ਪਿੰਕ ਬਾਲ ਟੈਸਟ ਨੂੰ ਲੈ ਕੇ ਆਸਟਰੇਲੀਆਈ ਕਪਤਾਨ ਟਿਮ ਪੇਨ ਨੇ ਕੋਹਲੀ ਦਾ ਉਡਾਇਆ ਮਜ਼ਾਕ

11/25/2019 5:15:58 PM

ਨਵੀਂ ਦਿੱਲੀ : ਟੀਮ ਇੰਡੀਆ ਨੇ ਐਤਵਾਰ ਅਰਥਾਤ 24 ਨਵੰਬਰ 2019 ਨੂੰ ਆਪਣੇ ਪਹਿਲੇ ਡੇਅ ਨਾਈਟ ਟੈਸਟ ਵਿਚ ਬੰਗਲਾਦੇਸ਼ ਨੂੰ ਇਕ ਪਾਰੀ ਅਤੇ 46 ਦੌੜਾਂ ਨਾਲ ਹਰਾ ਦਿੱਤਾ। ਕੋਲਕਾਤਾ ਦੇ ਈਡਨ ਗਾਰਡਨਜ਼ ਵਿਚ ਪਿੰਕ ਬਾਲ ਨਾਲ ਖੇਡੇ ਗਏ ਇਸ ਮੈਚ ਨੂੰ ਭਾਰਤ ਨੇ ਸਿਰਫ 2 ਦਿਨ ਅਤੇ 45 ਮਿੰਟ ਵਿਚ ਜਿੱਤ ਲਿਆ। ਭਾਰਤ ਦਾ ਪਿੰਕ ਬਾਲ ਨਾਲ ਟੈਸਟ ਕਾਫੀ ਅਹਿਮ ਹੈ, ਕਿਉਂਕਿ ਕ੍ਰਿਕਟ ਖੇਡਣ ਵਾਲੇ ਨਾਮੀ ਦੇਸ਼ਾਂ ਵਿਚ ਸਿਰਫ ਉਹ ਸੀ, ਜੋ ਹੁਣ ਤਕ ਡੇਅ ਨਾਈਟ ਟੈਸਟ ਖੇਡਣ ਤੋਂ ਇਨਕਾਰ ਕਰ ਰਿਹਾ ਸੀ। ਹਾਲਾਂਕਿ, ਆਸਟਰੇਲੀਆ ਤੋਂ ਭਾਰਤ ਦੀ ਖੁਸ਼ੀ ਸਹਿਣ ਨਹੀਂ ਹੋ ਰਹੀ। ਇਹੀ ਵਜ੍ਹਾ ਹੈ ਕਿ ਆਸਟਰੇਲੀਆਈ ਕ੍ਰਿਕਟ ਟੀਮ ਦੇ ਕਪਤਾਨ ਟਿਮ ਪੇਨ ਨੇ ਭਾਰਤ ਦੀ ਜਿੱਤ ਤੋਂ ਬਾਅਦ ਪੱਤਰਕਾਰਾਂ ਦੇ ਸਾਹਮਣੇ ਵਿਰਾਟ ਕੋਹਲੀ ਦਾ ਮਜ਼ਾਕ ਉਡਾਇਆ।

PunjabKesari

ਐਤਵਾਰ ਨੂੰ ਆਸਟਰੇਲੀਆ ਨੇ ਬ੍ਰਿਸਬੇਨ ਦੇ ਗਾਬਾ ਮੈਦਾਨ 'ਤੇ ਪਾਕਿਸਤਾਨ ਖਿਲਾਫ ਸੀਰੀਜ਼ ਦੇ ਪਹਿਲੇ ਟੈਸਟ ਮੈਚ ਵਿਚ ਇਕ ਪਾਰੀ ਅਤੇ 5 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ। ਮੈਚ ਜਿੱਤਣ ਤੋਂ ਬਾਅਦ ਮੀਡੀਆ ਨੇ ਆਸਟਰੇਲੀਆਈ ਕਪਤਾਨ ਟਿਮ ਪੇਨ ਤੋਂ ਭਾਰਤ ਨਾਲ ਪਿੰਕ ਬਾਲ ਨਾਲ ਟੈਸਟ ਖੇਡਣ ਨੂੰ ਲੈ ਕੇ ਸਵਾਲ ਪੁੱਛਿਆ। ਇਸ 'ਤੇ ਪੇਨ ਨੂੰ ਆਪਣੀ ਭੜਾਸ ਕੱਢਣ ਦਾ ਮੌਕਾ ਮਿਲ ਗਿਆ। ਉਸ ਨੇ ਕਿਹਾ, ''ਦੇਖਣਾ ਹੋਵੇਗਾ ਕਿ ਕੀ ਵਿਰਾਟ ਕੋਹਲੀ ਇਸ ਦੀ ਮੰਜ਼ੂਰੀ ਦਿੰਦੇ ਹਨ।''

