ਥਾਂਪਸਨ ਹੇਰਾ ਨੇ ਡਾਇਮੰਡ ਲੀਗ ਫ਼ਾਈਨਲ ''ਚ ਮਹਿਲਾਵਾਂ ਦੀ 100 ਮੀਟਰ ਦੌੜ ਜਿੱਤੀ

Friday, Sep 10, 2021 - 07:22 PM (IST)

ਥਾਂਪਸਨ ਹੇਰਾ ਨੇ ਡਾਇਮੰਡ ਲੀਗ ਫ਼ਾਈਨਲ ''ਚ ਮਹਿਲਾਵਾਂ ਦੀ 100 ਮੀਟਰ ਦੌੜ ਜਿੱਤੀ

ਜਿਊਰਿਖ- ਓਲੰਪਿਕ ਚੈਂਪੀਅਨ ਏਲੇਨ ਥਾਂਪਸਨ ਹੇਰਾ ਨੇ ਡਾਇਮੰਡ ਲੀਗ ਫ਼ਾਈਨਲ 'ਚ ਮਹਿਲਾਵਾਂ ਦੀ 100 ਮੀਟਰ ਦੌੜ 10.65 ਸਕਿੰਟ ਦੇ ਮੀਟ ਰਿਕਾਰਡ 'ਚ ਪੂਰੀ ਕਰਕੇ ਇਕ ਹੋਰ ਖਿਤਾਬ ਦੇ ਨਾਲ ਸੈਸ਼ਨ ਦਾ ਅੰਤ ਕੀਤਾ। ਜਮੈਕਾ ਦੀ ਇਸ ਦੌੜਾਕ ਨੇ ਆਪਣਾ ਤੀਜਾ ਡਾਇਮੰਡ ਲੀਗ ਖ਼ਿਤਾਬ ਜਿੱਤਿਆ। ਉਨ੍ਹਾਂ ਨੇ ਬ੍ਰਿਟੇਨ ਦੀ ਡੀਨਾ ਏਸ਼ੇਰ ਸਮਿਥ ਨੂੰ ਪਿੱਛੇ ਛੱਡਿਆ ਜਿਨ੍ਹਾਂ ਨੇ 10.83 ਸਕਿੰਟ ਦੇ ਨਾਲ ਦੂਜਾ ਸਥਾਨ ਹਾਸਲ ਕੀਤਾ। ਉਹ ਉਨ੍ਹਾਂ ਓਲੰਪਿਕ ਚੈਂਪੀਅਨ 'ਚ ਸ਼ਾਮਲ ਰਹੀ ਜਿਨ੍ਹਾਂ ਨੇ ਡਾਇਮੰਡ ਲੀਗ ਦੇ ਸੈਸ਼ਨ ਦੀ ਆਖ਼ਰੀ ਪ੍ਰਤੀਯੋਗਿਤਾ 'ਚ ਜਿੱਤ ਦਰਜ ਕੀਤੀ।

ਆਰਮਡ ਡੁਪਲੇਂਟਿਸ ਨੇ 6.06 ਮੀਟਰ ਦੇ ਨਾਲ ਪੁਰਸ਼ਾਂ ਦੀ ਪੋਲ ਵਾਲਟ ਦਾ ਖਿਤਾਬ ਜਿੱਤਿਆ। ਨਾਰਵੇ ਦੇ ਰਿਕਾਰਡ ਦੌੜਾਕ ਕਰਸਟਨ ਵਾਰਹੋਮ ਨੇ ਪੁਰਸ਼ਾਂ ਦੀ 400 ਮੀਟਰ ਦੌੜ 47.35 ਸਕਿੰਟ 'ਚ ਪੂਰੀ ਕਰਕੇ ਖ਼ਿਤਾਬ ਦਾ ਬਚਾਅ ਕੀਤਾ। ਮਹਿਲਾਵਾਂ ਦੀ 1500 ਮੀਟਰ ਦੌੜ 'ਚ ਫੇਥ ਕਿਪੀਯੋਗੇਨ ਚੈਂਪੀਅਨ ਰਹੀ। ਉਨ੍ਹਾਂ ਨੇ ਤਿੰਨ ਮਿੰਟ 58.33 ਸਕਿੰਟ ਦੇ ਨਾਲ ਦੌੜ ਪੂਰੀ ਕੀਤੀ। 


author

Tarsem Singh

Content Editor

Related News