ਟੋਕੀਓ ਦੇ ਪ੍ਰਦਰਸ਼ਨ ਨਾਲ ਭਵਿੱਖ ''ਚ ਬਿਹਤਰ ਨਤੀਜੇ ਦੇਣ ''ਚ ਮਦਦ ਮਿਲੇਗੀ : ਸਲੀਮਾ ਟੇਟੇ

Tuesday, Sep 07, 2021 - 07:20 PM (IST)

ਟੋਕੀਓ ਦੇ ਪ੍ਰਦਰਸ਼ਨ ਨਾਲ ਭਵਿੱਖ ''ਚ ਬਿਹਤਰ ਨਤੀਜੇ ਦੇਣ ''ਚ ਮਦਦ ਮਿਲੇਗੀ : ਸਲੀਮਾ ਟੇਟੇ

ਨਵੀਂ ਦਿੱਲੀ- ਭਾਰਤੀ ਮਹਿਲਾ ਹਾਕੀ ਟੀਮ ਦੀ ਮਿਡਫ਼ੀਲਡਰ ਸਲੀਮਾ ਟੇਟੇ ਨੇ ਕਿਹਾ ਕਿ ਟੋਕੀਓ ਓਲੰਪਿਕਸ 'ਚ ਸ਼ਾਨਦਾਰ ਪ੍ਰਦਰਸ਼ਨ ਨਾਲ ਟੀਮ ਦਾ ਆਤਮਵਿਸ਼ਵਾਸ ਕਾਫ਼ੀ ਵਧਿਆ ਹੈ ਤੇ ਇਸ ਨਾਲ ਭਵਿੱਖ 'ਚ ਬਿਹਤਰ ਪ੍ਰਦਰਸ਼ਨ 'ਚ ਮਦਦ ਮਿਲੇਗੀ। ਭਾਰਤੀ ਮਹਿਲਾ ਹਾਕੀ ਟੀਮ ਉਮੀਦ ਤੋਂ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਟੋਕੀਓ ਓਲੰਪਿਕਸ 'ਚ ਚੌਥੇ ਸਥਾਨ 'ਤੇ ਰਹੀ। ਟੇਟੇ ਨੇ ਕਿਹਾ ਕਿ ਹੁਣ ਟੋਕੀਓ 'ਚ ਸਾਡੇ ਪ੍ਰਦਰਸ਼ਨ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਕਾਂਸੀ ਤਮਗ਼ੇ ਦੇ ਮੈਚ 'ਚ ਬ੍ਰਿਟੇਨ ਤੋਂ ਹਾਰਨ ਦੇ ਬਾਅਦ ਅਸੀਂ ਦੁਖੀ ਸੀ ਪਰ ਸਾਨੂੰ ਪਤਾ ਚਲ ਰਿਹਾ ਹੈ ਕਿ ਟੂਰਨਾਮੈਂਟ ਤੋਂ ਕਿੰਨੀਆਂ ਹਾਂ-ਪੱਖੀ ਗੱਲਾਂ ਨਿਕਲੀਆਂ ਹਨ।

ਟੇਟੇ ਨੇ ਕਿਹਾ ਕਿ ਅਸੀਂ ਭਾਵੇਂ ਤਮਗ਼ਾ ਨਹੀਂ ਜਿੱਤਿਆ ਪਰ ਕਾਫ਼ੀ ਆਤਮਵਿਸ਼ਵਾਸ ਪ੍ਰਾਪਤ ਕੀਤਾ ਤੇ ਇਸ ਨਾਲ ਇਕ ਟੀਮ ਦੇ ਤੌਰ 'ਤੇ ਚੰਗੇ ਪ੍ਰਦਰਸ਼ਨ 'ਚ ਮਦਦ ਮਿਲੇਗੀ। ਟੋਕੀਓ 'ਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੀ ਸਭ ਤੋਂ ਅਹਿਮ ਗੱਲ ਦੇ ਬਾਰੇ 'ਚ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਅਸੀਂ ਗੋਲ ਕਰਨ ਦੇ ਕਈ ਮੌਕੇ ਬਣਾਏ ਤੇ ਪੈਨਲਟੀ ਕਾਰਨਰ ਤਬਦੀਲ ਕੀਤੇ। ਅਸੀਂ ਆਪਣਾ ਸਭ ਕੁਝ ਮੈਦਾਨ 'ਤੇ ਲਗਾ ਦਿੱਤਾ ਤੇ ਹਾਰ ਨਹੀਂ ਮੰਨੀ। ਹਰ ਹਾਲਾਤ 'ਚ ਜੁਝਾਰੂਪੁਣਾ ਬਣਾਏ ਰੱਖਿਆ। 

19 ਸਾਲਾ ਟੇਟੇ ਨੇ ਕਿਹਾ ਕਿ ਉਹ ਖ਼ੁਸ਼ਕਿਸਮਤ ਹੈ ਕਿ ਇੰਨੀ ਘੱਟ ਉਮਰ 'ਚ ਉਨ੍ਹਾਂ ਨੂੰ ਓਲੰਪਿਕ ਖੇਡਣ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਕਾਫ਼ੀ ਦਬਾਅ ਵਾਲੇ ਮੈਚ ਖੇਡ ਕੇ ਮੈਂ ਬਹੁਤ ਕੁਝ ਸਿੱਖਿਆ ਹੈ ਜਿਸ ਦਾ ਫ਼ਾਇਦਾ ਆਉਣ ਵਾਲੀਆਂ ਪ੍ਰਤੀਯੋਗਿਤਾਵਾਂ 'ਚ ਮਿਲੇਗਾ।


author

Tarsem Singh

Content Editor

Related News