ਰਾਸ਼ਟਰਮੰਡਲ ਟੇਬਲ ਟੈਨਿਸ ਤੋਂ ਹਟਿਆ ਪਾਕਿਸਤਾਨ
Monday, Jul 15, 2019 - 10:54 PM (IST)

ਕਟਕ- ਓਡਿਸ਼ਾ ਦੇ ਕਟਕ ਵਿਚ ਹੋਣ ਵਾਲੀ 21ਵੀਂ ਰਾਸ਼ਟਰਮੰਡਲ ਟੇਬਲ ਟੈਨਿਸ ਚੈਂਪੀਅਨਸ਼ਿਪ ਤੋਂ ਠੀਕ ਪਹਿਲਾਂ ਪਾਕਿਸਤਾਨ ਇਸ ਟੂਰਨਾਮੈਂਟ ਤੋਂ ਹਟ ਗਿਆ। ਪਾਕਿਸਤਾਨ ਤੋਂ ਇਲਾਵਾ ਘਾਨਾ ਅਤੇ ਗੁਏਨਾ ਨੇ ਵੀ ਇਸ ਚੈਂਪੀਅਨਸ਼ਿਪ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਇਸ ਟੂਰਨਾਮੈਂਟ ਵਿਚ ਹੁਣ 12 ਟੀਮਾਂ ਖੇਡਣਗੀਆਂ। ਇਨ੍ਹਾਂ ਟੀਮਾਂ 'ਚ ਮੇਜ਼ਬਾਨ ਭਾਰਤ, ਆਸਟਰੇਲੀਆ, ਬੰਗਲਾਦੇਸ਼, ਸਾਈਪ੍ਰਸ, ਇੰਗਲੈਂਡ, ਮਲੇਸ਼ੀਆ, ਸ਼੍ਰੀਲੰਕਾ, ਨਾਈਜੀਰੀਆ, ਸਕਾਟਲੈਂਡ, ਦੱਖਣੀ ਅਫਰੀਕਾ, ਸਿੰਗਾਪੁਰ ਤੇ ਵੇਲਸ ਸ਼ਾਮਲ ਹਨ।
ਘਾਨਾ ਅਤੇ ਗੁਏਨਾ ਨੂੰ ਉਨ੍ਹਾਂ ਦੀਆਂ ਸਰਕਾਰਾਂ ਤੋਂ ਮਨਜ਼ੂਰੀ ਨਾ ਮਿਲਣ ਕਾਰਣ ਇਸ ਟੂਰਨਾਮੈਂਟ 'ਚੋਂ ਹਟਣਾ ਪਿਆ ਜਦਕਿ ਪਾਕਿਸਤਾਨ ਵੀਜ਼ਾ ਕਾਰਣਾਂ ਤੋਂ ਇਸ ਚੈਂਪੀਅਨਸ਼ਿਪ 'ਚੋਂ ਹਟ ਗਿਆ। ਇਸ ਸਾਲ ਫਰਵਰੀ ਵਿਚ ਦਿੱਲੀ ਵਿਚ ਹੋਏ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿਚ ਦੋ ਪਾਕਿਸਤਾਨੀ ਨਿਸ਼ਾਨੇਬਾਜ਼ ਵੀ ਵੀਜ਼ਾ ਮੁੱਦਿਆਂ ਕਾਰਣ ਹੀ ਹਿੱਸਾ ਨਹੀਂ ਲੈ ਸਕੇ ਸਨ। ਇਸ ਚੈਂਪੀਅਨਸ਼ਿਪ ਦੇ ਲਈ ਵੇਲਸ ਤੇ ਦੱਖਣੀ ਅਫਰੀਕਾ ਦੀ ਟੀਮਾਂ ਭੁਵਨੇਸ਼ਵਰ ਪਹੁੰਚ ਗਈ ਹੈ ਜਦਕਿ ਆਸਟਰੇਲੀਆ, ਇੰਗਲੈਂਡ ਤੇ ਮਲੇਸ਼ੀਆ ਦੀਆਂ ਟੀਮਾਂ ਨੇ ਮੰਗਲਵਾਰ ਨੂੰ ਸਵੇਰ ਤਕ ਪਹੁੰਚਣ ਦੀ ਉਮੀਦ ਹੈ।