ਅੱਜ ਹੈ ਭਾਰਤ ਦੇ 5 ਧਾਕੜ ਕ੍ਰਿਕਟਰਾਂ ਦਾ ਬਰਥਡੇ, ਜਾਣੋ ਇਨ੍ਹਾਂ ਸਟਾਰ ਕ੍ਰਿਕਟਰਾਂ ਬਾਰੇ ਕੁਝ ਖ਼ਾਸ ਗੱਲਾਂ

Monday, Dec 06, 2021 - 02:57 PM (IST)

ਅੱਜ ਹੈ ਭਾਰਤ ਦੇ 5 ਧਾਕੜ ਕ੍ਰਿਕਟਰਾਂ ਦਾ ਬਰਥਡੇ, ਜਾਣੋ ਇਨ੍ਹਾਂ ਸਟਾਰ ਕ੍ਰਿਕਟਰਾਂ ਬਾਰੇ ਕੁਝ ਖ਼ਾਸ ਗੱਲਾਂ

ਸਪੋਰਟਸ ਡੈਸਕ- 6 ਦਸੰਬਰ ਦਾ ਦਿਨ ਭਾਰਤੀ ਕ੍ਰਿਕਟ ਦੇ ਲਈ ਬੇਹੱਦ ਖ਼ਾਸ ਹੈ। ਟੀਮ ਇੰਡੀਆ ਲਈ ਕੌਮਾਂਤਰੀ ਕ੍ਰਿਕਟ 'ਚ ਪਰਚਮ ਲਹਿਰਾਉਣ ਵਾਲੇ ਪੰਜ ਖਿਡਾਰੀਆਂ ਦਾ ਅੱਜ ਜਨਮ ਦਿਨ ਹੈ। ਇਨ੍ਹਾਂ ਚੋਂ 3 ਖਿਡਾਰੀ ਤਾਂ ਅਜਿਹੇ ਹਨ, ਜੋ ਟੀਮ ਇੰਡੀਆ ਦੇ ਨਿਯਮਿਤ ਮੈਂਬਰ ਹਨ ਜਦਕਿ ਇਕ ਖਿਡਾਰੀ ਲੰਬੇ ਅਰਸੇ ਤੋਂ ਟੀਮ 'ਚੋਂ ਬਾਹਰ ਹੈ ਜਦਕਿ ਇਕ ਧਾਕੜ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕਾ ਹੈ। 6 ਦਸੰਬਰ ਨੂੰ ਜਨਮ ਦਿਨ ਵਾਲੇ ਇਨ੍ਹਾਂ ਪੰਜ ਖਿਡਾਰੀਆਂ 'ਚ ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ, ਸ਼੍ਰੇਅਸ ਅਈਅਰ, ਕਰੁਣ ਨਾਇਰ ਤੇ ਆਰ. ਪੀ. ਸਿੰਘ ਦੇ ਨਾਂ ਸ਼ਾਮਲ ਹਨ।

ਇਹ ਵੀ ਪੜ੍ਹੋ : ਏਸ਼ੀਆਈ ਪੈਰਾ ਖੇਡਾਂ ’ਚ ਭਾਰਤੀਆਂ ਨੇ ਕਰਾਈ ਬੱਲੇ-ਬੱਲੇ, ਜਿੱਤੇ 19 ਤਮਗੇ

1. ਰਵਿਦਰ ਜਡੇਜਾ

PunjabKesariਟੀਮ ਇੰਡੀਆ ਦੇ ਆਲਰਾਊਂਡਰ ਰਵਿੰਦਰ ਜਡੇਜਾ ਅੱਜ 33 ਸਾਲ ਦੇ ਹੋ ਗਏ ਹਨ, 6 ਦਸੰਬਰ 1988 ਨੂੰ ਸੌਰਾਸ਼ਟਰ 'ਚ ਜਨਮੇ ਰਵਿੰਦਰ ਜਡੇਜਾ ਨੇ ਆਪਣੇ ਕੌਮਾਂਤਰੀ ਕ੍ਰਿਕਟ ਕਰੀਅਰ ਦੀ ਸ਼ੁਰੂਆਤ 2009 'ਚ ਸ਼੍ਰੀਲੰਕਾ ਦੇ ਖ਼ਿਲਾਫ਼ ਕੀਤੀ ਸੀ। ਜਡੇਜਾ ਅਜੇ ਤਕ 168 ਵਨ-ਡੇ ਇੰਟਰਨੈਸ਼ਨਲ ਮੈਚ ਖੇਡ ਚੁੱਕੇ ਹਨ, ਜਿਸ 'ਚ ਉਨ੍ਹਾਂ ਨੇ 32.58 ਦੀ ਔਸਤ ਨਾਲ 2411 ਦੌੜਾਂ ਬਣਾਈਆਂ ਹਨ। ਵਨ-ਡੇ ਇੰਟਰਨੈਸ਼ਨਲ 'ਚ ਜਡੇਜਾ ਦੇ ਬੱਲੇ ਤੋਂ 13 ਅਰਧ ਸੈਂਕੜੇ ਨਿਕਲੇ ਹਨ।