ਦਰਅਸਲ ਪੇਨ ਤੋਂ ਪੁੱਛਿਆ ਗਿਆ ਸੀ ਕਿ ਕੀ ਭਾਰਤ ਅਤੇ ਆਸਟਰੇਲੀਆ ਵਿਚਾਲੇ ਅਗਲੀ ਸੀਰੀਜ਼ ਦਾ ਪਹਿਲਾ ਮੈਚ ਬ੍ਰਿਸਬੇਨ ਵਿਚ ਹੋ ਸਕਦਾ ਹੈ। ਪੇਨ ਨੇ ਕਿਹਾ ਕਿ ਯਕੀਨੀ ਤੌਰ 'ਤੇ ਅਸੀਂ ਕੋਸ਼ਿਸ਼ ਕਰਾਂਗੇ। ਸਾਨੂੰ ਇਸ ਵਿਚ ਕੋਹਲੀ ਨਾਲ ਗੱਲ ਕਰਨੀ ਹੋਵੇਗੀ। ਮੈਨੂੰ ਉਮੀਦ ਹੈ ਕਿ ਸਾਨੂੰ ਉਨ੍ਹਾਂ ਤੋਂ ਜਵਾਬ ਮਿਲ ਜਾਵੇਗਾ। ਅਸੀਂ ਅਗਲੀ ਗਰਮੀਆਂ ਦੀ ਸ਼ੁਰੂਆਤ ਇੱਥੋਂ ਕਰਨਾ ਚਾਹਾਂਗੇ। ਆਖਰੀ ਵਾਰ ਨੂੰ ਛੱਡ ਦਵੋ ਤਾਂ ਅਸੀਂ ਇੱਥੇ ਖੇਡਦੇ ਆਏ ਹਾਂ। ਦੇਖਣ ਵਾਲੀ ਗੱਲ ਹੋਵੇਗੀ ਕਿ ਅਸੀਂ ਕੀ ਉਨ੍ਹਾਂ ਨੂੰ ਇੱਥੇ ਖੇਡਣ ਲਈ ਤਿਆਰ ਕਰ ਪਾਉਂਦੇ ਹਾਂ ਜਾਂ ਨਹੀਂ। ਜੇਕਰ ਉਨ੍ਹਾਂ ਦਾ ਮੂਡ ਠੀਕ ਰਿਹਾ ਤਾਂ ਸੰਭਵ ਹੈ ਕਿ ਉਹ ਸਾਡੇ ਨਾਲ ਪਿੰਕ ਬਾਲ ਟੈਸਟ ਖੇਡਣ ਦੀ ਗੱਲ ਵੀ ਕਰਨਗੇ।''

ਇਸ ਤੋਂ ਪਹਿਲਾਂ ਆਸਟਰੇਲੀਆ ਦੇ ਸਾਬਕਾ ਦਿੱਗਜ ਗੇਂਦਬਾਜ਼ ਸ਼ੇਨ ਵਾਟਸਨ ਵੀ ਦੋਵਾਂ ਦੇਸ਼ਾਂ ਵਿਚਾਲੇ ਐਡੀਲੇਡ ਵਿਚ ਪਿੰਕ ਬਾਲ ਟੈਸਟ ਮੈਚ ਹੋਣ ਦੀ ਉਮੀਦ ਕਰ ਚੁੱਕੇ ਹਨ। ਉਸ ਨੇ ਇਸ ਬਾਰੇ ਵਿਚ ਸੋਸ਼ਲ ਮੀਡੀਆ ਦੇ ਜ਼ਰੀਏ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਸੌਰਵ ਗਾਂਗੁਲੀ ਤੋਂ ਵੀ ਜਾਣਕਾਰੀ ਮੰਗੀ ਸੀ। ਦਰਅਸਲ, ਭਾਰਤ ਨੇ ਆਪਣੇ ਪਿਛਲੇ ਦੌਰੇ ਵਿਚ ਆਸਟਰੇਲੀਆ ਖਿਲਾਫ ਪਿੰਕ ਬਾਲ ਨਾਲ ਖੇਡਣ ਦੀ ਮੰਗ ਠੁਕਰਾ ਦਿੱਤੀ ਸੀ।

PunjabKesari

ਦੱਸ ਦਈਏ ਕਿ ਗਾਬਾ ਦੀ ਪਿਚ ਆਸਟਰੇਲੀਆਈ ਟੀਮ ਨੂੰ ਕਾਫੀ ਰਾਸ ਆਉਂਦੀ ਹੈ। ਇਸ ਪਿਚ 'ਤੇ ਉਸ ਦੇ ਗੇਂਦਬਾਜ਼ ਜ਼ਿਆਦਾ ਉੱਛਾਲ ਲੈਣ ਵਿਚ ਸਫਲ ਰਹਿੰਦੇ ਹਨ। ਇਸ ਪਿਚ 'ਤੇ ਤੇਜ਼ ਗੇਂਦਬਾਜ਼ਾਂ ਦੀ ਗੇਂਦ ਟੱਪਾ ਖਾ ਕੇ ਜ਼ਿਆਦਾ ਰਫਤਾਰ ਨਾਲ ਨਿਕਲਦੀ ਹੈ। ਇਸ ਨਾਲ ਮੈਚ ਵਿਚ ਆਸਟਰੇਲੀਆ ਦਾ ਪਲੜਾ ਭਾਰੀ ਹੋ ਜਾਂਦਾ ਹੈ। ਅਜਿਹੇ ਹਾਲਾਤ ਵਿਚ ਆਸਟਰੇਲੀਆਈ ਬੱਲੇਬਾਜ਼ ਮਹਿਮਾਨ ਟੀਮ ਦੀ ਤੁਲਨਾ ਵਿਚ ਜ਼ਿਆਦਾ ਤਿਆਰ ਰਹਿੰਦੇ ਹਨ। ਆਸਟਰੇਲੀਆਈ ਟੀਮ ਨੇ 1931 ਤੋਂ ਬਾਅਦ ਇਸ ਮੈਦਾਨ 'ਤੇ 62 ਟੈਸਟ ਮੈਚ ਖੇਡੇ ਹਨ, ਜਿਨ੍ਹਾਂ ਵਿਚੋਂ ਉਹ ਸਿਰਫ 8 ਮੈਚ ਹਾਰੀ ਹੈ।


Related News