ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ’ਚ ਟੋਕੀਓ ਓਲੰਪਿਕ ਮੁਖੀ ਨੇ ਦਿੱਤਾ ਅਸਤੀਫਾ

Saturday, Feb 13, 2021 - 03:09 PM (IST)

ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ’ਚ ਟੋਕੀਓ ਓਲੰਪਿਕ ਮੁਖੀ ਨੇ ਦਿੱਤਾ ਅਸਤੀਫਾ

ਟੋਕੀਓ (ਵਾਰਤਾ)– ਟੋਕੀਓ 2020 ਓਲੰਪਿਕ ਦੇ ਮੁਖੀ ਯਾਸ਼ਿਰੋ ਮੋਰੀ ਨੇ ਮਹਿਲਾਵਾਂ ਤੇ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਸ਼ੁੱਕਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਇਸ ਬਿਆਨ ਲਈ ਫਿਰ ਤੋਂ ਮੁਆਫੀ ਮੰਗੀ। ਟੋਕੀਓ ਓਲੰਪਿਕ ਦੇ ਸ਼ੁਰੂ ਹੋਣ ਵਿਚ ਹੁਣ ਸਿਰਫ 5 ਮਹੀਨੇ ਹੀ ਰਹਿ ਗਏ ਹਨ ਤੇ ਇੰਨੇ ਘੱਟ ਸਮੇਂ ਵਿਚ ਨਵੇਂ ਮੁਖੀ ਦੀ ਭਾਲ ਕਰਨਾ ਮੁਸ਼ਕਿਲ ਕੰਮ ਹੋ ਗਿਆ ਹੈ। ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ 83 ਸਾਲਾ ਮੋਰੀ ਦੇ ਟੋਕੀਓ ਓਲੰਪਿਕ ਦੇ ਮੁਖੀ ਅਹੁਦੇ ਤੋਂ ਅਸਤੀਫਾ ਦੇਣ ਨਾਲ ਕੋਰੋਨਾ ਵਾਇਰਸ (ਕੋਵਿਡ-19) ਮਹਾਮਾਰੀ ਦੇ ਕਾਰਣ ਮੁਲਤਵੀ ਹੋਣ ਤੋਂ ਬਾਅਦ ਫਿਰ ਸ਼ੁਰੂ ਹੋ ਰਹੀਆਂ ਓਲੰਪਿਕ 2020 ਦੇ ਆਯੋਜਕਾਂ ਵਿਚ ਨਿਰਾਸ਼ਾ ਹੋਵੇਗੀ ਤੇ ਇਸਦਾ ਅਸਰ ਉਸਦੇ ਆਤਮਵਿਸ਼ਵਾਸ ’ਤੇ ਵੀ ਪਵੇਗਾ।

ਮੋਰੀ ਨੇ ਇਸ ਮਹੀਨੇ ਓਲੰਪਿਕ ਕਮੇਟੀ ਦੀ ਇਕ ਮੀਟਿੰਗ ਦੌਰਾਨ ਟਿੱਪਣੀ ਕੀਤੀ ਸੀ ਕਿ ਮਹਿਲਾਵਾਂ ਬਹੁਤ ਵੱਧ ਗੱਲਾਂ ਕਰਦੀਆਂ ਹਨ। ਮੋਰੀ ਦੇ ਇਸ ਬਿਆਨ ’ਤੇ ਕਾਫੀ ਹੰਗਾਮਾ ਹੋਇਆ ਸੀ ਪਰ ਸ਼ੁਰੂਆਤ ਵਿਚ ਉਸ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ।


author

cherry

Content Editor

Related News