ਆਸਟ੍ਰੇਲੀਆਈ ਕਪਤਾਨ ਨੇ DRS ਦੇ ਸਿਰ ਭੰਨਿਆ ਹਾਰ ਦਾ ਭਾਂਡਾ

Tuesday, Dec 11, 2018 - 11:34 AM (IST)

ਆਸਟ੍ਰੇਲੀਆਈ ਕਪਤਾਨ ਨੇ DRS ਦੇ ਸਿਰ ਭੰਨਿਆ ਹਾਰ ਦਾ ਭਾਂਡਾ

ਨਵੀਂ ਦਿੱਲੀ— ਟੀਮ ਇੰਡੀਆ ਤੋਂ ਐਡੀਲੇਡ ਟੈਸਟ ਗਵਾਉਣ ਤੋਂ ਬਾਅਦ ਹੁਣ ਆਸਟ੍ਰੇਲੀਆ ਦੇ ਕਪਤਾਨ ਟਿਮ ਪੇਨ ਨੇ ਡੀ.ਆਰ.ਐੱਸ. 'ਤੇ ਹੀ ਸਵਾਲ ਖੜੇ ਕਰ ਦਿੱਤੇ ਹਨ। ਆਸਟ੍ਰੇਲੀਆ ਨੂੰ ਕਈ ਵਿਕਟ ਡੀ.ਆਰ.ਐੱਸ. ਦੀ ਵਜ੍ਹਾ ਨਾਲ ਮਿਲੇ, ਐਡੀਲੇਡ ਟੈਸਟ ਦੌਰਾਨ ਸਪਿਨਰ ਨਾਥਨ ਲਾਇਨ ਦੇ 3 ਵਿਕਟ ਡੀ.ਆਰ.ਐੱਸ. ਤੋਂ ਬਾਅਦ ਪਲਟੇ ਗਏ। ਇਹੀ ਦੇਖਣ ਤੋਂ ਬਾਅਦ ਟਿਮ ਪੇਨ ਨੇ ਬਾਲ ਟ੍ਰੈਕਿੰਗ ਟੈਕਨਾਲੋਜੀ 'ਤੇ ਹੀ ਸਵਾਲ ਖੜੇ ਕਰ ਦਿੱਤੇ। ਟਿਮ ਪੇਨ ਨੇ ਕਿਹਾ,' ਬਾਲ ਟ੍ਰੈਕਿੰਗ 'ਚ ਕਈ ਗੇਂਦਾਂ ਸਟੰਪਸ ਦੇ ਉਪਰੋਂ ਜਾਂਦੀਆਂ ਦਿਖੀਆਂ ਪਰ ਲਾਈਵ ਮੈਚ 'ਚ ਅਜਿਹਾ ਨਹੀਂ ਲੱਗ ਰਿਹਾ ਸੀ।' ਜਦੋਂ ਪੇਨ ਤੋਂ ਪੁੱਛਿਆ ਗਿਆ ਕਿ ਕੰਪਿਊਟਰ ਨੂੰ ਪਿਚ ਦਾ ਹਾਲਾਤ ਦੀ ਜਾਣਕਾਰੀ 'ਚ ਮੁਸ਼ਕਲ ਹੋ ਸਕਦੀ ਹੈ ਤਾਂ ਉਨ੍ਹਾਂ ਇਸ ਨਾਲ ਸਹਿਮਤੀ ਜਤਾਈ, ਟਿਮ ਪੇਨ ਨੇ ਕਿਹਾ,' ਇਹ ਸਟੀਕ ਸਿਸਟਮ ਨਹੀਂ ਹੈ ਇਹ ਬਹੁਤ ਹੀ ਝੁੰਝਲਾਹਿਟ ਪੈਦਾ ਕਰਦਾ ਹੈ। ਹਾਲਾਂਕਿ ਇਹ ਇਕ ਅਜਿਹੀ ਚੀਜ਼ ਹੈ ਜਿਸ 'ਤੇ ਤੁਸੀਂ ਜ਼ਿਆਦਾ ਕੁਝ ਨਹੀਂ ਕਰ ਸਕਦੇ।'

ਭਾਰਤੀ ਪਾਰੀ ਦੇ ਦੌਰਾਨ ਅੰਪਾਇਰ ਨਿਗੇਲ ਲਾਗ ਤੋਂ ਤਿੰਨ ਵਾਰ  ਫੈਸਲਾ ਦੇਣ 'ਚ ਗਲਤੀ ਹੋਈ। ਇਹ ਤਿੰਨੋਂ ਗਲਤ ਫੈਸਲੇ ਭਾਰਤ ਖਿਲਾਫ ਹੀ ਸਨ, ਹਾਲਾਂਕਿ ਭਾਰਤੀ ਬੱਲੇਬਾਜ਼ਾਂ ਨੇ ਵੱਡੀ ਜ਼ਿੰਮੇਦਾਰੀ ਨਾਲ ਰੀਵਿਊ ਲਏ ਅਤੇ ਤਿੰਨੋ ਵਾਰ ਸਹੀ ਸਾਬਿਤ ਹੋਏ। ਨਾਥਨ ਲਾਇਨ ਦੀ ਗੇਂਦ 'ਤੇ ਅੰਪਇਰ ਲਾਂਗ ਨੇ ਦੋ ਵਾਰ ਚੇਤੇਸ਼ਵਰ ਪੁਜਾਰਾ ਨੂੰ ਆਊਟ ਦਿੱਤਾ ਅਤੇ ਇਕ ਵਾਰ ਅਜਿੰਕਯ ਰਹਾਨੇ ਨੂੰ ਆਊਟ ਦਿੱਤਾ। ਚੰਗੀ ਗੱਲ ਇਹ ਰਹੀ ਕਿ ਡੀ.ਆਰ.ਐੱਸ. 'ਚ ਅੰਪਾਇਰ ਦੇ ਇਹ ਤਿੰਨੋ ਫੈਸਲੇ ਗਲਤ ਪਾਏ ਗਏ। ਪੁਜਾਰਾ ਆਖਿਰਕਾਰ 71 ਦੌੜਾਂ ਬਣਾ ਕੇ ਆਊਟ ਹੋਏ ਅਤੇ ਰਹਾਨੇ 70 ਦੌੜਾਂ ਬਣਾ ਕੇ ਆਊਟ ਹੋਏ, ਜੇਕਰ ਡੀ.ਆਰ.ਐੱਸ. ਨਹੀਂ ਹੁੰਦਾ ਤਾਂ ਇਹ ਫੈਸਲੇ ਮੈਚ 'ਚ ਵੱਡਾ ਅੰਤਰ ਪੈਦਾ ਕਰ ਸਕਦੇ ਸਨ।


author

suman saroa

Content Editor

Related News