ਡਿਵੀਲੀਅਰਸ ਦਾ ਬਹੁਤ ਵੱਡਾ ਫੈਨ ਹੈ ਇਹ ਪਾਕਿ ਖਿਡਾਰੀ, ਕਿਹਾ- ਚਾਹੁੰਦਾ ਹਾਂ ਉਹ PSL ਖੇਡੇ

Friday, Jun 04, 2021 - 09:14 PM (IST)

ਡਿਵੀਲੀਅਰਸ ਦਾ ਬਹੁਤ ਵੱਡਾ ਫੈਨ ਹੈ ਇਹ ਪਾਕਿ ਖਿਡਾਰੀ, ਕਿਹਾ- ਚਾਹੁੰਦਾ ਹਾਂ ਉਹ PSL ਖੇਡੇ

ਨਵੀਂ ਦਿੱਲੀ- ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਸਭ ਤੋਂ ਜ਼ਿਆਦਾ ਮੰਗ ਵਾਲੇ ਖਿਡਾਰੀਆਂ 'ਚੋਂ ਇਕ ਏ ਬੀ ਡਿਵੀਲੀਅਰਸ ਨੇ ਪਿਛਲੇ ਤਿੰਨ ਸਾਲਾਂ 'ਚ ਕਈ ਵਿਦੇਸ਼ੀ ਲੀਗ ਖੇਡੀਆਂ ਹਨ। 2008 ਤੋਂ ਆਈ. ਪੀ. ਐੱਲ. 'ਚ ਖੇਡਣ ਵਾਲੇ ਡਿਵੀਲੀਅਰਸ ਨੇ ਪਾਕਿਸਤਾਨ ਸੁਪਰ ਲੀਗ, ਟੀ-20 ਬਲਾਸਟ, ਬਿੱਗ ਬੈਸ਼ ਲੀਗ, ਬੰਗਲਾਦੇਸ਼ ਪ੍ਰੀਮੀਅਰ ਲੀਗ ਅਤੇ ਮਜ਼ਾਂਸੀ ਸੁਪਰ ਲੀਗ 'ਚ ਆਪਣਾ ਦਮ ਦਿਖਾਇਆ ਹੈ। ਡਿਵੀਲੀਅਰਸ ਦੇ ਪੀ. ਐੱਸ. ਐੱਲ. ਵਿਚ ਵਾਪਸੀ ਦੀ ਉਮੀਦ ਨਹੀਂ ਹੈ ਪਰ ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਫਖਰ ਜਮਾਨ ਉਨ੍ਹਾਂ ਨੂੰ ਇਸ ਟੀ-20 ਲੀਗ ਵਿਚ ਚਾਹੁੰਦੇ ਹਨ।

ਇਹ ਖ਼ਬਰ ਪੜ੍ਹੋ- ਆਸਟਰੇਲੀਆ ਨੇ ਕੁਵੈਤ ਨੂੰ 3-0 ਨਾਲ ਹਰਾਇਆ, UAE ਦੀ ਵੱਡੀ ਜਿੱਤ


ਜਮਾਨ ਨੇ ਕ੍ਰਿਕਟ ਪਾਕਿਸਤਾਨ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਡਿਵੀਲੀਅਰਸ ਦੇ ਬਹੁਤ ਵੱਡੇ ਫੈਨ ਹਨ ਅਤੇ ਚਾਹੁੰਦੇ ਹਨ ਕਿ ਉਹ ਲਾਹੌਰ ਕਲੰਦਰਸ ਦੇ ਲਈ ਖੇਡਣ। ਡਿਵੀਲੀਅਰਸ ਪੀ. ਐੱਸ. ਐੱਲ. 2019 'ਚ ਲਾਹੌਰ ਟੀਮ ਦਾ ਹਿੱਸਾ ਸੀ। ਉਨ੍ਹਾਂ ਨੇ ਕਿਹਾ ਕਿ ਸ਼ੁਰੂ ਤੋਂ ਹੀ ਮੈਂ ਏ ਬੀ ਡਿਵੀਲੀਅਰਸ ਦਾ ਬਹੁਤ ਵੱਡਾ ਫੈਨ ਰਿਹਾ ਹਾਂ। ਮੈਂ ਉਸਦੇ ਵਾਂਗ ਖੇਡਣਾ ਚਾਹੁੰਦਾ ਹਾਂ। ਉਨ੍ਹਾਂ ਨੇ ਲਾਹੌਰ ਕਲੰਦਰਸ ਦੀ ਨੁਮਾਇੰਦਗੀ ਕੀਤੀ ਪਰ ਬਹੁਤ ਸਾਰੇ ਮੈਚ ਨਹੀਂ ਖੇਡੇ। ਇਸ ਲਈ ਜੇਕਰ ਤੁਸੀਂ ਮੈਨੂੰ ਕਿਸੇ ਇਕ ਖਿਡਾਰੀ ਦੇ ਬਾਰੇ 'ਚ ਪੁੱਛਦੇ ਹੋ ਤਾਂ ਮੈਂ ਚਾਹੁੰਦਾ ਹਾਂ ਕਿ ਏ ਬੀ ਲਾਹੌਰ ਕਲੰਦਰਸ ਦੇ ਲਈ ਖੇਡੇ।
 
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News