ਖੱਬੇ ਹੱਥ ਦੇ ਸਪਿਨਰ ਜਡੇਜਾ ਨੇ ਵਨ-ਡੇ ਇੰਟਰਨੈਸ਼ਨਲ 'ਚ 188 ਵਿਕਟਾਂ ਲਈਆਂ ਹਨ ਤੇ 36 ਦੌੜਾਂ ਦੇ ਕੇ 5 ਵਿਕਟਾਂ ਉਨ੍ਹਾਂ ਦਾ ਸਰਵਸ੍ਰੇਸ਼ਠ ਗੇਂਦਬਾਜ਼ੀ ਪ੍ਰਦਰਸ਼ਨ ਰਿਹਾ ਹੈ। ਇਸ ਤੋਂ ਇਲਾਵਾ 57 ਟੈਸਟ ਮੈਚਾਂ 'ਚ ਜਡੇਜਾ ਨੇ 232 ਵਿਕਟਾਂ ਝਟਕਾਈਆਂ ਹਨ ਤੇ ਉਨ੍ਹਾਂ ਦਾ ਸਰਵਸ੍ਰੇਸ਼ਠ ਗੇਂਦਬਾਜ਼ੀ ਪ੍ਰਦਰਸ਼ਨ 48 ਦੌੜਾਂ ਦੇ ਕੇ 7 ਵਿਕਟਾਂ ਰਿਹਾ ਹੈ। ਟੈਸਟ ਕ੍ਰਿਕਟ 'ਚ ਜਡੇਜਾ ਨੇ 33.76 ਦੀ ਔਸਤ ਨਾਲ 2195 ਦੌੜਾਂ ਬਣਾਈਆਂ ਹਨ, ਜਿਸ 'ਚ ਇਕ ਸੈਂਕੜਾ ਤੇ 17 ਅਰਧ ਸੈਂਕੜੇ ਸ਼ਾਮਲ ਰਹੇ। ਇਸ ਤੋਂ ਇਲਾਵਾ ਜਡੇਜਾ ਦੇ ਨਾਂ 55 ਟੀ-20 ਇੰਟਰਨੈਸ਼ਨਲ 'ਚ 256 ਦੌੜਾਂ ਬਣਾਉਣ ਦੇ ਇਲਾਵਾ 46 ਵਿਕਟਾਂ ਦਰਜ ਹਨ। 

