ਵਿਰਾਟ ਕੋਹਲੀ ਨੇ ਬਣਾਇਆ ਇਹ ਸਪੈਸ਼ਲ ਰਿਕਾਰਡ, ਰੈਨਾ-ਰੋਹਿਤ ਦੀ ਕੀਤੀ ਬਰਾਬਰੀ
Sunday, Oct 11, 2020 - 12:56 AM (IST)
ਅਬੂਧਾਬੀ - ਰਾਇਲ ਚੈਲੇਂਜਰਸ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੇ ਚੇੱਨਈ ਸੁਪਰ ਕਿੰਗਸ ਖਿਲਾਫ 90 ਦੌੜਾਂ ਦੀ ਪਾਰੀ ਖੇਡ ਕੇ ਸੁਰੇਸ਼ ਰੈਨਾ ਅਤੇ ਰੋਹਿਤ ਸ਼ਰਮਾ ਦੇ ਓਵਰਆਲ ਅਰਧ-ਸੈਂਕੜਿਆਂ ਦਾ ਰਿਕਾਰਡ ਬਰਾਬਰ ਕਰ ਲਿਆ। ਹੁਣ ਕੋਹਲੀ ਦੇ ਨਾਂ 38 ਅਰਧ-ਸੈਂਕੜੇ ਹੋ ਚੁੱਕੇ ਹਨ। ਉਨ੍ਹਾਂ ਤੋਂ ਅੱਗੇ ਸਿਰਫ ਡੇਵਿਡ ਵਾਰਨਰ (46) ਹੀ ਚੱਲ ਰਹੇ ਹਨ। ਦੇਖੋ ਰਿਕਾਰਡ :-
ਓਵਰਆਲ ਸਭ ਤੋਂ ਜ਼ਿਆਦਾ ਅਰਧ-ਸੈਂਕੜੇ
- 46 ਡੇਵਿਡ ਵਾਰਨਰ
- 38 ਵਿਰਾਟ ਕੋਹਲੀ
- 38 ਸੁਰੇਸ਼ ਰੈਨਾ
- 38 ਰੋਹਿਤ ਸ਼ਰਮਾ
- 37 ਸ਼ਿਖਰ ਧਵਨ
ਓਵਰਆਲ ਟਾਪ ਸਕੋਰਰ ਹਨ ਕੋਹਲੀ
- 5635 ਵਿਰਾਟ ਕੋਹਲੀ
- 5468 ਰੋਹਿਤ ਸ਼ਰਮਾ
- 4933 ਡੇਵਿਡ ਵਾਰਨਰ
- 4711 ਸ਼ਿਖਰ ਧਵਨ
ਤੀਜੇ ਹੀ ਓਵਰ ਵਿਚ ਕ੍ਰੀਜ਼ 'ਤੇ ਆਏ ਵਿਰਾਟ ਕੋਹਲੀ 16ਵੇਂ ਓਵਰ ਤੱਕ 30 ਗੇਂਦਾਂ ਵਿਚ 34 ਦੌੜਾਂ ਕੇ ਨਾਬਾਦ ਸਨ। ਪਰ ਇਸ ਤੋਂ ਬਾਅਦ ਅਗਲੀਆਂ 22 ਗੇਂਦਾਂ ਲਈ ਉਨ੍ਹਾਂ ਨੇ ਆਪਣਾ ਗੇਅਰ ਬਦਲਿਆ। ਉਨ੍ਹਾਂ ਨੇ ਲਗਾਤਾਰ 22 ਗੇਂਦਾਂ ਵਿਚ 56 ਦੌੜਾਂ ਬਣਾਈਆਂ।
ਵਿਰਾਟ ਕੋਹਲੀ ਆਪਣੀ ਪਾਰੀ ਦੌਰਾਨ
- ਦੌੜਾਂ - 90
- ਗੇਂਦਾਂ - 52
- ਸਿੰਗਲ - 28
- ਡਬਲ - 11
- ਚੌਕੇ - 4
- ਛੱਕੇ - 4
ਦੱਸ ਦਈਏ ਕਿ ਕੋਹਲੀ ਨੇ 50 ਤੋਂ ਜ਼ਿਆਦਾ ਗੇਂਦਾਂ ਵਿਚ ਸਿਰਫ 5 ਡਾਟ ਗੇਂਦਾਂ ਖੇਡੀਆਂ। ਇਹ ਦਰਸਾਉਂਦਾ ਹੈ ਕਿ ਉਨ੍ਹਾਂ ਨੇ ਕਿਵੇ ਸਟ੍ਰਾਈਕ ਰੋਟੇਟ ਰੱਖੀ। ਖਾਸ ਗੱਲ ਉਨ੍ਹਾਂ ਨੇ ਆਖਰੀ ਓਵਰ ਵਿਚ 4 ਡਬਲ ਵੀ ਕੱਢੇ, ਜਿਸ ਤੋਂ ਉਨ੍ਹਾਂ ਨੇ ਸਾਬਤ ਕਰ ਦਿੱਤਾ ਕਿ ਫਿਟਨੈੱਸ ਦੇ ਮਾਮਲੇ ਵਿਚ ਉਨ੍ਹਾਂ ਤੋਂ ਬਿਹਤਰ ਕੋਈ ਨਹੀਂ ਹੈ।