈਟਿਕਸ ਵਿਚ ਆਪਣਾ ਹੱਥ ਅਜ਼ਮਾਉਣਾ ਸ਼ੁਰੂ ਕਰ ਦੇਣਗੀਆਂ।'

ਇਹ ਵੀ ਪੜ੍ਹੋ: ਯੂਥ ਓਲੰਪਿਕਸ ਵਿਚ ਤਮਗਾ ਜਿੱਤਣ ਵਾਲੀ 19 ਸਾਲਾ ਖਿਡਾਰਣ ਦੇ ਸਿਰ ’ਤੇ ਵੱਜਾ ਹਥੌੜਾ, ਹੋਈ ਬੇਦਰਦ ਮੌਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


 


cherry

Content Editor

Related News