ਬਿਨ੍ਹਾ ਖੇਡੇ ਧੋਨੀ ਨੇ ਬਣਾਏ ਇਹ ਰਿਕਾਰਡ, 121 ਮੈਚਾਂ ਤੋਂ ਬਾਅਦ ਮਿਲਿਆ ਆਰਾਮ
Wednesday, Apr 17, 2019 - 10:45 PM (IST)

ਜਲੰਧਰ— ਚੇਨਈ ਸੁਪਰ ਕਿੰਗਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਮੈਚ ਦੌਰਾਨ ਆਪਣੇ ਮੌਜੂਦਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਆਰਾਮ ਦੇ ਕੇ ਉਸਦੀ ਜਗ੍ਹਾ ਸੁਰੇਸ਼ ਰੈਨਾ ਨੂੰ ਕਪਤਾਨ ਬਣਾਇਆ ਗਿਆ। ਧੋਨੀ ਇਸ ਮੈਚ 'ਚ ਨਾ ਖੇਡ ਕੇ ਵੀ ਰਿਕਾਰਡ ਬਣਾ ਗਏ। ਧੋਨੀ ਦੇ ਨਾਂ ਹੁਣ ਲਗਾਤਾਰ 121 ਮੈਚ 'ਚ ਕਪਤਾਨੀ ਕਰਨ ਦਾ ਰਿਕਾਰਡ ਦਰਜ ਹੋ ਗਿਆ ਹੈ। ਧੋਨੀ ਪਿਛਲੀ ਵਾਰ ਮਾਰਚ 2010 'ਚ ਆਈ. ਸੀ. ਬੀ. ਵਿਰੁੱਧ ਮੈਚ ਨਹੀਂ ਖੇਡੇ ਸਨ। ਉਸ ਤੋਂ ਬਾਅਦ ਉਹ ਲਗਾਤਾਰ ਹਰ ਮੈਚ 'ਚ ਹਿੱਸਾ ਲੈ ਰਹੇ ਹਨ।
ਆਈ. ਪੀ. ਐੱਲ. 'ਚ ਧੋਨੀ ਵਲੋਂ ਨਾ ਖੇਡੇ ਗਏ 4 ਮੈਚਾਂ ਦੀ ਸੂਚੀ
ਸੀ. ਐੱਸ. ਕੇ. ਬਨਾਮ ਦਿੱਲੀ 19 ਮਾਰਚ 2010 (ਚੇਨਈ 5 ਵਿਕਟਾਂ ਨਾਲ ਜਿੱਤਿਆ)
ਸੀ. ਐੱਸ. ਕੇ. ਬਨਾਮ ਪੰਜਾਬ 21 ਮਾਰਚ 2010 (ਚੇਨਈ ਸੁਪਰ ਓਵਰ 'ਚ ਹਾਰਿਆ)
ਸੀ. ਐੱਸ. ਕੇ. ਬਨਾਮ ਬੈਂਗਲੁਰੂ 23 ਮਾਰਚ 2010 (ਚੇਨਈ 36 ਦੌੜਾਂ ਨਾਲ ਜਿੱਤਿਆ)
ਸੀ. ਐੱਸ. ਕੇ. ਬਨਾਮ ਹੈਦਰਾਬਾਦ 17 ਅਪ੍ਰੈਲ 2019
ਚੇਨਈ ਵਲੋਂ ਸਭ ਤੋਂ ਜ਼ਿਆਦਾ ਵਿਕਟਕੀਪਿੰਗ
1. ਮਹਿੰਦਰ ਸਿੰਘ ਧੋਨੀ 146 ਮੈਚ (2008-2019)
2. ਪ੍ਰਥਿਵ ਪਟੇਲ 9 ਮੈਚ (2008-2010)
3. ਸੈਮ ਬਿਲਿੰਗਸ 1 ਮੈਚ (ਹੈਦਰਾਬਾਦ ਵਿਰੁੱਧ)
ਸੀਜ਼ਨ 'ਚ ਚੌਥੀ ਬਾਰ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਚੁਣੀ
ਦਿੱਲੀ ਬਨਾਮ ਸੀ. ਐੱਸ. ਕੇ. (ਦਿੱਲੀ)- ਦਿੱਲੀ ਹਾਰ ਗਈ
ਰਾਜਸਥਾਨ ਬਨਾਮ ਹੈਦਰਾਬਾਦ (ਹੈਦਰਾਬਾਦ)- ਰਾਜਸਥਾਨ ਹਾਰ ਗਈ
ਸੀ. ਐੱਸ. ਕੇ. ਬਨਾਮ ਪੰਜਾਬ (ਚੇਨਈ)- ਸੀ. ਐੱਸ. ਕੇ. ਜਿੱਤੀ
ਸੀ. ਐੱਸ. ਕੇ. ਬਨਾਮ ਹੈਦਰਾਬਾਦ (ਹੈਦਰਾਬਾਦ)- ਅੱਜ