ਆਪਣਾ ਰਿਕਾਰਡ ਟੁੱਟਣ ''ਤੇ ਗਾਂਗੁਲੀ ਨੇ ਕੀਤਾ ਕੋਹਲੀ ਦੇ ਲਈ ਇਹ ਖਾਸ ਟਵੀਟ

Sunday, Aug 11, 2019 - 11:38 PM (IST)

ਆਪਣਾ ਰਿਕਾਰਡ ਟੁੱਟਣ ''ਤੇ ਗਾਂਗੁਲੀ ਨੇ ਕੀਤਾ ਕੋਹਲੀ ਦੇ ਲਈ ਇਹ ਖਾਸ ਟਵੀਟ

ਨਵੀਂ ਦਿੱਲੀ— ਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਵੈਸਟਇੰਡੀਜ਼ ਵਿਰੁੱਧ ਦੂਜੇ ਵਨ ਡੇ ਮੈਚ ਖੇਡ ਰਹੀ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ 42ਵੇਂ ਸੈਂਕੜੇ 'ਤੇ ਟਵੀਟ ਕਰ ਸ਼ੁੱਭਕਾਮਨਾਵਾਂ ਦਿੱਤੀਆਂ। ਦਰਅਸਲ ਇਸ ਮੈਚ 'ਚ ਵਿਰਾਟ 80 ਦੌੜਾਂ ਬਣਾਉਂਦੇ ਹੀ ਦਾਦਾ ਦੇ ਵਨ ਡੇ ਕ੍ਰਿਕਟ 'ਚ ਬਣਾਈਆਂ ਗੀਆਂ 11363 ਦੌੜਾਂ ਦਾ ਰਿਕਾਰਡ ਵੀ ਤੋੜ ਦਿੱਤਾ ਸੀ। ਇਸ ਦੇ ਨਾਲ ਹੀ ਗਾਂਗੁਲੀ ਨੇ ਇਕ ਟਵੀਟ ਕਰ ਲਿਖਿਆ- ਵਿਰਾਟ ਕੋਹਲੀ ਦਾ ਵਨ ਡੇ ਕ੍ਰਿਕਟ 'ਚ ਇਕ ਹੋਰ ਮਾਸਟਰ ਸਟ੍ਰੋਕ। ਕਿਆ ਪਲੇਅਰ ਹੈ।
ਵਿਰਾਟ ਕੋਹਲੀ ਨੇ ਦੂਜੇ ਵਨ ਡੇ ਮੈਚ 'ਚ 125 ਗੇਂਦਾਂ 'ਚ 120 ਦੌੜਾਂ ਬਣਾਈਆਂ, ਜਿਸ 'ਚ 14 ਚੌਕੇ ਤੇ ਇਕ ਛੱਕਾ ਸ਼ਾਮਲ ਹੈ। 

PunjabKesari
ਭਾਰਤ ਵਲੋਂ ਵਨ ਡੇ 'ਚ ਸਭ ਤੋਂ ਜ਼ਿਆਦਾ ਦੌੜਾਂ
18426 ਸਚਿਨ ਤੇਂਦੁਲਕਰ
11406 ਵਿਰਾਟ ਕੋਹਲੀ
11363 ਸੌਰਵ ਗਾਂਗੁਲੀ
10768 ਰਾਹੁਲ ਦ੍ਰਾਵਿੜ
10599 ਮਹਿੰਦਰ ਸਿੰਘ ਧੋਨੀ
ਸੌਰਵ ਗਾਂਗੁਲੀ ਦਾ ਟਵੀਟ

 


author

Gurdeep Singh

Content Editor

Related News