ਉਮਰਾਨ ਮਲਿਕ ਤੋਂ ਬਾਅਦ ਇਹ ਤੇਜ਼ ਗੇਂਦਬਾਜ਼ T-20 WC 'ਚ ਭਾਰਤੀ ਟੀਮ 'ਚ ਹੋਵੇਗਾ ਸ਼ਾਮਲ

Tuesday, Oct 12, 2021 - 07:10 PM (IST)

ਉਮਰਾਨ ਮਲਿਕ ਤੋਂ ਬਾਅਦ ਇਹ ਤੇਜ਼ ਗੇਂਦਬਾਜ਼ T-20 WC 'ਚ ਭਾਰਤੀ ਟੀਮ 'ਚ ਹੋਵੇਗਾ ਸ਼ਾਮਲ

ਸਪੋਰਟਸ ਡੈਸਕ- ਦਿੱਲੀ  ਕੈਪੀਟਲਸ ਦੇ ਤੇਜ਼ ਗੇਂਦਬਾਜ਼ ਆਵੇਸ਼ ਖ਼ਾਨ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਈ.) ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਬਾਅਦ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ ਹੀ ਰੁਕਣ ਤੇ ਨੈੱਟ ਗੇਂਦਬਾਜ਼ ਦੇ ਤੌਰ 'ਤੇ ਭਾਰਤ ਦੀ ਟੀ-20 ਵਰਲਡ ਕੱਪ ਟੀਮ ਨਾਲ ਜੁੜਨ ਨੂੰ ਕਿਹਾ ਹੈ। ਕਸ਼ਮੀਰ ਦੇ ਤੂਫ਼ਾਨੀ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਦੇ ਬਾਅਦ 24 ਸਾਲ ਦੇ ਆਵੇਸ਼ ਖ਼ਾਨ ਦੂਜੇ ਤੇਜ਼ ਗੇਂਦਬਾਜ਼ ਹਨ ਜਿਸ ਨੂੰ ਟੀਮ ਨਾਲ ਜੁੜਨ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ : ਜਾਣੋ ਦਿਲ ਨੂੰ ਛੂਹ ਲੈਣ ਵਾਲੀ ਯੁਵਰਾਜ ਸਿੰਘ ਤੇ ਹੇਜ਼ਲ ਕੀਚ ਦੀ ਲਵ ਸਟੋਰੀ ਬਾਰੇ

ਬੀ. ਸੀ. ਸੀ. ਆਈ. ਦੇ ਸੂਤਰਾਂ ਦੀ ਮੰਨੀਏ ਤਾਂ ਐਤਵਾਰ ਵਰਲਡ ਕੱਪ ਸ਼ੁਰੂ ਹੋਣ ਤਕ ਇਸ ਤੇਜ਼ ਗੇਂਦਬਾਜ਼ ਨੂੰ ਸਟੈਂਡਬਾਇ ਖਿਡਾਰੀਆਂ ਦੀ ਸੂਚੀ 'ਚ ਜਗ੍ਹਾ ਮਿਲ ਸਕਦੀ ਹੈ। ਭਾਰਤ ਆਪਣੀ ਮੁਹਿੰਮ ਦੀ ਸ਼ੁਰੂਆਤ 24 ਅਕਤੂਬਰ ਨੂੰ ਪਾਕਿਸਤਾਨ ਦੇ ਖ਼ਿਲਾਫ਼ ਕਰੇਗਾ। ਚੋਣ ਕਮੇਟੀ ਦੇ ਕਰੀਬੀ ਬੀ. ਸੀ. ਸੀ. ਆਈ. ਦੇ ਇਕ ਸੂਤਰ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ, ਰਾਸ਼ਟਰੀ ਚੋਣਕਰਤਾਵਾਂ ਨੇ ਆਵੇਸ਼ ਖ਼ਾਨ ਨੂੰ ਵੀ ਟੀਮ ਦੇ ਨਾਲ ਜੋੜਨ ਦਾ ਫ਼ੈਸਲਾ ਕੀਤਾ ਹੈ। ਅਜੇ ਉਹ ਨੈੱਟ ਗੇਂਦਬਾਜ਼ ਦੇ ਤੌਰ 'ਤੇ ਸ਼ਾਮਲ ਹੋਵੇਗਾ ਪਰ ਜੇਕਰ ਟੀਮ ਪ੍ਰਬੰਧਨ ਨੂੰ ਲੱਗੇਗਾ ਤਾਂ ਉਸ ਨੂੰ ਮੁੱਖ ਖਿਡਾਰੀਆਂ 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਇਹ ਵੀ ਪੜ੍ਹੋ : 

ਆਵੇਸ਼ ਤੇਜ਼ ਰਫ਼ਤਾਰ ਨਾਲ ਗੇਂਦਬਾਜ਼ੀ ਕਰਨ 'ਚ ਸਮਰਥ ਹੈ ਤੇ ਆਈ. ਪੀ. ਐੱਲ. ਦੇ ਮੌਜੂਦਾ ਸੈਸ਼ਨ 'ਚ ਅਜੇ ਤਕ ਦਿੱਲੀ ਕੈਪੀਟਲਸ ਵਲੋਂ 23 ਵਿਕਟਾਂ ਝਟਕਾ ਚੁੱਕਾ ਹੈ ਜਿਸ ਨੂੰ ਬੁੱਧਵਾਰ ਨੂੰ ਦੂਜੇ ਕੁਆਲੀਫਾਇਰ 'ਚ ਕੋਲਕਾਤਾ ਨਾਈਟ ਰਾਈਡਰਜ਼ ਨਾਲ ਭਿੜਨਾ ਹੈ। ਉਹ ਸਭ ਤੋਂ ਜ਼ਿਆਦਾ ਵਿਕਟਾਂ ਝਟਕਾਉਣ ਵਾਲੇ ਗੇਂਦਬਾਜ਼ਾਂ ਦੀ ਸੂਚੀ 'ਚ ਹਰਸ਼ਲ ਪਟੇਲ (32 ਵਿਕਟਾਂ) ਦੇ ਨਾਲ ਦੂਜੇ ਸਥਾਨ 'ਤੇ ਹਨ। ਸੂਤਰ ਨੇ ਕਿਹਾ ਕਿ ਆਵੇਸ਼ 142 ਤੋਂ 145 ਪ੍ਰਤੀ ਘੰਟੇ ਦੀ ਔਸਤ ਰਫ਼ਤਾਰ ਨਾਲ ਗੇਂਦਬਾਜ਼ੀ ਕਰਦਾ ਹੈ, ਸਪਾਟ ਪਿੱਚਾ ਤੋਂ ਵੀ ਚੰਗਾ ਉਛਾਲ ਹਾਸਲ ਕਰਦਾ ਹੈ ਤੇ ਪਿਛਲੇ ਕੁਝ ਸਮੇਂ ਤੋਂ ਸਹਿਯੋਗੀ ਸਟਾਫ਼ ਦੀ ਨਜ਼ਰ ਉਸ 'ਤੇ ਹੈ।
ਇਹ ਵੀ ਪੜ੍ਹੋ : ICC ਟੀ-20 ਬੱਲੇਬਾਜ਼ਾਂ ਦੀ ਰੈਂਕਿੰਗ 'ਚ ਸ਼ੈਫਾਲੀ ਦੂਜੇ ਸਥਾਨ 'ਤੇ ਖਿਸਕੀ, ਮੰਧਾਨਾ ਤੀਜੇ ਸਥਾਨ 'ਤੇ ਕਾਇਮ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News