ਸ਼੍ਰੀਲੰਕਾ ਕ੍ਰਿਕਟ ਟੀਮ ਦਾ ਇਹ ਧਾਕੜ ਖਿਡਾਰੀ ਹੋਇਆ ਆਰਮੀ ''ਚ ਭਰਤੀ, ਮਿਲਿਆ ਮੇਜਰ ਦਾ ਅਹੁਦਾ
Tuesday, Dec 31, 2019 - 07:28 PM (IST)

ਕੋਲੰਬੋ : ਸ਼੍ਰੀਲੰਕਾ ਕ੍ਰਿਕਟ ਟੀਮ ਦੇ ਆਲਰਾਊਂਡਰ ਖਿਡਾਰੀ ਥਿਸਾਰਾ ਪਰੇਰਾ ਸ਼੍ਰੀਲੰਕਾ ਆਰਮੀ ਵਿਚ ਸ਼ਾਮਲ ਹੋ ਗਏ ਹਨ। ਪਰੇਰਾ ਨੇ ਮੇਜਰ ਅਹੁਦੇ 'ਤੇ ਗਜਾਬਾ ਰੈਜੀਮੈਂਟ ਜੁਆਈਨ ਕੀਤਾ ਹੈ। 30 ਸਾਲਾ ਪਰੇਰਾ ਨੇ ਟਵਿੱਟਰ 'ਤੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਉਸਨੇ ਕਿਹਾ ਕਿ ਆਰਮੀ ਕਮਾਂਡਰ ਲੈਫਟੀਨੈਂਟ ਜਰਨਲ ਸ਼ਿਵੇਂਦਰ ਸਿਲਵਾ ਦੇ ਸੱਦੇ 'ਤੇ ਉਸ ਨੇ ਆਰਮੀ ਜੁਆਈਨ ਕੀਤੀ ਹੈ। ਕੋਲੰਬੋ ਗੈਜੇਟ ਦੀ ਰਿਪੋਰਟ ਮੁਤਾਬਕ ਪਰੇਰਾ ਨੂੰ ਗਜਾਬਾ ਰੈਜੀਮੈਂਟ ਵਿਚ ਮੇਜਰ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ। ਉਸ ਨੇ ਰਸਮੀ ਤੌਰ 'ਤੇ ਸ਼੍ਰੀਲੰਕਾ ਆਰਮੀ ਵਾਲਿੰਟੀਅਰ ਫੋਰਸ ਵਿਚ ਸ਼ਾਮਲ ਕਰ ਲਿਆ ਗਿਆ ਹੈ।
I accepted the invitation of Army Commander Lieutenant general Shavendra Silva in the first place & joined the Army.Getting an invitation from someone like him was one of the biggest achievements of my life. Thank you Sir! I look forward to contributing my best to Army Cricket. pic.twitter.com/yfTFHANE1O
— Thisara perera (@PereraThisara) December 30, 2019
ਸਾਬਕਾ ਕਪਤਾਨ ਦਿਨੇਸ਼ ਚੰਡੀਮਲ ਨੇ ਵੀ ਇਸ ਸਾਲ ਦੀ ਸ਼ੁਰੂਆਤ ਵਿਚ ਸ਼੍ਰੀਲੰਕਾ ਆਰਮੀ ਵਾਲਿੰਟੀਅਰ ਫੋਰਸ ਜੁਆਈਨ ਕੀਤੀ ਸੀ। ਉਸ ਨੇ ਆਰਮੀ ਕ੍ਰਿਕਟ ਟੀਮ ਵੱਲੋਂ ਖੇਡਣ ਲਈ ਇਹ ਪ੍ਰਸਤਾਵ ਮੰਜ਼ੂਰ ਕੀਤਾ ਹੈ। 30 ਸਾਲਾ ਪਰੇਰਾ ਨੇ ਸ਼੍ਰੀਲੰਕਾ ਲਈ 6 ਟੈਸਟ, 161 ਵਨ ਡੇ ਅਤੇ 79 ਟੀ-20 ਮੈਚ ਖੇਡੇ ਹਨ। ਟੈਸਟ ਵਿਚ ਉਸ ਨੇ 203, ਵਨ ਡੇ ਵਿਚ 2210 ਅਤੇ ਟੀ-20 ਵਿਚ 1169 ਦੌੜਾਂ ਬਣਾਈਆਂ ਹਨ।