ਟੀਮ ਇੰਡੀਆ ਲਈ ਅੱਜ ਸੈਲੀਬ੍ਰੇਸ਼ਨ ਦਾ ਦਿਨ : ਅੱਜ ਇਕੱਠੇ 5 ਕ੍ਰਿਕਟ ਖਿਡਾਰੀਆਂ ਦਾ ਜਨਮ ਦਿਨ
Wednesday, Dec 06, 2023 - 03:20 PM (IST)
ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਲਈ ਅੱਜ ਸੈਲੀਬ੍ਰੇਸ਼ਨ ਦਾ ਦਿਨ ਹੈ। ਦਰਅਸਲ ਅੱਜ ਇਕੱਠੇ 5 ਖਿਡਾਰੀਆਂ ਦਾ ਜਨਮ ਦਿਨ ਹੈ। ਤੁਹਾਨੂੰ ਦੱਸ ਦੇਈਏ ਕਿ ਅੱਜ ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ, ਸ਼੍ਰੇਅਸ ਅਈਅਰ, ਆਰ. ਪੀ. ਸਿੰਘ ਅਤੇ ਕਰੁਣ ਨਾਇਰ ਦਾ ਜਨਮਦਿਨ ਹੈ। ਬੁਮਰਾਹ ਅੱਜ 30 ਸਾਲ ਦੇ ਹੋ ਗਏ ਹਨ, ਅਈਅਰ 29, ਜਡੇਜਾ 35, ਕਰੁਣ ਨਾਇਰ 32 ਅਤੇ ਆਰ. ਪੀ. ਸਿੰਘ ਆਪਣਾ 38ਵਾਂ ਜਨਮਦਿਨ ਮਨਾ ਰਹੇ ਹਨ।
30 ਸਾਲ ਦੇ ਹੋ ਚੁੱਕੇ ਬੁਮਰਾਹ ਦੇ ਕ੍ਰਿਕਟ ਦੀ ਗੱਲ ਕਰੀਏ ਤਾਂ ਵਿਸ਼ਵ ਕੱਪ 2023 ਵਿੱਚ ਇਹ ਬਹੁਤ ਹੀ ਯਾਦਗਾਰ ਸਫ਼ਰ ਰਿਹਾ। ਬੁਮਰਾਹ ਨੇ ਵਿਸ਼ਵ ਕੱਪ ਵਿੱਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ 11 ਮੈਚਾਂ ਵਿੱਚ 20 ਵਿਕਟਾਂ ਲਈਆਂ। ਬੁਮਰਾਹ ਨੇ ਟੈਸਟ ਕ੍ਰਿਕਟ 'ਚ ਇਕ ਓਵਰ 'ਚ 35 ਦੌੜਾਂ ਬਣਾਉਣ ਦਾ ਅਨੋਖਾ ਕਾਰਨਾਮਾ ਵੀ ਕੀਤਾ ਹੈ।
ਇਹ ਵੀ ਪੜ੍ਹੋ : ਹਾਰਦਿਕ ਪੰਡਯਾ ਕ੍ਰਿਕਟ ਤੋਂ 18 ਹਫਤਿਆਂ ਲਈ ਦੂਰ, ਸਿੱਧਾ IPL ਖੇਡੇਗਾ
29 ਸਾਲ ਦੇ ਹੋ ਚੁੱਕੇ ਅਈਅਰ ਨੇ ਵੀ ਆਪਣੀ ਬੱਲੇਬਾਜ਼ੀ ਦਾ ਹੁਨਰ ਸਾਬਤ ਕੀਤਾ। ਅਈਅਰ ਦਾ ਬੱਲਾ ਵਿਸ਼ਵ ਕੱਪ 2023 ਵਿੱਚ ਵੀ ਜ਼ੋਰਦਾਰ ਢੰਗ ਨਾਲ ਗਰਜਿਆ ਸੀ ਅਤੇ ਉਸ ਨੇ ਲਗਾਤਾਰ ਦੋ ਸੈਂਕੜੇ ਲਗਾਏ ਸਨ। ਅਈਅਰ ਨੇ 11 ਮੈਚਾਂ ਵਿੱਚ 66.25 ਦੀ ਔਸਤ ਨਾਲ 530 ਦੌੜਾਂ ਬਣਾਈਆਂ।
ਜੱਡੂ ਵੀ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਜਡੇਜਾ ਨੇ ਆਪਣੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੇ ਦਮ 'ਤੇ ਟੀਮ ਇੰਡੀਆ ਨੂੰ ਕਈ ਮੈਚਾਂ 'ਚ ਜਿੱਤ ਦਿਵਾਈ ਹੈ। ਜੱਡੂ ਨੇ ਆਪਣੀ ਖੇਡ ਦੇ ਦਮ 'ਤੇ ਚੇਨਈ ਸੁਪਰ ਕਿੰਗਜ਼ ਨੂੰ ਆਈ. ਪੀ. ਐੱਲ. 'ਚ ਚੈਂਪੀਅਨ ਬਣਾਉਣ 'ਚ ਵੀ ਅਹਿਮ ਭੂਮਿਕਾ ਨਿਭਾਈ ਹੈ।
ਇਹ ਵੀ ਪੜ੍ਹੋ : ਇੰਗਲੈਂਡ ਵਿਰੁੱਧ ਟੀ-20 ਲੜੀ ’ਚ ਬਿਹਤਰ ਪ੍ਰਦਰਸ਼ਨ ਕਰਨ ਉਤਰੇਗੀ ਭਾਰਤੀ ਮਹਿਲਾ ਟੀਮ
ਇਸ ਦੌਰਾਨ ਕਰੁਣ 32 ਸਾਲ ਦੇ ਹੋ ਗਏ ਹਨ। ਕਰੁਣ ਨੇ ਭਾਰਤ ਲਈ ਕੁੱਲ 6 ਟੈਸਟ ਮੈਚ ਖੇਡੇ ਅਤੇ ਇਸ ਦੌਰਾਨ 374 ਦੌੜਾਂ ਬਣਾਈਆਂ।
ਆਰ. ਪੀ. ਸਿੰਘ ਨੇ 2007 ਵਿੱਚ ਖੇਡੇ ਗਏ ਟੀ-20 ਵਿਸ਼ਵ ਕੱਪ ਵਿੱਚ ਸ਼ਾਨਦਾਰ ਗੇਂਦਬਾਜ਼ੀ ਕੀਤੀ। ਆਰ. ਪੀ. ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਵਿੱਚ 14 ਟੈਸਟ, 58 ਵਨਡੇ ਅਤੇ 10 ਟੀ-20 ਮੈਚ ਖੇਡੇ। ਇਸ ਦੌਰਾਨ ਇਸ ਤੇਜ਼ ਗੇਂਦਬਾਜ਼ ਨੇ ਟੈਸਟ 'ਚ 40, ਵਨਡੇ 'ਚ 69 ਅਤੇ ਟੀ-20 'ਚ 15 ਵਿਕਟਾਂ ਹਾਸਲ ਕੀਤੀਆਂ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8