2. ਜਸਪ੍ਰੀਤ ਬੁਮਰਾਹ

PunjabKesari

ਭਾਰਤੀ ਤੇਜ਼ ਗੇਂਦਬਾਜ਼ੀ ਯੂਨਿਟ ਦੀ ਜਾਨ ਕਹੇ ਜਾਣ ਵਾਲੇ ਜਸਪ੍ਰੀਤ ਬੁਮਰਾਹ ਅੱਜ 28 ਸਾਲ ਦੇ ਹੋ ਗਏ ਹਨ। 6 ਦਸੰਬਰ 1993 ਨੂੰ ਅਹਿਮਦਾਬਾਦ 'ਚ ਜਨਮੇ ਬੁਮਰਾਹ ਭਾਰਤ ਲਈ ਤਿੰਨੇ ਫਾਰਮੈਟ (ਟੈਸਟ, ਵਨ-ਡੇ ਤੇ ਟੀ-20) 'ਚ ਸ਼ਿਰਕਤ ਕਰਦੇ ਹਨ। ਬੁਮਰਾਹ ਸੱਜੇ ਹੱਥ ਤੇਜ਼ ਗੇਂਦਬਾਜ਼ ਹਨ। ਉਨ੍ਹਾਂ ਦਾ ਸਭ ਤੋਂ ਵੱਡਾ ਹਥਿਆਰ ਸਟੀਕ ਯਾਰਕਰ ਹੈ, ਜਿਸ ਨਾਲ ਉਹ ਬੱਲੇਬਾਜ਼ਾਂ ਨੂੰ ਚਕਮਾ ਦੇਣ 'ਚ ਮਾਹਰ ਹਨ। ਬੁਮਰਾਹ 67 ਵਨ-ਡੇ ਇੰਟਰਨੈਸ਼ਨਲ ਮੈਚਾਂ 'ਚ 25.33 ਦੇ ਔਸਤ ਨਾਲ 108 ਵਿਕਟਾਂ ਲੈ ਚੁੱਕੇ ਹਨ। ਜਦਕਿ 55 ਟੀ-20 ਇੰਟਰਨੈਸ਼ਨਲ 'ਚ ਉਨ੍ਹਾਂ ਨੇ 19.54 ਦੀ ਔਸਤ ਨਾਲ 66 ਵਿਕਟਾਂ ਆਪਣੇ ਨਾਂ ਕੀਤੀਆਂ ਹਨ। 25 ਟੈਸਟ ਮੈਚਾਂ 'ਚ ਬੁਮਰਾਹ ਨੇ 22.79 ਦੀ ਔਸਤ ਨਾਲ 101 ਵਿਕਟਾਂ ਝਟਕੀਆਂ ਹਨ। 

ਇਹ ਵੀ ਪੜ੍ਹੋ : IND vs NZ 2nd Test : ਭਾਰਤ ਨੇ ਨਿਊਜ਼ੀਲੈਂਡ ਨੂੰ 372 ਦੌੜਾਂ ਨਾਲ ਹਰਾਇਆ, 1-0 ਨਾਲ ਜਿੱਤੀ ਸੀਰੀਜ਼

3. ਸ਼ੇਅਸ ਅਈਅਰ  

PunjabKesari
ਮੁੰਬਈ ਦਾ ਇਹ ਬੱਲੇਬਾਜ਼ ਅੱਜ 27 ਸਾਲ ਦਾ ਹੋ ਗਿਆ ਹੈ। ਅਈਅਰ ਟੀਮ ਇੰਡੀਆ ਦੇ ਟੀ20 ਤੇ ਵਨ-ਡੇ ਸੈੱਟਅਪ ਦਾ ਇਕ ਅਹਿਮ ਹਿੱਸਾ ਹਨ। ਪਹਿਲੇ ਦਰਜੇ 'ਚ ਸ਼ਾਨਦਾਰ ਪ੍ਰਦਰਸ਼ਨ ਦੇ ਚਲਦੇ ਉਨ੍ਹਾਂ ਨੂੰ ਨਿਊਜ਼ੀਲੈਂਡ ਦੇ ਖ਼ਿਲਾਫ਼ ਸੀਰੀਜ਼ 'ਚ ਆਪਣਾ ਟੈਸਟ ਡੈਬਿਊ ਕਰਨ ਦਾ ਮੌਕਾ ਮਿਲਿਆ। ਇਸ ਦਾ ਪੂਰਾ ਲਾਹਾ ਲੈਂਦੇ ਹੋਏ ਅਈਅਰ ਨੇ ਡੈਬਿਊ ਟੈਸਟ 'ਚ ਸ਼ਾਨਦਾਰ ਸੈਂਕੜਾ ਜੜ ਦਿੱਤਾ ਸੀ। ਅਈਅਰ ਦੇ ਨਾਂ 22 ਵਨ-ਡੇ ਇੰਟਰਨੈਸ਼ਨਲ 'ਚ 813 ਦੌੜਾਂ ਤੇ 32 ਟੀ-20 ਇੰਟਰਨੈਸ਼ਨਲ 'ਚ 580 ਦੌੜਾਂ ਦਰਜ ਹਨ। 

