ਮੈਲਬਰਨ ਓਲੰਪਿਕ ’ਚ ਤਿੰਨ ਸੋਨ ਤਮਗੇ ਜਿੱਤਣ ਵਾਲੇ ਫਰਾਟਾ ਦੌੜਾਕ ਮੋਰੋ ਦਾ ਦਿਹਾਂਤ

5/31/2020 11:35:50 AM

ਸਪੋਰਟਸ ਡੈਸਕ— ਮੈਲਬਰਨ ਓਲੰਪਿਕ 1956 ’ਚ 100 ਮੀਟਰ, 200 ਮੀਟਰ ਅਤੇ ਚਾਰ ਗੁਣਾ 100 ਮੀਟਰ ’ਚ ਸੋਨ ਤਮਗਾ ਜਿੱਤਣ ਵਾਲੇ ਫਰਾਟਾ ਦੌੜਾਕ ਬੌਬੀ ਜੋ ਮੋਰ ਦਾ ਦਿਹਾਂਤ ਹੋ ਗਿਆ ਹੈ। ਉਹ 84 ਸਾਲਾਂ ਦੇ ਸਨ। ਸੈਨਤ ਬੇਨਿਟੋ ਸਕੂਲ ਨੇ ਸ਼ਨੀਵਾਰ ਨੂੰ ਆਪਣੇ ਫੇਸਬੁੱਕ ਪੇਜ਼ ’ਤੇ ਇਸ ਮਹਾਨ ਦੌੜਾਕ ਦੇ ਦਿਹਾਂਤ ’ਤੇ ਦੁੱਖ ਪ੍ਰਗਟਾਇਆ ਹੈ। ਇਸ ਸਕੂਲ ਨੇ ਆਪਣੇ ਫੁੱਟਬਾਲ ਸਟੇਡੀਅਮ ਦਾ ਨਾਂ ਸ਼ਹਿਰ ਦੇ ਇਸ ਨਾਇਕ ਦੇ ਨਾਂ ’ਤੇ ਰੱਖਿਆ ਹੈ।PunjabKesari

ਮੈਲਬਰਨ 1956 ’ਚ ਮੋਰੋ ਨੇ ਇਕ ਓਲੰਪਿਕ ’ਚ 100 ਮੀਟਰ, 200 ਮੀਟਰ ਅਤੇ ਚਾਰ ਗੁਣਾ 100 ਮੀਟਰ ਦੇ ਸੋਨ ਤਮਗੇ ਜਿੱਤ ਕੇ ਅਮਰੀਕਾ ਦੇ ਦਿੱਗਜ ਐਥਲੀਟ ਜੇਸੀ ਓਵੇਂਸ ਦੀ ਬਰਾਬਰੀ ਕੀਤੀ ਸੀ। ਬਾਅਦ ’ਚ ਅਮਰੀਕਾ ਦੇ ਕਾਰਲ ਲੁਈਸ ਅਤੇ ਜਮੈਕਾ ਨੇ ਉਸੈਨ ਬੋਲਟ ਨੇ ਵੀ ਇਹ ਕਾਰਨਾਮਾ ਕੀਤਾ। ਉਨ੍ਹਾਂ ਨੂੰ ਉਸ ਸਾਲ ਸਾਲ ਦਾ ਸਭ ਤੋਂ ਸਰਵਸ਼੍ਰੇਸ਼ਠ ਖਿਡਾਰੀ ਚੁਣਿਆ ਗਿਆ ਸੀ। ਮੋਰੋ ਨੇ 1958 ’ਚ ਅਥਲੈਟਿਕਸ ਤੋਂ ਸੰਨਿਆਸ ਲੈ ਲਿਆ ਸੀ। ਉਨ੍ਹਾਂ ਨੇ 1960 ’ਚ ਕੁਝ ਸਮੇਂ ਲਈ ਵਾਪਸੀ ਕੀਤੀ ਸੀ ਪਰ ਅਮਰੀਕਾ ਦੀ ਓਲੰਪਿਕ ਟੀਮ ’ਚ ਜਗ੍ਹਾ ਬਣਾਉਣ ’ਚ ਅਸਫਲ ਰਹੇ ਸਨ।

PunjabKesari


Davinder Singh

Content Editor Davinder Singh