150 ਦੌੜਾਂ ਬਣਾ ਕੋਹਲੀ ਨੂੰ ਆਈ ਅਨੁਸ਼ਕਾ ਦੀ ਯਾਦ, ਕੀਤਾ ਇਹ ਕੰਮ

01/15/2018 7:45:25 PM

ਨਵੀਂ ਦਿੱਲੀ—ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਦੱਖਣੀ ਅਫਰੀਕਾ ਖਿਲਾਫ ਸੇਂਚੁਰਿਅਨ ਟੈਸਟ 'ਚ  153 ਦੌੜਾਂ ਦੀ ਕੀਮਤੀ ਪਾਰੀ ਖੇਡੀ। ਉਨ੍ਹਾਂ ਦੀ ਪਾਰੀ ਬਦੌਲਤ ਭਾਰਤੀ ਟੀਮ ਹੁਣ ਵੀ ਮੈਚ 'ਚ ਬਣੀ ਹੋਈ ਹੈ ਪਰ ਆਪਣੀ ਪਾਰੀ ਦੌਰਾਨ ਕੋਹਲੀ ਨੇ ਇੱਕ ਵਾਰ ਫਿਰ 'ਚ ਮੈਦਾਨ 'ਤੇ ਆਪਣੇ ਪਿਆਰ ਦਾ ਇਜਹਾਰ ਕੁੱਝ ਖਾਸ ਅੰਦਾਜ 'ਚ ਕੀਤਾ।ਵਿਰਾਟ ਕੋਹਲੀ ਨੇ ਭਾਰਤੀ ਪਾਰੀ ਦੇ 89ਵੇਂ ਓਵਰ 'ਚ 150 ਦੌੜਾਂ ਬਣਾਈਆਂ। ਆਪਣੇ 150 ਦੌੜਾਂ ਪੂਰੀਆਂ ਕਰਦੇ ਹੋਏ ਕੋਹਲੀ ਨੇ ਗਲੇ 'ਚ ਲਾਕੇਟ ਬਣਾ ਕੇ ਪਾਈ ਆਪਣੀ ਇੰਗੇਜਮੇਂਟ ਰਿੰਗ ਨੂੰ ਚੁੰਮਕੇ ਖੁਸ਼ੀ ਦਾ ਇਜ਼ਹਾਰ ਕੀਤਾ।

 

ਹਾਲ ਹੀ 'ਚ ਕਪਤਾਨ ਕੋਹਲੀ ਅਤੇ ਬਾਲੀਵੁਡ ਦੀ ਐਕਟਰੈਸ ਅਨੁਸ਼ਕਾ ਸ਼ਰਮਾ ਨੇ ਲੰਬੇ ਰਿਲੇਸ਼ਨਸ਼ਿਪ ਤੋਂ ਬਾਅਦ ਇਟਲੀ 'ਚ  ਵਿਆਹ ਕੀਤਾ ਹੈ। ਕੋਹਲੀ ਨੇ ਵਿਆਹ ਲਈ ਸ਼੍ਰੀਲੰਕਾ ਖਿਲਾਫ ਸੀਰੀਜ਼ ਤੋਂ ਛੁੱਟੀ ਵੀ ਲਈ ਸੀ ਅਤੇ ਵਿਆਹ ਤੋਂ ਬਾਅਦ ਇਹ ਕੋਹਲੀ ਦੀ ਪਹਿਲੀ ਕ੍ਰਿਕਟ ਸੀਰੀਜ਼ ਹੈ।
ਕੋਹਲੀ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਲਈ ਇਸ ਤੋਂ ਪਹਿਲਾਂ ਵੀ ਕਈ ਵਾਰ ਮੈਦਾਨ 'ਤੇ ਪਿਆਰ ਜਤਾ ਚੁੱਕੇ ਹਨ। ਅਨੁਸ਼ਕਾ ਵੀ ਕਈ ਦੇਸ਼ੀ-ਵਿਦੇਸ਼ ਦੌਰਿਆਂ 'ਤੇ ਵਿਆਹ ਤੋਂ ਪਹਿਲਾਂ ਵੀ ਕੋਹਲੀ ਦੀ ਹੌਸਲਾ ਅਫਜਾਈ ਲਈ ਪਵੇਲਿਅਨ 'ਚ ਮੌਜੂਦ ਰਹੇ ਹਨ।


ਇਸ ਤੋਂ ਪਹਿਲਾਂ ਰੋਹਿਤ ਸ਼ਰਮਾ ਨੇ ਜਦੋਂ ਸ਼੍ਰੀਲੰਕਾ ਖਿਲਾਫ ਮੋਹਾਲੀ ਵਨਡੇ 'ਚ ਦੋਹਰਾ ਸੈਂਕੜਾ ਲਗਾਇਆ ਸੀ, ਤਦ ਉਨ੍ਹਾਂ ਨੇ ਆਪਣੀ ਪਤਨੀ ਰਿਤੀਕਾ ਨੂੰ ਫਲਾਇੰਗ ਕਿਸ ਦਿੱਤਾ ਸੀ। 


Related News