ਕੋਈ ਵੀ ਗੋਲ ਕਰੇ, ਜਸ਼ਨ ਦਾ ਤਰੀਕਾ ਇਕ ਹੀ ਰਹੇਗਾ : ਸ਼ੇਤਰੀ

Monday, Jan 07, 2019 - 04:40 AM (IST)

ਕੋਈ ਵੀ ਗੋਲ ਕਰੇ, ਜਸ਼ਨ ਦਾ ਤਰੀਕਾ ਇਕ ਹੀ ਰਹੇਗਾ : ਸ਼ੇਤਰੀ

ਆਬੂ ਧਾਬੀ— ਭਾਰਤ ਦੇ ਕਪਤਾਨ ਸੁਨੀਲ ਸ਼ੇਤਰੀ ਨੇ ਐਤਵਾਰ ਨੂੰ ਏ. ਐੱਫ. ਸੀ. ਏਸ਼ੀਅਨ ਕੱਪ ਫੁੱਟਬਾਲ ਟੂਰਨਾਮੈਂਟ ਵਿਚ ਆਪਣੀ ਮੁਹਿੰਮ ਦੀ ਜ਼ਬਰਦਸਤ ਸ਼ੁਰੂਆਤ ਕਰਦਿਆਂ ਥਾਈਲੈਂਡ ਨੂੰ ਐਤਵਾਰ ਨੂੰ 4-1 ਨਾਲ ਹਰਾ ਕੇ ਇਤਿਹਾਸ ਜਿੱਤ ਦਰਜ ਕੀਤੀ। ਸੁਨੀਲ ਸ਼ੇਤਰੀ ਨੇ ਆਪਣਾ 66ਵਾਂ ਗੋਲ ਕਰਦਿਆਂ ਹੀ ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨਿਲ ਮੇਸੀ (65 ਗੋਲ) ਨੂੰ ਕੌਮਾਂਤਰੀ ਗੋਲਾਂ ਦੇ ਮਾਮਲੇ ਵਿਚ ਪਿੱਛੇ ਛੱਡ ਦਿੱਤਾ ਹੈ। ਮੌਜੂਦਾ ਫੁੱਟਬਾਲਰਾਂ ਵਿਚ ਹੁਣ ਸ਼ੇਤਰੀ ਤੋਂ ਅੱਗੇ ਪੁਰਤਗਾਲ ਦਾ ਕ੍ਰਿਸਟੀਆਨੋ ਰੋਨਾਲਡੋ ਹੈ, ਜਿਸ ਨੇ 85 ਕੌਮਾਂਤਰੀ ਗੋਲ ਕੀਤੇ ਹਨ। ਭਾਵੇਂ ਹੀ ਦੋਵਾਂ ਖਿਡਾਰੀਆਂ ਦਾ ਰਿਕਾਰਡ ਕੌਮਾਂਤਰੀ ਪੱਧਰ ਤੋਂ ਵੱਖਰਾ ਹੋਵੇ ਪਰ ਗੋਲ ਕਰਨ ਦੇ ਮਾਮਲੇ 'ਚ ਇਹ ਭਾਰਤੀ ਖਿਡਾਰੀ ਅੱਗੇ ਹਨ ਪਰ ਉਨ੍ਹਾਂ ਨੇ ਮੈਚ ਤੋਂ ਬਾਅਦ ਕਿਹਾ ਕਿ ਰਿਕਾਰਡ ਮਾਈਨੇ ਨਹੀ ਰੱਖਦਾ, ਗੋਲ ਕੌਣ ਕਰਦਾ ਹੈ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਜੋ ਵੀ ਗੋਲ ਕਰਦਾ ਹੈ, ਜਸ਼ਨ ਮਨਾਉਣ ਦਾ ਤਰੀਕਾ ਇਕ ਹੀ ਹੁੰਦਾ ਹੈ। ਮੈਂ ਖੁਸ਼ ਹਾਂ ਕਿ ਅਸੀਂ ਇਸ ਮੈਚ 'ਚ 3 ਅੰਕ ਹਾਸਲ ਕੀਤੇ।
34 ਸਾਲ ਦੇ ਖਿਡਾਰੀ ਦਾ ਦੂਜਾ ਗੋਲ ਵਿਸ਼ਵ ਪੱਧਰ ਗੋਲ ਸੀ, ਉਨ੍ਹਾਂ ਨੇ ਕਿਹਾ 10 ਸਾਲ ਬਾਅਦ ਮੈਂ ਆਪਣੇ ਗੋਲ ਦੇ ਬਾਰੇ 'ਚ ਸੋਚ ਸਕਦਾ ਹਾਂ। ਸ਼ੇਤਰੀ ਨੇ ਕਿਹਾ ਕਿ ਇਸ ਸਮੇਂ ਸਾਨੂੰ ਸਿਰਫ ਮੈਚਾਂ 'ਤੇ ਧਿਆਨ ਲਗਾ ਕੇ ਰੱਖਣ ਦੀ ਜ਼ਰੂਰਤ ਹੈ। ਗੋਲ ਹੁੰਦੇ ਰਹਿਣ ਇਸ ਦੀ ਜ਼ਰੂਰਤ ਹੈ। ਇਹ ਮਾਈਨੇ ਨਹੀਂ ਰੱਖਦਾ ਕਿ ਗੋਲ ਕੌਣ ਕਰਦਾ ਹੈ। ਛੇਤਰੀ ਨੇ ਕਿਹਾ ਜਦੋਂ ਵੀ ਕੋਈ ਗੋਲ ਕਰਦਾ ਹੈ , ਤੁਸੀਂ ਜਸ਼ਨ ਤੇ ਖੁਸ਼ੀ ਦੇਖ ਸਕਦੇ ਹੋ। ਮੈਂ ਖਿਡਾਰੀਆਂ ਦੇ ਲਈ ਬਹੁਤ ਖੁਸ਼ ਹਾਂ। ਹਰ ਖਿਡਾਰੀ ਦੌੜਿਆ ਤੇ ਸ਼ਾਨਦਾਰ ਡਿਫੈਂਸ ਦਿਖਾਇਆ। ਮੈਂ ਪਹਿਲਾਂ ਵੀ ਬੋਲ ਚੁੱਕਿਆ ਹਾਂ ਕਿ ਸਾਡੇ ਵਿਰੁੱਧ ਖੇਡਣਾ ਬਹੁਤ ਮੁਸ਼ਕਿਲ ਹੈ, ਭਾਵੇਂ ਹੀ ਸਾਡੀ ਟੀਮ ਜ਼ਿਆਦਾ ਤਕਨੀਕ ਵਾਲੀ ਨਹੀਂ ਹੈ ਪਰ ਅਸੀਂ ਆਖਰ ਤਕ ਸਖਤ ਮੁਕਾਬਲਾ ਕਰਦੇ ਹਾਂ।
 


Related News