ਵਿਰਾਟ ਨੂੰ ਆਖੜਖੋਰ ਤੇ ਹੰਕਾਰੀ ਮੰਨਣ ਵਾਲੇ ਲੋਕਾਂ ਦਾ ਦਿਲ ਵੀ ਪਿਘਲਾ ਦੇਵੇਗੀ ਇਹ ਵੀਡੀਓ

Sunday, Nov 05, 2017 - 09:50 AM (IST)

ਨਵੀਂ ਦਿੱਲੀ (ਬਿਊਰੋ)— ਭਾਰਤੀ ਟੀਮ ਦੇ ਵਨਡੇ ਕਪਤਾਨ ਵਿਰਾਟ ਕੋਹਲੀ ਮੈਦਾਨ ਵਿਚ ਆਪਣੇ ਹਮਲਾਵਰ ਅੰਦਾਜ਼ ਲਈ ਜਾਣੇ ਜਾਂਦੇ ਹਨ। ਇਹੀ ਕਾਰਨ ਹੈ ਕਿ ਕਈ ਲੋਕ ਉਨ੍ਹਾਂ ਨੂੰ ਆਖੜਖੋਰ ਅਤੇ ਹੰਕਾਰੀ ਸੁਭਾਅ ਦਾ ਸਮਝਦੇ ਹਨ, ਪਰ ਕੋਹਲੀ ਵਰਗੇ ਬਾਹਰ ਤੋਂ ਦਿਖਦੇ ਹਨ। ਅਸਲ ਵਿਚ ਉਹ ਅਜਿਹੇ ਨਹੀਂ ਹਨ, ਉਹ ਅੰਦਰ ਤੋਂ ਬੇਹੱਦ ਨਰਮ ਹਨ। ਅੱਜ ਅਸੀਂ ਤੁਹਾਨੂੰ ਕੋਹਲੀ ਨਾਲ ਜੁੜੇ ਕੁਝ ਅਜਿਹੇ ਹੀ ਪਲ ਦੱਸ ਰਹੇ ਹਾਂ, ਜੋ ਜਾਣਨ ਦੇ ਬਾਅਦ ਉਨ੍ਹਾਂ ਪ੍ਰਤੀ ਤੁਹਾਡੀ ਸੋਚ ਬਦਲ ਜਾਵੇਗੀ।

ਜਦੋਂ ਪਾਕਿਸਤਾਨੀ ਖਿਡਾਰੀ ਨੂੰ ਦਿੱਤਾ ਸੀ ਬੱਲਾ
ਭਾਰਤ ਅਤੇ ਪਾਕਿਸਤਾਨ ਮੈਚ ਤੋਂ ਪਹਿਲਾਂ ਨੈੱਟ ਪ੍ਰੈਕਟਿਸ ਦੇ ਮੌਕੇ ਮੈਦਾਨ ਵਿਚ ਇਕ ਪਾਸੇ ਭਾਰਤੀ ਟੀਮ ਪ੍ਰੈਕਟਿਸ ਕਰ ਰਹੀ ਸੀ, ਤਾਂ ਦੂਜੇ ਪਾਸੇ ਪਾਕਿਸਤਾਨੀ ਖਿਡਾਰੀ ਪਸੀਨਾ ਵਗਾ ਰਹੇ ਸਨ। ਇਸ ਵਿਚਾਲੇ ਸ਼ਾਹਿਦ ਅਫਰੀਦੀ ਕੋਹਲੀ ਨਾਲ ਕੁਝ ਗੱਲ ਕਰ ਰਹੇ ਸਨ, ਜਿਸਦੇ ਬਾਅਦ ਕੋਹਲੀ ਪਾਕਿਸਤਾਨੀ ਖਿਡਾਰੀ ਆਮਿਰ ਨੂੰ ਆਪਣੇ ਬੱਲਿਆਂ ਵਿੱਚੋਂ ਇਕ ਬੱਲਾ ਦੇ ਦਿੰਦੇ ਹਨ। ਵਿਰੋਧੀ ਟੀਮ ਦਾ ਖਿਡਾਰੀ ਆਉਂਦਾ ਹੈ ਅਤੇ ਉਨ੍ਹਾਂ ਤੋਂ ਬੱਲਾ ਲੈ ਕੇ ਪ੍ਰੈਕਟਿਸ ਕਰਨ ਚਲਾ ਜਾਂਦਾ ਹੈ।


ਜਦੋਂ ਵਿਰਾਟ ਨੂੰ ਮਿਲ ਕੇ ਇਕ ਲੜਕੀ ਲੱਗੀ ਰੋਣ
ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਜਦੋਂ ਵਿਰਾਟ ਆਪਣੇ ਪ੍ਰਸ਼ੰਸਕਾਂ ਵਿਚਾਲੇ ਹੋਵੇ ਪਰ ਇਹ ਘਟਨਾ ਕੁਝ ਹਟਕੇ ਸੀ। ਕਿਉਂਕਿ ਕੋਈ ਵੀ ਪ੍ਰਸ਼ੰਸਕ ਆਪਣੇ ਪਸੰਦੀਦਾ ਖਿਡਾਰੀ ਨੂੰ ਮਿਲ ਕੇ ਖੁਸ਼ ਹੁੰਦਾ ਹੈ, ਪਰ ਇਸ ਵੀਡੀਓ 'ਚ ਸਾਫ ਦਿਖ ਰਿਹਾ ਹੈ ਕਿ ਉਹ ਲੜਕੀ ਵਿਰਾਟ ਨੂੰ ਮਿਲ ਕੇ ਰੋਣ ਲੱਗ ਜਾਂਦੀ ਹੈ ਤੇ ਆਟੋਗ੍ਰਾਫ ਵੀ ਰੋਂਦੇ-ਰੋਂਦੇ ਮੰਗਦੀ ਹੈ। ਵਿਰਾਟ ਵੀ ਉਸਨੂੰ ਨਿਰਾਸ਼ ਨਹੀਂ ਕਰਦੇ ਤੇ ਚੁੱਪ ਕਰਵਾਉਂਦੇ ਹਨ ਤੇ ਆਟੋਗ੍ਰਾਫ ਵੀ ਦਿੰਦੇ ਹਨ। ਅਸਲ 'ਚ ਉਹ ਵਿਰਾਟ ਪ੍ਰਤੀ ਉਸ ਦੀ ਇੰਨੀ ਹਮਦਰਦੀ ਹੁੰਦੀ ਹੈ ਕਿ ਉਹ ਉਸ ਨੂੰ ਸਾਹਮਣੇ ਪਾ ਕੇ ਆਪਣੇ ਅੱਥਰੂ ਰੋਕ ਨਹੀਂ ਪਾਈ।

 


Related News