ਏਸ਼ੀਆ ਪੈਸੀਫਿਕ ਚੈਂਪੀਅਨਸ਼ਿਪ ''ਚ ਹਿੱਸਾ ਲੈਣਗੇ ਥਾਮਸ, ਕਾਰਤਿਕ

09/24/2019 2:10:35 PM

ਸਪੋਰਸਟ ਡੈਸਕ— ਭਾਰਤ ਦੇ ਰਿਯਾਨ ਥਾਮਸ ਵੀਰਵਾਰ ਤੋਂ ਸ਼ੁਰੂ ਹੋ ਰਹੀ ਏਸ਼ੀਆ ਪੈਸੀਫਿਕ ਐਮੇਚਿਓਰ ਗੋਲਫ ਚੈਂਪਿਅਨਸ਼ਿਪ 'ਚ ਚੁਣੌਤੀ ਪੇਸ਼ ਕਰਣਗੇ। ਏਸ਼ੀਆ ਪੈਸੀਫਿਕ ਐਮੇਚਿਓਰ ਗੋਲਫ ਚੈਂਪੀਅਨਸ਼ਿਪ ਰਾਹੀਂ ਦੋ ਮੇਜਰ-ਦਿ-ਮਾਸਟਰਸ ਅਤੇ ਦਿ ਓਪਨ 2020 'ਚ ਜਗ੍ਹਾ ਬਣਾਉਣ ਦਾ ਮੌਕਾ ਮਿਲ ਸਕਦਾ ਹੈ। ਥਾਮਸ ਪਿਛਲੇ ਸਾਲ ਇਸ ਐਮੇਚਿਓਰ ਗੋਲਫ ਚੈਂਪਿਅਨਸ਼ਿਪ 'ਚ ਖਿਤਾਬ ਜਿੱਤਣ ਵਾਲਾ ਪਹਿਲਾ ਭਾਰਤੀ ਬਣਨ ਤੋਂ ਦੋ ਸ਼ਾਟਜ਼ ਤੋਂ ਖੁੰਝ ਗਏ ਸਨ। ਇਸ ਐਮੇਚਿਓਰ ਗੋਲਫ ਚੈਂਪੀਅਨਸ਼ਿਪਦੇ ਜੇਤੂ ਨੂੰ ਮੇਜਰ ਟੂਰਨਾਮੈਂਟ 'ਚ ਖੇਡਣ ਦਾ ਮੌਕਾ ਮਿਲੇਗਾ। ਥਾਮਸ ਤੋਂ ਇਲਾਵਾ ਪੰਜ ਹੋਰ ਭਾਰਤੀ ਵੀ ਇਸ ਟੂਰਨਾਮੈਂਟ 'ਚ ਹਿੱਸਾ ਲੈਣਗੇ ਜਿਸ 'ਚ ਕਾਰਤਿਕ ਸ਼ਰਮਾ, ਹਰਸ਼ਜੀਤ ਸਿੰਘ ਸੇਠੀ, ਜੀ. ਐੱਨ ਬਾਸਵਰਾਜੂ , ਗਿਰਰਾਜ ਸਿੰਘ ਖਾਦਕਾ ਅਤੇ ਵਿਨੈ ਕੁਮਾਰ ਯਾਦਵ ਸ਼ਾਮਿਲ ਹਨ।


Related News