ਅੱਜ ਮੈਂ ਖੁਦ ਨੂੰ ਉੱਲੂ ਬਣਾ ਦਿੱਤਾ - ਸੂਰਯਾਕੁਮਾਰ ਯਾਦਵ ਨੇ ਦੱਸੀ ਰਿਸਟਬੈਂਡ ਦੀ ਕਹਾਣੀ

08/10/2023 2:07:44 PM

ਸਪੋਰਟਸ ਡੈਸਕ : ਸੂਰਯਕੁਮਾਰ ਯਾਦਵ ਨੇ ਵੈਸਟਇੰਡੀਜ਼ ਦੇ ਖਿਲਾਫ਼ ਤੀਜੇ ਟੀ20 ਮੈਚ 'ਚ 44 ਗੇਂਦਾਂ 'ਚ 83 ਦੌੜਾਂ ਬਣਾ ਕੇ ਭਾਰਤ ਨੂੰ ਮੈਚ ਜਿਤਾਉਣ ਵਿੱਚ ਮਦਦ ਕੀਤੀ । ਸੂਰਯਕੁਮਾਰ ਯਾਦਵ ਨੇ ਮੈਦਾਨ ਦੇ ਚਾਰੇ ਪਾਸੇ ਸ਼ਾਟ ਖੇਡੇ , ਜਿਸ ਨਾਲ ਭਾਰਤ ਨੇ ਲਗਾਤਾਰ 2 ਹਾਰਾਂ ਤੋਂ ਬਾਅਦ ਟੀ20 ਸੀਰੀਜ਼ 'ਚ ਪਹਿਲੀ ਜਿੱਤ ਹਾਸਲ ਕਰ ਲਈ । ਸੂਰਯ ਜਦੋਂ ਬੱਲੇਬਾਜ਼ੀ ਲਈ ਆਇਆ ਤਾਂ ਉਸ ਦੇ ਗੁੱਟ 'ਤੇ ਇੱਕ ਬੈਂਡ ਸੀ । ਇਸ ਗੱਲ ਦਾ ਖੁਲਾਸਾ ਤਿਲਕ ਵਰਮਾ ਨੇ ਕੀਤਾ । ਤਿਲਕ ਨੇ ਦੱਸਿਆ ਕਿ ਇਸ ਰਿਸਟਬੈਂਡ ਤੇ ਲਿਖਿਆ ਸੀ , ਪਾਵਰਪਲੇ ਵਿੱਚ ਖੁਦ ਨੂੰ ਸਮਾਂ ਦਿਉ । 

ਇਸ 'ਤੇ ਸੂਰਯਕੁਮਾਰ ਯਾਦਵ ਨੇ ਕਿਹਾ , 'ਕਦੀ-ਕਦੀ , ਤੁਹਾਨੂੰ ਖੁਦ ਨਾਲ ਧੋਖਾ ਕਰਨਾ ਪੈਂਦਾ ਹੈ । ਅੱਜ ਮੈਂ ਖੁਦ ਨੂੰ ਉੱਲੂ ਬਣਾ ਦਿੱਤਾ । ਮੈਂ ਸੋਚਿਆ ਕਿ ਮੈਂ ਸਮਾਂ ਲਵਾਂਗਾ ਅਤੇ ਹੌਲੀ-ਹੌਲੀ ਸਿਖਰ 'ਤੇ ਜਾਵਾਂਗਾ । ਪਰ ਫਿਰ ਮੈਂ ਸੋਚਿਆ ਕਿ ਮੈਂ ਟੀਮ ਦੀ ਲੋੜ ਅਨੁਸਾਰ ਖੇਡਾਂਗਾ ਅਤੇ ਮੈਂ ਕੁੱਝ ਅਲੱਗ ਨਹੀਂ ਕੀਤਾ । ਮੈਂ ਆਨੰਦ ਲਿਆ ਅਤੇ ਸਟਾਰ ( ਤਿਲਕ ਵਰਮਾ ) ਦੇ ਨਾਲ ਬੱਲੇਬਾਜ਼ੀ ਕਰਨਾ ਵੀ ਪਸੰਦ ਕੀਤਾ । '

ਇਹ ਵੀ ਪੜ੍ਹੋ : ਈਡਨ ਗਾਰਡਨ 'ਚ ਵੱਡਾ ਹਾਦਸਾ, ਵਨ-ਡੇ ਵਿਸ਼ਵ ਕੱਪ ਦੀਆਂ ਤਿਆਰੀਆਂ ਦੇ ਦੌਰਾਨ ਲੱਗੀ ਭਿਆਨਕ ਅੱਗ

ਦੱਸ ਦੇਈਏ ਕਿ ਸੂਰਯਕੁਮਾਰ ਯਾਦਵ ਨੇ ਆਪਣੀ ਪਾਰੀ ਦੀ ਧਮਾਕੇਦਾਰ ਸ਼ੁਰੂਆਤ ਕੀਤੀ ਅਤੇ ਪਹਿਲੀਆਂ ਦੋ ਗੇਂਦਾਂ ਤੇ ਚੌਕਾ ਅਤੇ ਛੱਕਾ ਲਗਾਇਆ। ਹਾਲਾਂਕਿ ਤਿਲਕ ਨੇ ਆਪਣੀ ਬੱਲੇਬਾਜ਼ੀ ਬਾਰੇ ਕਿਹਾ ਕਿ ਅੱਜ ਵਿਕਟ ਕਾਫ਼ੀ ਹੌਲੀ ਸੀ , ਇਸ ਲਈ ਮੈਂ ਸੋਚ-ਸਮਝ ਕੇ ਜੋਖਿਮ ਲੈਣ ਬਾਰੇ ਸੋਚਿਆ। ਮੈਨੂੰ ਕੁਝ ਢਿੱਲੀਆਂ ਗੇਂਦਾਂ ਮਿਲੀਆਂ ਅਤੇ ਮੈਂ ਗੇਂਦ ਆਉਣ ਦਾ ਇੰਤਜ਼ਾਰ ਕੀਤਾ । ਇਸਦਾ ਫ਼ਾਇਦਾ ਹੋਇਆ । 

ਮੈਚ ਦੀ ਗੱਲ ਕਰੀਏ ਤਾਂ ਬ੍ਰੈਂਡਨ ਕਿੰਗ (42) ਅਤੇ ਰੋਵਮੈਨ ਪਾੱਵੇਲ (40) ਨੇ ਵੈਸਟਇੰਡੀਜ਼ ਨੂੰ ਭਾਰਤ ਖ਼ਿਲਾਫ਼ ਤੀਜੇ ਟੀ20 ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 159/5 ਦੇ ਸਕੋਰ ਤੱਕ ਪਹੁੰਚਾਇਆ। 160 ਦੌੜਾਂ ਦਾ ਪਿੱਛਾ ਕਰਦੇ ਹੋਏ ਹਾਰਦਿਕ ਪੰਡਯਾ ਅਤੇ ਤਿਲਕ ਵਰਮਾ ਨੇ 13 ਗੇਂਦਾਂ ਬਾਕੀ ਰਹਿੰਦੇ ਟੀਮ ਨੂੰ ਜਿੱਤ ਦਿਵਾ ਦਿੱਤੀ। ਸੂਰਯਕੁਮਾਰ ਯਾਦਵ ਨੇ 83 ਤਾਂ ਤਿਲਕ ਨੇ 49 ਦੌੜਾਂ ਬਣਾਈਆਂ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News