ਇੰਗਲੈਂਡ ਦੌਰੇ ਨੂੰ ਲੈ ਕੇ ਪੀ. ਸੀ. ਬੀ. ਨੇ ਕਹੀ ਇਹ ਗੱਲ

Saturday, May 23, 2020 - 01:52 AM (IST)

ਇੰਗਲੈਂਡ ਦੌਰੇ ਨੂੰ ਲੈ ਕੇ ਪੀ. ਸੀ. ਬੀ. ਨੇ ਕਹੀ ਇਹ ਗੱਲ

ਨਵੀਂ ਦਿੱਲੀ— ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਕਰੀਬ ਤਿੰਨ ਮਹੀਨੇ ਤੋਂ ਇੰਟਰਨੈਸ਼ਨਲ ਕ੍ਰਿਕਟ ਨਹੀਂ ਖੇਡੀ ਜਾ ਰਹੀ ਹੈ। ਹਾਲਾਂਕਿ ਪਾਕਿਸਤਾਨ ਦੇ ਜੁਲਾਈ 'ਚ ਇੰਗਲੈਂਡ ਦੇ ਦੌਰੇ ਨੂੰ ਹਰੀ ਝੰਡੀ ਦੇਣ ਨਾਲ ਕ੍ਰਿਕਟ ਦੇ ਦੁਬਾਰਾ ਸ਼ੁਰੂ ਹੋਣ ਦੀ ਉਮੀਦ ਜਾਗੀ ਹੈ। ਹਾਲਾਂਕਿ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੀਫ ਵਸੀਮ ਖਾਨ ਨੇ ਉਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ, ਜਿਸ 'ਚ ਸੀਰੀਜ਼ ਦੇ ਬਦਲੇ ਇੰਗਲੈਂਡ ਦੇ ਪਾਕਿਸਤਾਨ ਦੌਰੇ 'ਤੇ ਆਉਣ ਦੀ ਅਪੀਲ ਦਾ ਦਾਅਵਾ ਕੀਤਾ ਗਿਆ। ਪੀ. ਸੀ. ਬੀ. ਨੇ ਜੁਲਾਈ 'ਚ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਤੇ ਇੰਨੇ ਹੀ ਮੈਚਾਂ ਦੀ ਟੀ-20 ਸੀਰੀਜ਼ ਦੇ ਲਈ ਇੰਗਲੈਂਡ ਦੌਰੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵਸੀਮ ਨੇ ਕਿਹਾ ਕਿ ਹੁਣ ਤੋਂ ਲੈ ਕੇ 2022 ਤਕ ਬਹੁਤ ਕ੍ਰਿਕਟ ਖੇਡੀ ਜਾਣੀ ਹੈ। ਮੈਂ ਇਹ ਸਵਾਲ ਕਈ ਵਾਰ ਕੀਤਾ ਹੈ ਕੀ ਕੋਈ ਸਾਫ ਡੀਲ ਹੈ? ਕੀ ਕੁਝ ਹੋਣ ਵਾਲਾ ਹੈ। ਉਨ੍ਹਾਂ ਨੇ ਕਿਹਾ ਪਰ ਇਕ ਸਾਫ ਸਚਾਈ ਇਹ ਹੈ ਕਿ ਤੇ ਇਹ ਬਹੁਤ ਕੁਦਰਤੀ ਹੈ। ਸਾਨੂੰ ਵਾਪਸ ਕ੍ਰਿਕਟ 'ਤੇ ਆਉਣਾ ਹੈ। ਅਗਲੇ 2 ਸਾਲ 'ਚ ਚੀਜ਼ਾਂ ਕੁਦਰਤੀ ਰੂਪ ਨਾਲ ਆਪਣਾ ਸਮਾਂ ਲਵੇਗੀ। 
ਖਾਨ ਨੇ ਨਾਲ ਹੀ ਮੌਜੂਦਾ ਏ. ਟੀ. ਪੀ. ਦੇ ਅਨੁਸਾਰ ਅਗਲੇ ਕੁਝ ਸਾਲਾਂ 'ਚ ਪਾਕਿਸਤਾਨ ਆਉਣ ਵਾਲੀਆਂ ਵੱਡੀਆਂ ਟੀਮਾਂ ਦਾ ਜ਼ਿਕਰ ਵੀ ਕੀਤਾ ਪਰ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਪੂਰਾ ਫੋਕਸ ਇਸ ਸਮੇਂ ਖੇਡ ਨੂੰ ਸਧਾਰਨ ਪੱਧਰ 'ਤੇ ਸ਼ੁਰੂ ਕਰਨ 'ਤੇ ਹੈ ਜੋ ਕੋਰੋਨਾ ਵਾਇਰਸ ਦੇ ਕਾਰਨ ਰੁਕਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਤੋਂ ਲੈ ਕੇ ਬਾਅਦ ਤਕ ਸਾਡੇ ਕੋਲ ਕੁਝ ਘਰੇਲੂ ਸੀਰੀਜ਼ ਹਨ, ਜੋ ਉਮੀਦ ਹੈ ਕਿ ਸਫਲਤਾਪੂਰਵਕ ਹੋਵੇਗੀ। ਅਸੀਂ ਆਸਟਰੇਲੀਆ ਤੇ ਇੰਗਲੈਂਡ ਵਰਗੀਆਂ ਟੀਮਾਂ ਨੂੰ ਭਰੋਸਾ ਦੇਵਾਂਗੇ, ਜਿਨ੍ਹਾਂ ਨੇ 2022 'ਚ ਸਾਡਾ ਦੌਰਾ ਕਰਨਾ ਹੈ।


author

Gurdeep Singh

Content Editor

Related News