ਟਾਈਗਰ ਵੁਡਸ ਦੀ ਜਿੱਤ ਤੋਂ ਬਾਅਦ ਟਿਕਟਾਂ ਦੀ ਵਿਕਰੀ 'ਚ ਆਈ ਤੇਜ਼ੀ

Friday, Apr 19, 2019 - 04:19 AM (IST)

ਟਾਈਗਰ ਵੁਡਸ ਦੀ ਜਿੱਤ ਤੋਂ ਬਾਅਦ ਟਿਕਟਾਂ ਦੀ ਵਿਕਰੀ 'ਚ ਆਈ ਤੇਜ਼ੀ

ਜਲੰਧਰ— ਅਗਸਤਾ ਮਾਸਟਰਸ 'ਚ ਟਾਈਗਰ ਵੁਡਸ ਦੀ ਜਿੱਤ ਤੋਂ ਬਾਅਦ ਗੋਲਫ ਦੇ ਫੈਨਸ 'ਚ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਇਸ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਵੁਡਸ ਦੀ ਇਸ ਜਿੱਤ ਤੋਂ ਬਾਅਦ ਆਉਣ ਵਾਲੇ ਟੂਰਨਾਮੈਂਟ ਦੇ ਲਈ ਟਿਕਟਾਂ ਦੀ ਵਿਕਰੀ ਬਹੁਤ ਤੇਜ਼ ਹੋਈ ਹੈ। ਪਿਛਲੇ ਦਿਨੀਂ ਗੋਲਫ ਟੂਰਨਾਮੈਂਟ ਦੀ ਟਿਕਟ ਬੁੱਕ ਕਰਨ ਵਾਲੀ ਸਾਈਟ ਵੀ ਕ੍ਰੈਸ਼ ਹੋ ਗਈ ਸੀ ਪਰ ਇਸ ਤੋਂ ਪਹਿਲਾਂ ਜੁਲਾਈ 'ਚ ਹੋਣ ਵਾਲੇ ਮਾਸਟਰਸ ਖਿਤਾਬ ਦੀ ਟਿਕਟ ਰਿਕਾਰਡ ਸਮੇਂ 'ਚ ਵਿਕ ਚੁੱਕੀ ਸੀ।

PunjabKesari
ਰਾਇਲ ਪੋਰਟਸ਼ ਕਲੱਬ ਦੇ ਬੁਲਾਰੇ ਨੇ ਕਿਹਾ ਕਿ ਅਗਸਤਾ 'ਚ ਟਾਇਗਰ ਵੁਡਸ ਦੀ ਜਿੱਤ ਤੋਂ ਬਾਅਦ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਓਪਨ ਦੇ ਟਿਕਟ ਮਹਿੰਗੇ ਭਾਅ 'ਤੇ ਵਿਕ ਰਹੇ ਹਨ। ਇਸ ਨੂੰ ਦੇਖਦੇ ਹੋਏ ਪ੍ਰਬੰਧਨ ਨੇ ਸੀਟਿੰਗ ਕੈਪੇਸਿਟੀ 3750 ਵਧਾ ਦਿੱਤੀ ਹੈ। ਇਸ ਦਾ ਮਤਲਬ ਇਹ ਹੈ ਕਿ ਹੁਣ 43, 750 ਲੋਕ ਇਹ ਟੂਰਨਾਮੈਂਟ ਦੇਖ ਸਕਣਗੇ।


author

Gurdeep Singh

Content Editor

Related News