ਇਸ ਖਿਡਾਰੀ ਦੀ ਗਰਲਫ੍ਰੈਡ ਆਈ.ਪੀ.ਐੱਲ. ''ਚ ਕਰੇਗੀ ਐਂਕਰਿੰਗ, ਦੇਖੋ ਤਸਵੀਰਾਂ

04/17/2018 12:35:56 AM

ਨਵੀਂ ਦਿੱਲੀ—ਆਉਣ ਵਾਲੇ ਦਿਨਾਂ 'ਚ ਆਈ.ਪੀ.ਐੱਲ. 2018 'ਚ ਤੁਹਾਨੂੰ ਇਕ ਨਵੀਂ ਐਂਕਰ ਨਜ਼ਰ ਆਵੇਗੀ। ਕਿਹਾ ਜਾ ਰਿਹਾ ਹੈ ਕਿ ਆਈ.ਪੀ.ਐੱਲ. 'ਚ ਗਲੈਮਰ ਅਤੇ ਜ਼ਿਆਦਾ ਦਿਖਾਈ ਦੇਣਾ ਚਾਹੀਦਾ ਹੈ। ਸਾਬਕਾ ਮਿਸ ਆਸਟਰੇਲੀਆ ਐਰਿਨ ਹਾਲੈਂਡ ਜਲਦ ਹੀ ਆਈ.ਪੀ.ਐੱਲ. 'ਚ ਤੁਹਾਨੂੰ ਐਂਕਰਿੰਗ ਕਰਦੀ ਨਜ਼ਰ ਆਵੇਗੀ। ਇਹ ਕੋਈ ਹੋਰ ਨਹੀਂ ਬਲਕਿ ਆਸਟਰੇਲੀਆ ਕ੍ਰਿਕਟ ਟੀਮ ਦੇ ਬੈਨ ਕਟਿੰਗ ਦੀ ਗਰਲਫ੍ਰੈਡ ਹੈ। ਐਰਿਨ ਸਾਲ 2013 'ਚ 'ਮਿਸ ਆਸਟਰੇਲੀਆ' ਦਾ ਖਿਤਾਬ ਵੀ ਆਪਣੇ ਨਾਮ ਕਰ ਚੁੱਕੀ ਹੈ। ਇਹ ਦੋਵੇਂ ਪਿਛਲੇ ਤਿੰਨ ਸਾਲ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ।

ਤੁਹਾਨੂੰ ਦੱਸ ਦਈਏ ਕਿ ਆਉਣ ਵਾਲੇ ਦਿਨਾਂ 'ਚ ਇਹ ਦੋਵੇਂ ਜਲਦ ਹੀ ਵਿਆਹ ਦੇ ਬੰਧਨ 'ਚ ਬੱਝ ਜਾਣਗੇ। ਆਲ ਰਾਉਂਡਰ ਦੀ ਹੈਸੀਅਤ ਨਾਲ ਜਾਣਨ ਵਾਲੇ ਇਸ ਆਈ.ਪੀ.ਐੱਲ. 'ਚ ਮੁੰਬਈ ਇੰਡੀਅਨਸ ਵਲੋਂ ਖੇਡ ਰਹੇ ਹਨ। ਐਰਿਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੇਨ ਨੂੰ ਖੇਡਦੇ ਹੋਏ ਬਹੁਤ ਘੱਟ ਦੇਖਿਆ ਹੈ।

ਜਦੋਂ ਉਹ ਬੇਨ ਨੂੰ ਮੈਦਾਨ 'ਤੇ ਖੇਡਦੀ ਦੇਖਦੀ ਹੈ ਤਾਂ ਐਰਿਨ ਬਹੁਤ ਭਾਵੁਕ ਹੋ ਜਾਂਦੀ ਹੈ। ਐਰਿਨ ਮਾਡਲ ਅਤੇ ਐਂਕਰ ਹੋਣ ਤੋਂ ਇਲਾਵਾ ਇਕ ਬਹਤਰੀਨ ਸਿੰਗਰ ਅਤੇ ਡਾਂਸਰ ਵੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਚਪਨ ਤੋਂ ਹੀ ਕ੍ਰਿਕਟ 'ਚ ਬਹੁਤ ਦਿਲਚਸਪੀ ਰਹੀ ਹੈ ਅਤੇ ਕ੍ਰਿਕਟ ਉਨ੍ਹਾਂ ਦਾ ਫੇਵਰੇਟ ਗੇਮ ਹੈ। 


ਮੌਜੂਦਾ ਸਮੇਂ 'ਚ ਚੱਲ ਰਹੇ ਆਈ.ਪੀ.ਐੱਲ. ਦੀ ਗੱਲ ਕਰੀਏ ਤਾਂ ਮੁੰਬਈ ਇੰਡੀਅਨਸ ਹਾਰ ਦੀ ਹੈਟ੍ਰਿਕ ਲਗਾ ਚੁੱਕੀ ਹੈ ਅਤੇ ਹੁਣ ਚੌਥੇ ਮੈਚ 'ਚ ਉਸ ਦਾ ਸਾਹਮਣਾ ਰਾਇਲ ਚੈਲੇਂਜਰਸ ਬੈਂਗਲੁਰੂ ਨਾਲ ਹੋਵੇਗਾ। ਮੁੰਬਈ ਨੂੰ ਇਹ ਮੈਚ ਆਪਣੇ ਘਰ ਵਾਨਖੇੜੇ ਸਟੇਡੀਅਮ 'ਚ ਖੇਡਣਾ ਹੈ। ਮੁੰਬਈ ਤਿੰਨ ਹਾਰ ਤੋਂ ਬਾਅਦ ਅੰਕ ਸੂਚੀ 'ਚ ਸਭ ਤੋਂ ਥੱਲੇ ਹੈ। ਉਸ ਸੀਜ਼ਨ ਤੋਂ ਪਹਿਲਾਂ ਮੈਚ 'ਚ ਚੇਨਈ ਸੁਪਰ ਕਿੰਗਸ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਇਸ ਤੋਂ ਬਾਅਦ ਹੈਦਰਾਬਾਦ ਨੇ ਉਸ ਨੂੰ ਦੂਜੇ ਮੈਚ 'ਚ ਹਰਾਇਆ ਸੀ। ਤੀਜੇ ਮੈਚ 'ਚ ਦਿੱਲੀ ਡੇਅਰਡੇਵਿਲਸ ਨੇ ਉਸ ਨੂੰ ਹਰਾਇਆ ਸੀ।


Related News