4. ਕਰੁਣ ਨਾਇਰ

PunjabKesari
ਜੋਧਪੁਰ 'ਚ ਜਨਮੇ ਕਰੁਣ ਨਾਇਰ ਮੂਲ ਰੂਪ ਤੋਂ ਕਰਨਾਟਕ ਦੇ ਹਨ। ਉਹ ਅੱਜ 30 ਸਾਲ ਦੇ ਹੋ ਗਏ ਹਨ। ਕਰੁਣ ਨਾਇਰ ਟੈਸਟ ਕ੍ਰਿਕਟ 'ਚ ਵਰਿੰਦਰ ਸਹਿਵਾਗ ਦੇ ਬਾਅਦ ਤੀਹਰਾ ਸੈਂਕੜਾ ਜੜਨ ਵਾਲੇ ਦੂਜੇ ਭਾਰਤੀ ਕ੍ਰਿਕਟਰ ਹਨ ਪਰ ਇਸ ਤੋਂ ਬਾਅਦ ਤੋਂ ਹੁਣ ਤਕ ਉਨ੍ਹਾਂ ਨੇ ਤਿੰਨ ਹੀ ਟੈਸਟ ਮੈਚ ਖੇਡੇ ਹਨ। ਉਨ੍ਹਾਂ ਨੂੰ ਜ਼ਿਆਦਾ ਮੌਕੇ ਨਹੀਂ ਮਿਲੇ ਤੇ ਉਹ 2017 ਦੇ ਬਾਅਦ ਤੋਂ ਇੰਟਰਨੈਸ਼ਨਲ ਕ੍ਰਿਕਟ ਤੋਂ ਦੂਰ ਹਨ।

5. ਆਰ. ਪੀ. ਸਿੰਘ

PunjabKesari
ਰਾਏਬਰੇਲੀ 'ਚ ਜਨਮੇ ਆਰ ਪੀ. ਸਿੰਘ ਅੱਜ 36 ਸਾਲ ਦੇ ਹੋ ਗਏ ਹਨ। ਉੱਤਰ ਪ੍ਰਦੇਸ਼ ਦੇ ਇਸ ਤੇਜ਼ ਗੇਂਦਬਾਜ਼ ਨੇ ਧਮਾਕੇਦਾਰ ਅੰਦਾਜ਼ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਆਰ. ਪੀ. ਸਿੰਘ ਨੂੰ 2006 'ਚ ਪਾਕਿਸਤਾਨ ਦੇ ਖ਼ਿਲਾਫ਼ ਫ਼ੈਸਲਾਬਾਦ ਟੈਸਟ 'ਚ ਡੈਬਿਊ ਦਾ ਮੌਕਾ ਮਿਲਿਆ। ਉਹ ਆਪਣੇ ਪਹਿਲੇ ਹੀ ਮੈਚ 'ਚ 'ਮੈਨ ਆਫ਼ ਦਿ ਮੈਚ' ਰਹੇ। 2007 'ਚ ਪਹਿਲੇ ਟੀ-20 ਵਰਲਡ ਕੱਪ 'ਚ ਭਾਰਤ ਨੂੰ ਚੈਂਪੀਅਨ ਬਣਾਉਣ 'ਚ ਆਰ. ਪੀ. ਸਿੰਘ ਦੀ ਮਹੱਤਵਪੂਰਨ ਭੂਮਿਕਾ ਰਹੀ ਸੀ। ਆਰ. ਪੀ. ਸਿੰਘ ਨੇ 14 ਟੈਸਟ ਮੈਚਾਂ 'ਚ 40 ਵਿਕਟਾਂ ਝਟਕਾਈਆਂ। ਉਨ੍ਹਾਂ ਦੀ ਸਰਵਸ੍ਰੇਸ਼ਠ ਗੇਂਦਬਾਜ਼ੀ 5/59 ਰਹੀ। ਇਸ ਤੋਂ ਇਲਾਵਾ 58 ਵਨ-ਡੇ 'ਚ ਉਨ੍ਹਾਂ ਨੇ 69 ਵਿਕਟ ਝਟਕੇ। ਜਦਕਿ 10 ਟੀ-20 ਕੌਮਾਂਤਰੀ 'ਚ ਉਨ੍ਹਾਂ ਨੇ 15 ਵਿਕਟਾਂ ਝਟਕਾਈਆਂ।

ਇਹ ਵੀ ਪੜ੍ਹੋ : ਸਾਡਾ ਟੀਚਾ ਇਹੀ ਹੈ ਕਿ ਭਾਰਤੀ ਕ੍ਰਿਕਟ ਸਿਖ਼ਰ ’ਤੇ ਪਹੁੰਚੇ: ਵਿਰਾਟ ਕੋਹਲੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News