ਭਾਰਤ ਦੀ ਜਿੱਤ ਤੋਂ ਬਾਅਦ ਕੋਚ ਰਵੀ ਸ਼ਾਸ਼ਤਰੀ ਨੇ ਡ੍ਰੈਸਿੰਗ ਰੂਮ ’ਚ ਕਹੀ ਇਹ ਗੱਲ (ਵੀਡੀਓ)
Wednesday, Jan 20, 2021 - 12:26 AM (IST)
ਬਿ੍ਰਸਬੇਨ- ਭਾਰਤੀ ਟੀਮ ਨੇ ਆਸਟਰੇਲੀਆ ਨੂੰ ਬਿ੍ਰਸਬੇਨ ਟੈਸਟ ਹਰਾ ਕੇ 2-1 ਨਾਲ ਬਾਰਡਰ ਗਾਵਸਕਰ ਸੀਰੀਜ਼ ਜਿੱਤ ਲਈ ਹੈ। ਇਸ ਜਿੱਤ ਦੇ ਲਈ ਭਾਰਤੀ ਟੀਮ ਨੂੰ ਦੁਨੀਆ ਭਰ ਤੋਂ ਵਧਾਈਆਂ ਮਿਲ ਰਹੀਆਂ ਹਨ। ਕੋਚ ਰਵੀ ਸ਼ਾਸ਼ਤਰੀ ਨੇ ਵੀ ਟੀਮ ਦੀ ਖੂਬ ਸ਼ਲਾਘਾ ਕੀਤੀ ਹੈ। ਭਾਰਤੀ ਟੀਮ ਦੇ ਅਧਿਕਾਰਤ ਇੰਸਟਾਗ੍ਰਾਮ ਪੇਜ਼ ’ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ’ਚ ਕੋਚ ਰਵੀ ਸ਼ਾਸ਼ਤਰੀ ਖਿਡਾਰੀਆਂ ਦੀ ਸ਼ਲਾਘਾ ਕਰ ਰਹੇ ਹਨ। ਵੀਡੀਓ ’ਚ ਕੋਚ ਸ਼ਾਸ਼ਤਰੀ ਸ਼ੁਭਮਨ ਗਿੱਲ ਦੀਆਂ 91 ਦੌੜਾਂ ਦੀ ਪਾਰੀ ਨੂੰ ਬਹੁਤ ਵਧੀਆ ਦੱਸ ਰਹੇ ਹਨ। ਚੇਤੇਸ਼ਵਰ ਪੁਜਾਰਾ ਨੂੰ ਅਲਟੀਮੇਟ ਵਾਰੀਅਰ ਕਹਿ ਰਹੇ ਹਨ। ਰਿਸ਼ਭ ਪੰਤ ਦੀ ਪਾਰੀ ਨੂੰ ਸਿੰਪਲੀ ਆਊਟਸਟੈਂਡਿੰਗ ਕਰਾਰ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਤੁਸੀਂ ਜੋ ਕੀਤਾ ਹੈ ਉਹ ਬਹੁਤ ਹੀ ਸ਼ਾਨਦਾਰ ਹੈ।
ਮੇਰੀ ਅੱਖਾਂ ’ਚ ਹੰਝੂ ਹਨ ਅੱਜ। ਤੁਸੀਂ ਸਾਰਿਆਂ ਨੇ ਅੱਜ ਜੋ ਕੀਤਾ ਹੈ ਉਹ ‘ਅਵਿਸ਼ਵਾਸਯੋਗ’ ਹੈ। ਕਦੇ ਵੀ ਤੁਸੀਂ ਕਮਜ਼ੋਰ ਨਹੀਂ ਹੋਏ। 36 ਦੌੜਾਂ ’ਤੇ ਆਲ ਆਊਟ। ਇੰਨੇ ਖਿਡਾਰੀ ਜ਼ਖਮੀ ਹੋਏ ਪਰ ਤੁਹਾਨੂੰ ਸਾਰਿਆਂ ਨੂੰ ਖੁਦ ’ਤੇ ਭਰੋਸਾ ਸੀ। ਇਹ ਇਕ ਦਿਨ ’ਚ ਨਹੀਂ ਹੁੰਦਾ। ਹੌਲੀ-ਹੌਲੀ ਹੁੰਦਾ ਹੈ। ਅੱਜ ਭਾਰਤ ਦੀ ਗੱਲ ਛੱਡੋ, ਪੂਰੀ ਦੁਨੀਆ ਤੁਹਾਨੂੰ ਸਲਾਮ ਕਰ ਰਹੀ ਹੈ। ਅੱਜ ਜੋ ਤੁਸੀਂ ਕੀਤਾ ਹੈ ਉਸਦਾ ਜਸ਼ਨ ਮਨਾਓ। ਇਸ ਦਿਨ ਨੂੰ ਇੰਝ ਨਾ ਜਾਣ ਦਿਓ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।