ਇਹ ਖਿਡਾਰੀ ਹੋ ਸਕਦਾ ਹੈ ਅਹਿਮਦਾਬਾਦ ਫ੍ਰੈਂਚਾਇਜ਼ੀ ਦਾ ਕਪਤਾਨ, ਜਲਦ ਹੋ ਸਕਦਾ ਹੈ ਐਲਾਨ

Monday, Jan 10, 2022 - 09:29 PM (IST)

ਇਹ ਖਿਡਾਰੀ ਹੋ ਸਕਦਾ ਹੈ ਅਹਿਮਦਾਬਾਦ ਫ੍ਰੈਂਚਾਇਜ਼ੀ ਦਾ ਕਪਤਾਨ, ਜਲਦ ਹੋ ਸਕਦਾ ਹੈ ਐਲਾਨ

ਨਵੀਂ ਦਿੱਲੀ- ਮੁੰਬਈ ਇੰਡੀਅਨਜ਼ ਦੇ ਸਾਬਕਾ ਆਲਰਾਊਂਡਰ ਹਾਰਦਿਕ ਪੰਡਯਾ ਆਗਾਮੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਸੈਸ਼ਨ ਵਿਚ ਅਹਿਮਦਾਬਾਦ ਦੀ ਨਵੀਂ ਫ੍ਰੈਂਚਾਇਜ਼ੀ ਦੀ ਕਪਤਾਨੀ ਕਰ ਸਕਦੇ ਹਨ। ਪਿਛਲੇ ਸਾਲ ਪੰਡਯਾ ਨੂੰ ਮੇਗਾ ਨਿਲਾਮੀ ਤੋਂ ਪਹਿਲਾਂ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਮੁੰਬਈ ਇੰਡੀਅਨਜ਼ ਦੀ ਟੀਮ ਨੇ ਰਿਟੇਨ ਨਹੀਂ ਕੀਤਾ ਸੀ। ਰਿਪੋਰਟਸ ਦੇ ਅਨੁਸਾਰ ਗੁਜਰਾਤ ਦੇ ਬੜੌਦਾ ਦੇ ਰਹਿਣ ਵਾਲੇ ਪੰਡਯਾ ਹੁਣ ਅਹਿਮਦਾਬਾਦ ਫ੍ਰੈਂਚਾਇਜ਼ੀ ਦੇ ਕਪਤਾਨ ਹੋਣਗੇ, ਜਿਸਦੇ ਮਾਲਿਕ ਸੀ. ਵੀ. ਸੀ. ਕੈਪੀਟਲ ਹੈ। ਫ੍ਰੈਂਚਾਇਜ਼ੀ ਨੇ ਇਸ 'ਤੇ ਅਧਿਕਾਰਤ ਪੁਸ਼ਟੀ ਕਰਨੀ ਹੈ।

ਇਹ ਖ਼ਬਰ ਪੜ੍ਹੋ-  ਸੀਨੀਅਰ ਸਲਾਮੀ ਬੱਲੇਬਾਜ਼ਾਂ ਦੀ ਸ਼੍ਰੇਣੀ 'ਚ ਪਹੁੰਚੇ ਨਿਊਜ਼ੀਲੈਂਡ ਦੇ ਟਾਮ ਲਾਥਮ

