ਆਈ. ਪੀ. ਐੱਲ. 2020 'ਚ ਇਨਾਂ ਟੀਮਾਂ ਵਲੋਂ ਖੇਡਦੇ ਨਜ਼ਰ ਆਉਣਗੇ ਪੰਜਾਬ ਦੇ ਇਹ ਖਿਡਾਰੀ

03/07/2020 3:07:28 PM

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਮ ਲੀਗ ਆਈ. ਪੀ. ਐੱਲ. 2020 ਦੇ ਸੈਸ਼ਨ ਲਈ ਪਿਛਲੇ ਸਾਲ ਦਸੰਬਰ ਮਹੀਨੇ ਕਈ ਖਿਡਾਰੀਆਂ ਦੀ ਨਿਲਾਮੀ ਦੌਰਾਨ ਬੋਲੀ ਲੱਗੀ। ਹਰ ਟੀਮ ਨੇ ਆਪਣੇ ਜਰੂਰਤ ਅਤੇ ਪਸੰਦੀਦਾ ਖਿਡਾਰੀਆਂ ਨੂੰ ਆਪਣੀ ਟੀਮ 'ਚ ਸ਼ਾਮਲ ਕਰਨ 'ਚ ਹਰ ਮੁਮਕਿਨ ਕੋਸ਼ਿਸ਼ ਕੀਤੀ। ਹਰ ਸੀਜ਼ਨ ਦੀ ਤਰ੍ਹਾਂ ਇਸ ਵਾਰ ਵੀ ਭਾਰਤ ਦੇ ਹਰ ਹਿੱਸੇ 'ਚੋਂ ਕਈ ਨਵੇਂ ਨੌਜਵਾਨ ਖਿਡਾਰੀਆਂ ਨੂੰ ਅੱਗੇ ਆਉਣ ਦਾ ਮੌਕਾ ਮਿਲਿਆ। ਇਸ ਆਈ. ਪੀ. ਐੱਲ. ਲੀਗ ਕਾਰਨ ਭਾਰਤ ਨੂੰ ਰਾਸ਼ਟਰੀ ਟੀਮ 'ਚ ਖੇਡਣ ਲਈ ਕਈ ਬਿਹਤਰੀਨ ਖਿਡਾਰੀ ਵੀ ਮਿਲੇ। ਆਈ. ਪੀ. ਐੱਲ. ਟੂਰਨਾਮੈਂਟ ਦੀ ਸ਼ੁਰੂਆਤ 29 ਮਾਰਚ ਤੋਂ ਹੋਵੇਗੀ ਅਤੇ ਉਥੇ ਹੀ ਮੈਚ ਭਾਰਤੀ ਸਮੇਂ ਅਨੁਸਾਰ ਰਾਤ 8 ਵਜੇ ਹੀ ਸ਼ੁਰੂ ਹੋਣਗੇ।PunjabKesari

ਜੇਕਰ ਪੰਜਾਬ ਦੇ ਖਿਡਾਰੀਆਂ ਦੀ ਗੱਲ ਕਰੀਏ ਤਾਂ ਸ਼ੁੱਭਮਨ ਗਿੱਲ, ਨਵਦੀਮ ਸੈਨੀ ਜਿਹੇ ਖਿਡਾਰੀਆਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦਾ ਲੋਹਾ ਮਨਵਾਉਂਦੇ ਹੋਏ ਭਾਰਤ ਦੀ ਰਾਸ਼ਟਰੀ ਟੀਮ 'ਚ ਸ਼ਾਮਲ ਹੋਣ ਦੀ ਮਜ਼ਬੂਤ ਦਾਅਵੇਦਾਰੀ ਵੀ ਪੇਸ਼ ਕੀਤੀ ਹੈ। ਆਈ. ਪੀ. ਐੱਲ ਦੇ ਇਸ ਸੀਜ਼ਨ 'ਚ ਵੀ ਪੰਜਾਬ ਦੇ ਕਈ ਦਿੱਗਜ ਅਤੇ ਨੌਜਵਾਨ ਖਿਡਾਰੀ ਵੱਖ ਵੱਖ ਟੀਮਾਂ ਵਲੋਂ ਆਪਣੀ ਹੁਨਰ ਦਾ ਪ੍ਰਦਰਸ਼ਨ ਕਰਦੇ ਨਜ਼ਰ ਆਉਣਗੇ। ਇਕ ਨਜ਼ਰ ਪੰਜਾਬ ਦੇ ਉਨ੍ਹਾਂ ਖਿਡਾਰੀਆਂ 'ਤੇ ਜੋ ਇਸ ਵਾਰ ਆਈ. ਪੀ. ਐੱਲ. 2020 'ਚ ਵੱਖ ਵੱਖ ਟੀਮਾਂ ਵਲੋਂ ਖੇਡਦੇ ਨਜ਼ਰ ਆਉਣਗੇ।

ਆਈ. ਪੀ. ਐੱਲ. 'ਚ ਪੰਜਾਬੀ ਸਟਾਰ ਕ੍ਰਿਕਟਰ

ਮੁੰਬਈ ਇੰਡੀਅਨਜ਼ 'ਚ
ਅਨਮੋਲਪ੍ਰੀਤ ਸਿੰਘ
ਪ੍ਰਿੰਸ ਬਲਵੰਤ ਰਾਏ ਸਿੰਘ

ਚੇਨਈ ਸੁਪਰਕਿੰਗਜ਼
ਹਰਭਜਨ ਸਿੰਘ

ਰਾਇਲ ਚੈਲੰਜਰਜ਼ ਬੰਗਲੌਰ
ਗੁਰਕੀਰਤ ਸਿੰਘ ਮਾਨ

ਰਾਜਸਥਾਨ ਰਾਇਲਜ਼
ਮਨਨ ਵੋਹਰਾ

ਸਨਰਾਈਜ਼ਰਜ਼ ਹੈਦਰਾਬਾਦ
ਸੰਦੀਪ ਸ਼ਰਮਾ
ਅਭਿਸ਼ੇਕ ਸ਼ਰਮਾ
ਸਿਧਾਰਥ ਕੌਲ

ਕੋਲਕਾਤਾ ਨਾਈਟ ਰਾਈਡਰਜ਼
ਸ਼ੁਭਮਨ ਗਿੱਲ

ਕਿੰਗਜ਼ ਇਲੈਵਨ ਪੰਜਾਬ
ਮਨਦੀਪ ਸਿੰਘ
ਅਰਸ਼ਦੀਪ ਸਿੰਘ
ਹਰਪ੍ਰੀਤ ਬਰਾੜ
ਪ੍ਰਭਸਿਮਰਨ ਸਿੰਘ


Related News