ਧਵਨ ਦੇ ਨਾਂ ਦਰਜ ਹੋਇਆ ਇਹ ਰਿਕਾਰਡ, ਅਜਿਹਾ ਕਰਨ ਵਾਲੇ ਬਣੇ ਪਹਿਲੇ ਬੱਲੇਬਾਜ਼

Thursday, Jul 29, 2021 - 10:56 PM (IST)

ਕੋਲੰਬੋ- ਭਾਰਤ ਅਤੇ ਸ਼੍ਰੀਲੰਕਾ ਦੇ ਵਿਚਾਲੇ ਟੀ-20 ਸੀਰੀਜ਼ ਦੇ ਆਖਰੀ ਮੈਚ 'ਚ ਕਪਤਾਨ ਸ਼ਿਖਰ ਧਵਨ ਨੇ ਆਪਣੇ ਨਾਂ ਸ਼ਰਮਨਾਕ ਰਿਕਾਰਡ ਬਣਾ ਲਿਆ ਹੈ। ਸ਼੍ਰੀਲੰਕਾ ਦੇ ਵਿਰੁੱਧ ਟਾਸ ਜਿੱਤ ਕੇ ਧਵਨ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਧਵਨ ਦਾ ਇਹ ਫੈਸਲਾ ਉਸਦੇ ਪੱਖ ਵਿਚ ਨਹੀਂ ਗਿਆ ਅਤੇ ਉਹ ਪਹਿਲੀ ਹੀ ਗੇਂਦ 'ਤੇ ਜ਼ੀਰੋ ਦੇ ਸਕੋਰ 'ਤੇ ਆਊਟ ਹੋ ਗਏ। ਇਸ ਦੇ ਨਾਲ ਹੀ ਉਹ ਟੀ-20 ਵਿਚ ਭਾਰਤ ਦੇ ਅਜਿਹੇ ਕਪਤਾਨ ਬਣ ਗਏ ਹਨ ਜੋ 'ਗੋਲਡਨ ਡਕ' 'ਤੇ ਆਊਟ ਹੋਏ ਹਨ।

ਇਹ ਖ਼ਬਰ ਪੜ੍ਹੋ- ਗੋਲਫ : ਲਾਹਿੜੀ ਦੀ ਟੋਕੀਓ ਓਲੰਪਿਕ 'ਚ ਮਜ਼ਬੂਤ ਸ਼ੁਰੂਆਤ

PunjabKesari


ਸ਼ਿਖਰ ਧਵਨ ਤੋਂ ਪਹਿਲਾਂ ਕੋਈ ਵੀ ਭਾਰਤੀ ਬੱਲੇਬਾਜ਼ ਟੀ-20 ਵਿਚ 'ਗੋਲਡਨ ਡਕ' 'ਤੇ ਆਊਟ ਨਹੀਂ ਹੋਇਆ ਹੈ। ਸ਼ਿਖਰ ਧਵਨ ਨੂੰ ਸ਼੍ਰੀਲੰਕਾ ਦੇ ਗੇਂਦਬਾਜ਼ ਚਮੀਰਾ ਨੇ ਆਪਣੇ ਪਹਿਲੇ ਓਵਰ ਦੀ ਚੌਥੀ ਗੇਂਦ 'ਤੇ ਆਊਟ ਕਰ ਟੀਮ ਨੂੰ ਵੱਡੀ ਸਫਲਤਾ ਦਿਵਾਈ। ਧਵਨ ਦਾ ਬੱਲਾ ਇਸ ਟੀ-20 ਸੀਰੀਜ਼ ਵਿਚ ਕੁਝ ਖਾਸ ਕਮਾਲ ਨਹੀਂ ਕਰ ਦਿਖਾਇਆ। ਪਿਛਲੇ ਮੈਚ ਵਿਚ ਉਸਦੀ ਹੌਲੀ ਸ਼ੁਰੂਆਤ ਸੀ, ਜਿਸ ਕਾਰਨ ਭਾਰਤੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਇਹ ਖ਼ਬਰ ਪੜ੍ਹੋ-ਝਾਰਖੰਡ ’ਚ ਜੱਜ ਦੀ ਹੱਤਿਆ ਦਾ ਦੋਸ਼ੀ ਆਟੋ ਚਾਲਕ ਗ੍ਰਿਫਤਾਰ, ਗੁਨਾਹ ਕਬੂਲਿਆ

'ਗੋਲਡਨ ਡਕ' 'ਤੇ ਆਊਟ ਹੋਣ ਵਾਲੇ ਪਹਿਲੇ ਭਾਰਤੀ ਕਪਤਾਨ
ਟੈਸਟ- ਲਾਲਾ ਅਮਰਨਾਥ
ਵਨ ਡੇ- ਸੁਨੀਲ ਗਾਵਸਕਰ
ਟੀ-20 - ਸ਼ਿਖਰ ਧਵਨ
ਟੀ-20 ਵਿਚ ਜ਼ੀਰੋ 'ਤੇ ਆਊਟ ਹੋਣ ਵਾਲੇ ਭਾਰਤੀ ਕਪਤਾਨ
3- ਕੋਹਲੀ
1-ਧਵਨ
1- ਰੋਹਿਤ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News