ਇਸ ਸਾਲ ਹੋਵੇਗਾ ਇੰਡੀਅਨ ਵਾਲੀਬਾਲ ਲੀਗ ਦਾ ਪਹਿਲਾ ਸੈਸ਼ਨ : ਵੀ. ਐੱਫ. ਆਈ.

Monday, Feb 14, 2022 - 05:06 PM (IST)

ਇਸ ਸਾਲ ਹੋਵੇਗਾ ਇੰਡੀਅਨ ਵਾਲੀਬਾਲ ਲੀਗ ਦਾ ਪਹਿਲਾ ਸੈਸ਼ਨ : ਵੀ. ਐੱਫ. ਆਈ.

ਭੁਵਨੇਸ਼ਵਰ- ਭਾਰਤੀ ਵਾਲੀਬਾਲ ਮਹਾਸੰਘ (ਵੀ. ਐੱਫ. ਆਈ.) ਨੇ ਐਲਾਨ ਕੀਤਾ ਹੈ ਕਿ ਪਹਿਲੀ ਇੰਡੀਅਨ ਵਾਲੀਬਾਲ ਲੀਗ ਦਾ ਪਹਿਲਾ ਸੈਸ਼ਨ ਇਸ ਸਾਲ ਆਯੋਜਿਤ ਕੀਤਾ ਜਾਵੇਗਾ। ਪ੍ਰਸਤਾਵਤ ਇੰਡੀਅਨ ਵਾਲੀਬਾਲ ਲੀਗ ਸਾਲਾਨਾ ਪ੍ਰਤੀਯੋਗਿਤਾ ਹੋਵੇਗੀ ਤੇ ਵੀ. ਐੱਫ. ਆਈ. ਛੇਤੀ ਹੀ ਨਵੀਂ ਫ੍ਰੈਂਚਾਈਜ਼ੀ ਦੀ ਮਾਲਕੀ ਲਈ ਅਪਲਾਈ ਕਰਨ ਦੀ ਪ੍ਰਕਿਰਿਆ ਦਾ ਐਲਾਨ ਕਰੇਗਾ। 

ਇਹ ਵੀ ਪੜ੍ਹੋ : 2nd T20I: ਸ਼੍ਰੀਲੰਕਾ 'ਤੇ ਹੌਲੀ ਓਵਰ-ਰੇਟ ਲਈ ਜੁਰਮਾਨਾ, ਨਿਸਾਂਕਾ ਨੂੰ ਚਿਤਾਵਨੀ

ਵੀ. ਐੱਫ. ਆਈ. ਨੇ ਯੂਰੋਸਪੋਰਟ ਇੰਡੀਆ ਦੇ ਨਾਲ ਮਿਲ ਕੇ ਟੂਰਨਾਮੈਂਟ ਦੇ ਆਯੋਜਨ ਦਾ ਐਲਾਨ ਕੀਤਾ ਹੈ। ਯੂਰੋਸਪੋਰਟ ਡਿਜ਼ਨੀ ਨੈਟਵਰਕ ਦਾ ਪ੍ਰੀਮੀਅਰ ਖੇਡ ਬ੍ਰਾਂਡ ਹੈ। ਇੰਡੀਅਨ ਵਾਲੀਬਾਲ ਲੀਗ ਦਾ ਆਯੋਜਨ ਜੂਨ-ਜੁਲਾਈ 2022 'ਚ ਕੀਤੇ ਜਾਣ ਦੀ ਸੰਭਾਵਨਾ ਹੈ। ਏਸ਼ੀਆਈ ਵਾਲੀਬਾਲ ਸੰਘ ਤੇ ਕੌਮਾਂਤਰੀ ਵਾਲੀਬਾਲ ਮਹਾਸੰਘ ਤੋਂ ਮਨਜ਼ੂਰ ਲੀਗ ਦੇਸ਼ ਦੀ ਚੋਟੀ ਦੀ ਵਾਲੀਬਾਲ ਲੀਗ ਹੋਵੇਗੀ। ਆਈ. ਵੀ. ਐੱਲ. ਨੇ ਲੀਗ ਦੇ ਲਈ 6 ਤੋਂ 8 ਫ੍ਰੈਂਚਾਈਜ਼ੀਆਂ ਦਾ ਪ੍ਰਸਤਾਵ ਰੱਖਿਆ ਹੈ ਜੋ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਦੀ ਨੁਮਾਇੰਦਗੀ ਕਰਨਗੀਆਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News