PunjabKesari


ਇਸ ਵਿਚਾਲੇ ਅਜਿਹੀਆਂ ਵੀ ਖਬਰਾਂ ਆ ਰਹੀਆਂ ਹਨ ਕਿ ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਆਸ਼ੀਸ਼ ਨਹਿਰਾ ਦੇ ਅਹਿਮਦਾਬਾਦ ਫ੍ਰੈਂਚਾਇਜ਼ੀ ਦੇ ਮੁੱਖ ਕੋਚ ਦੇ ਰੂਪ ਵਿਚ ਆਉਣ ਦੀ ਸੰਭਾਵਨਾ ਹੈ। 2017 ਵਿਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਨਹਿਰਾ ਨੇ ਪਹਿਲਾਂ ਰਾਇਲ ਚੈਂਲੰਜਰਜ਼ ਬੈਂਗਲੁਰੂ ਦੇ ਨਾਲ ਉਸਦੇ ਸਹਾਇਕ ਕੋਚ ਦੇ ਰੂਪ ਵਿਚ ਕੰਮ ਕੀਤਾ ਹੋਇਆ ਹੈ। ਅਹਿਮਦਾਬਾਦ ਫ੍ਰੈਂਚਾਇਜ਼ੀ ਅਫਗਾਨਿਸਤਾਨ ਦੇ ਆਲਰਾਊਂਡਰ ਖਿਡਾਰੀ ਰਾਸ਼ਿਦ ਖਾਨ ਤੇ ਮੁੰਬਈ ਇੰਡੀਅਨਜ਼ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਇਸ਼ਾਨ ਕਿਸ਼ਨ ਨੂੰ ਵੀ ਸਾਈਨ ਕਰਨ ਦੀ ਕੋਸ਼ਿਸ਼ ਚੱਲ ਰਹੀ ਹੈ।

ਇਹ ਖ਼ਬਰ ਪੜ੍ਹੋ- NZ v BAN : ਲਾਥਮ ਤੇ ਬੋਲਟ ਦੀ ਬਦੌਲਤ ਨਿਊਜ਼ੀਲੈਂਡ ਦੀ ਮਜ਼ਬੂਤ ਸਥਿਤੀ

PunjabKesari

ਸੀ. ਵੀ. ਸੀ. ਉਨ੍ਹਾਂ 2 ਕੰਪਨੀਆਂ ਵਿਚੋਂ ਇਕ ਸੀ, ਜਿਨ੍ਹਾਂ ਨੇ ਅਗਲੇ ਸੀਜ਼ਨ ਤੋਂ ਆਈ. ਪੀ. ਐੱਲ. ਵਿਚ ਖੇਡੀ ਜਾਣ ਵਾਲੀਆਂ 2 ਨਵੀਂ ਫੈਂਚਾਇਜ਼ੀ ਦੇ ਲਈ ਬੋਲੀਆਂ ਜਿੱਤੀਆਂ ਸਨ। ਸੀ. ਵੀ. ਸੀ. ਨੂੰ ਬੀ. ਸੀ. ਸੀ. ਆਈ. ਚੋਂ ਇਰਾਦਾ ਪੱਤਰ ਮਿਲਣ ਵਿਚ ਦੇਰੀ ਹੋਈ ਕਿਉਂਕਿ ਕੰਪਨੀ ਇਸ ਦੇ ਵਾਰੇ ਵਿਚ ਜਾਂਚ ਦੇ ਦਾਇਰੇ 'ਚ ਆ ਗਈ ਸੀ। ਪਿਛਲੇ ਸਾਲ ਅਕਤੂਬਰ ਵਿਚ ਦੁਬਈ 'ਚ ਹੋਈ ਨਿਲਾਮੀ ਵਿਚ ਅਹਿਮਦਾਬਾਦ ਫ੍ਰੈਂਚਾਇਜ਼ੀ ਜਿੱਤਣ ਤੋਂ ਬਾਅਦ ਸੱਟੇਬਾਜ਼ੀ ਕੰਪਨੀਆਂ ਨਾਲ ਕਥਿਤ ਸਬੰਧ ਹੋਣ ਦੇ ਦੋਸ਼ ਲੱਗੇ ਸਨ। ਨਵੀਆਂ ਟੀਮਾਂ ਨੂੰ ਨਿਲਾਮੀ ਤੋਂ ਪਹਿਲਾਂ ਆਪਣੀ ਪਸੰਦ ਦੇ ਤਿੰਨ ਖਿਡਾਰੀਆਂ ਨੂੰ ਚੁਣਨ ਦੇ ਲਈ ਬੀ. ਸੀ. ਸੀ. ਆਈ. ਵਲੋਂ ਮਹੀਨੇ ਦੇ ਆਖਰ ਤੱਕ ਦਾ ਸਮਾਂ ਦਿੱਤਾ ਗਿਆ ਹੈ।
 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News