ਟੋਕੀਓ ਓਲੰਪਿਕ ਦੇ ''ਪ੍ਰਤੀਭਾਗੀਆਂ'' ਨੂੰ ਸ਼ਾਇਦ ਟੀਕੇ ਦੀ ਜ਼ਰੂਰਤ ਪਵੇ : ਬਾਕ
Monday, Nov 16, 2020 - 05:01 PM (IST)
ਸਪੋਰਟਸ ਡੈਸਕ— ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੇ ਪ੍ਰਧਾਨ ਥਾਮਸ ਬਾਕ ਨੇ ਜਾਪਾਨ ਦੇ ਨਵੇਂ ਪ੍ਰਧਾਨਮੰਤਰੀ ਯੋਸ਼ੀਹੀਦੇ ਸੁਗਾ ਨਾਲ ਬੈਠਕ ਦੇ ਬਾਅਦ ਸੋਮਵਾਰ ਨੂੰ ਕਿਹਾ ਕਿ ਅਗਲੇ ਸਾਲ ਟੋਕੀਓ ਓਲੰਪਿਕ ਲਈ ਆਉਣ ਵਾਲੇ ਪ੍ਰਤੀਭਾਗੀਆਂ ਅਤੇ ਪ੍ਰਸ਼ੰਸਕਾਂ ਨੂੰ ਟੀਕਾਕਰਨ ਦੀ ਜ਼ਰੂਰਤ ਪੈ ਸਕਦੀ ਹੈ ਜਿਸ ਨਾਲ ਜਾਪਾਨ ਦੀ ਜਨਤਾ ਨੂੰ ਸੁਰੱਖਿਅਤ ਰੱਖਿਆ ਜਾਵੇ। ਇਹ ਸੁਗਾ ਦੇ ਨਾਲ ਬਾਕ ਦੀ ਪਹਿਲੀ ਮੁਲਾਕਾਤ ਸੀ। ਲਗਭਗ 8 ਮਹੀਨੇ ਬਾਅਦ ਓਲੰਪਿਕ ਮੁਅੱਤਲ ਹੋਣ ਦੇ ਬਾਅਦ ਬਾਕ ਦਾ ਇਹ ਪਹਿਲਾ ਜਾਪਾਨ ਦੌਰਾ ਹੈ।
ਬਾਕ ਨੇ ਕਿਹਾ, ''ਜਾਪਾਨ ਦੇ ਲੋਕਾਂ ਨੂੰ ਬਚਾਉਣ ਲਈ ਅਤੇ ਜਾਪਾਨ ਦੀ ਜਨਤਾ ਪ੍ਰਤੀ ਸਨਮਾਨ ਦੇਖਦੇ ਹੋਏ, ਆਈ. ਓ. ਸੀ. ਹਰ ਸੰਭਵ ਕੋਸ਼ਿਸ਼ ਕਰੇਗੀ ਕਿ ਵੱਧ ਤੋਂ ਵੱਧ ਲੋਕ ਇੱਥੇ ਆਉਣ। ਓਲੰਪਿਕ ਪ੍ਰਤੀਭਾਗੀ ਅਤੇ ਮਹਿਮਾਨ ਟੀਕੇ ਨਾਲ ਇੱਥੇ ਆਉਣਗੇ ਜੇਕਰ ਟੀਕਾ ਉਪਲਬਧ ਹੋਵੇ।'' ਉਨ੍ਹਾਂ ਕਿਹਾ, ''ਇਸ ਨਾਲ ਅਸੀਂ ਸਾਰੇ ਬੇਹੱਦ ਭਰੋਸੇਮੰਦ ਹੋਵਾਂਗੇ ਕਿ ਅਸੀਂ ਅਗਲੇ ਸਾਲ ਓਲੰਪਿਕ ਸਟੇਡੀਅਮ 'ਚ ਦਰਸ਼ਕਾਂ ਦੀ ਮੇਜ਼ਬਾਨੀ ਕਰ ਸਕਦੇ ਹਾਂ ਅਤੇ ਦਰਸ਼ਕ ਸੁਰੱਖਿਅਤ ਮਾਹੌਲ ਦਾ ਆਨੰਦ ਮਾਨਣਗੇ।'' ਬਾਕ ਦੋ ਦਿਨ ਤਕ ਲਗਾਤਾਰ ਬੈਠਕ ਕਰਨਗੇ ਅਤੇ ਰਾਜਨੇਤਾਵਾਂ ਅਤੇ ਟੋਕੀਓ ਓਲੰਪਿਕ ਦੇ ਆਯੋਜਕਾਂ ਦੇ ਨਾਲ ਤਸਵੀਰਾਂ ਖਿੱਚਵਾਉਣਗੇ ਜਿਸ ਦਾ ਟੀਚਾ ਜਾਪਾਨ ਦੀ ਜਨਤਾ ਨੂੰ ਇਹ ਸਾਬਤ ਕਰਨਾ ਹੈ ਕਿ ਮਹਾਮਾਰੀ ਦੌਰਾਨ ਓਲੰਪਿਕ ਦਾ ਆਯੋਜਨ ਸੁਰੱਖਿਅਤ ਹੋਵੇਗਾ। ਓਲੰਪਿਕ 23 ਜੁਲਾਈ 2021 ਤੋਂ ਸ਼ੁਰੂ ਹੋਣਾ ਹੈ।
ਇਹ ਵੀ ਪੜ੍ਹੋ : ਡਸਟਿਨ ਜਾਨਸਨ ਨੇ ਮਾਸਟਰਸ ਟੂਰਨਾਮੈਂਟ ਦਾ ਖ਼ਿਤਾਬ ਜਿੱਤਿਆ