ਆਪਣੇ 11 ਸਾਲ ਦੇ ਬੇਟੇ ਚਾਰਲੀ ਦੇ ਨਾਲ ਖੇਡੇਗਾ ਟਾਈਗਰ ਵੁੱਡਸ

Saturday, Nov 21, 2020 - 03:15 AM (IST)

ਆਪਣੇ 11 ਸਾਲ ਦੇ ਬੇਟੇ ਚਾਰਲੀ ਦੇ ਨਾਲ ਖੇਡੇਗਾ ਟਾਈਗਰ ਵੁੱਡਸ

ਨਿਊਯਾਰਕ- ਟਾਈਗਰ ਵੁੱਡਸ ਨੂੰ ਇਸ ਸਾਲ ਇਕ ਹੋਰ ਟੂਰਨਾਮੈਂਟ 'ਚ ਖੇਡਣਾ ਹੈ ਤੇ ਇਹ ਉਸਦੇ ਲਈ ਕਿਸੇ ਹੋਰ ਟੂਰਨਾਮੈਂਟ ਜਿੰਨਾ ਹੀ ਵੱਡਾ ਹੈ ਕਿਉਂਕਿ ਉਹ ਇਸ ਗੋਲਫ ਟੂਰਨਾਮੈਂਟ 'ਚ ਆਪਣੇ ਚਾਰਲੀ ਦੇ ਨਾਲ ਖੇਡਦੇ ਹੋਏ ਨਜ਼ਰ ਆਉਣਗੇ। ਪੀ. ਐੱਨ. ਸੀ. ਚੈਂਪੀਅਨਸ਼ਿਪ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਟੂਰਨਾਮੈਂਟ 'ਚ ਵੁੱਡਸ 11 ਸਾਲ ਦੇ ਚਾਰਲੀ ਦੇ ਨਾਲ ਖੇਡੇਗਾ।
ਇਸ ਟੂਰਨਾਮੈਂਟ 'ਚ 1995 ਤੋਂ ਮੇਜਰ ਖਿਤਾਬ ਜਿੱਤਣ ਵਾਲੇ ਗੋਲਫਰ ਆਪਣੇ ਬੇਟਿਆਂ ਦੇ ਨਾਲ ਜੋੜੀ ਬਣਾਵੇਗਾ। ਵੁੱਡਸ 1994 'ਚ ਪੇਸ਼ੇਵਰ ਗੋਲਫਰ ਬਣੇ ਸਨ। ਉਨ੍ਹਾਂ ਨੇ ਕਿ ਜੂਨੀਅਰ ਗੋਲਫਰ ਦੇ ਰੂਪ 'ਚ ਤਰੱਕੀ ਕਰਦੇ ਹੋਏ ਦੇਖਣਾ ਸ਼ਾਨਦਾਰ ਹੈ ਤੇ ਪੀ. ਐੱਨ. ਸੀ. ਚੈਂਪੀਅਨਸ਼ਿਪ 'ਚ ਇਕੱਠੇ ਖੇਡਣਾ ਬਿਹਤਰੀਨ ਹੈ। ਪੀ. ਐੱਨ. ਸੀ. ਚੈਂਪੀਅਨਸ਼ਿਪ ਦਾ ਆਯੋਜਨ 19-20 ਦਸੰਬਰ ਨੂੰ ਮੱਧ ਫਲੋਰਿਡਾ ਦੇ ਰਿਟ੍ਰਜ ਕਾਰਲਟਨ ਗੋਲਫ ਕਲੱਬ ਓਰਲੈਂਡੋ 'ਚ ਕੀਤਾ ਜਾਵੇਗਾ।


author

Gurdeep Singh

Content Editor

Related News