ਇਹ ਹੈ WWE ਦੀ ਹਾਟ ਰੈਸਲਰ, ਸ਼ਰੇਆਮ ਹੋਣਾ ਪਿਆ ਸੀ ਸ਼ਰਮਿੰਦਾ

09/06/2017 8:12:22 PM

ਨਵੀਂ ਦਿੱਲੀ— WWE ਦੀ ਖੂਬਸੂਰਤ ਰੈਸਲਰ ਰਹੀ ਮਾਲੀ ਹਾਲੀ ਬੁੱਧਵਾਰ ਨੂੰ ਆਪਣਾ 40ਵਾਂ ਜਨਮਦਿਨ ਮਨਾਇਆ ਹੈ। 7 ਸਤੰਬਰ 1977 ਨੂੰ ਅਮਰੀਕਾ ਦੇ ਮਿਨੇਸੋਟਾ 'ਚ ਜਨਮੀ ਮਾਲੀ ਕਾਓ ਨੂੰ ਅੱਜ ਵੀ ਦੇਖ ਕੇ ਉਸ ਦੀ ਉਮਰ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਹੈ।

ਆਪਣੇ ਦੌਰ 'ਚ ਰੈਸਲਿੰਗ ਫੈਂਨਸ ਨੂੰ ਦੀਵਾਨਾ ਬਣਾਉਣ ਵਾਲੀ ਮਾਲੀ ਤਦ ਸ਼ਰੇਆਮ ਸ਼ਰਮਿੰਦਾ ਹੋਈ ਸੀ ਜਦੋਂ ਉਨ੍ਹਾਂ ਦੀ ਵਿਰੋਧੀ ਨੇ ਸ਼ੋਅ ਦੇ ਵਿਚਾਲੇ ਹੀ ਉਸ ਨੂੰ ਬੰਨ੍ਹ ਕੇ ਗੰਜਾ ਕਰ ਦਿੱਤਾ ਸੀ।


ਇਹ ਘਟਨਾ 2004 'ਚ ਘਟੀ ਸੀ। ਹੋਇਆ ਇੰਝ ਕਿ 2004 ਦੇ ਰੈਸਲਮੈਨਿਆ 'ਚ ਮਾਲੀ ਹਾਲੀ ਅਤੇ ਵਿਕਟੋਰੀਆ ਵਿਚਾਲੇ ਮੁਕਾਬਲਾ ਚੱਲ ਰਿਹਾ ਸੀ।

ਵਿਕਟੋਰੀਆ ਦੇ ਸਾਹਮਣੇ ਮਾਲੀ ਦੀ ਇਕ ਨਾ ਚੱਲੀ। ਮਾਲੀ ਇੱਥੇ ਸਿਰਫ ਹਾਰੀ ਹੀ ਨਹੀਂ ਬਲਕਿ ਉਨ੍ਹਾਂ ਨੂੰ ਇੱਥੇ ਬਹੁਤ ਸ਼ਰਮਿੰਦਾ ਹੋਣਾ ਪਿਆ।

ਹਾਰਨ ਤੋਂ ਬਾਅਦ ਵਿਕਟੋਰੀਆ ਨੇ ਮਾਲੀ ਨੂੰ ਕੁਰਸੀ ਨਾਲ ਬੰਨ੍ਹਿਆ ਅਤੇ ਦਰਸ਼ਕਾਂ ਸਾਹਮਣੇ ਉਸ ਨੂੰ ਗੰਜਾ ਕਰ ਦਿੱਤਾ ਸੀ।


Related News