KL ਰਾਹੁਲ ਨੂੰ ਟੈਸਟ ਉਪ-ਕਪਤਾਨ ਬਣਾਏ ਜਾਣ ''ਤੇ ਆਕਾਸ਼ ਚੋਪੜਾ ਨੇ ਰਹਾਣੇ ਨੂੰ ਲੈ ਕੇ ਕਹੀ ਇਹ ਗੱਲ

Monday, Dec 20, 2021 - 12:00 PM (IST)

KL ਰਾਹੁਲ ਨੂੰ ਟੈਸਟ ਉਪ-ਕਪਤਾਨ ਬਣਾਏ ਜਾਣ ''ਤੇ ਆਕਾਸ਼ ਚੋਪੜਾ ਨੇ ਰਹਾਣੇ ਨੂੰ ਲੈ ਕੇ ਕਹੀ ਇਹ ਗੱਲ

ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਦੇ ਅੰਦਰ ਦੀ ਗਤੀਸ਼ੀਲਤਾ ਵਰਤਮਾਨ ਸਮੇਂ 'ਚ ਥੋੜ੍ਹੀ ਪਰੇਸ਼ਾਨ ਕਰਨ ਵਾਲੀ ਲਗ ਰਹੀ ਹੈ ਪਰ ਆਗਾਮੀ ਪ੍ਰੋਗਰਾਮ 'ਤੇ ਟੀਮ ਤੇ ਪ੍ਰਬੰਧਨ ਦਾ ਪੂਰਾ ਧਿਆਨ ਹੈ। ਇਸੇ ਕ੍ਰਮ 'ਚ ਕੇ. ਐੱਲ. ਰਾਹੁਲ ਨੂੰ ਸਭ ਤੋਂ ਲੰਬੇ ਫਾਰਮੈਟ 'ਚ ਉਪ ਕਪਤਾਨ ਨਿਯੁਕਤ ਕੀਤਾ ਗਿਆ ਹੈ ਕਿਉਂਕਿ ਰੋਹਿਤ ਸ਼ਰਮਾ ਹੈਮਸਟ੍ਰਿੰਗ ਦੀ ਸੱਟ ਕਾਰਨ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਕੇ. ਐੱਲ. ਰਾਹੁਲ ਟੈਸਟ ਉਪ ਕਪਤਾਨ ਬਣਾਉਣ 'ਤੇ ਸਾਬਕਾ ਭਾਰਤੀ ਕ੍ਰਿਕਟਰ ਆਕਾਸ਼ ਚੋਪੜਾ ਨੇ ਕਿਹਾ ਕਿ ਅਜਿੰਕਯ ਰਹਾਣੇ ਨੂੰ ਹੁਣ ਪਲੇਇੰਗ ਇਲੈਵਨ 'ਚ ਜਗ੍ਹਾ ਮਿਲਣਾ ਮੁਸ਼ਕਲ ਹੋ ਸਕਦਾ ਹੈ।

ਚੋਪੜਾ ਨੇ ਕਿਹਾ ਕਿ ਕੇ. ਐੱਲ. ਰਾਹੁਲ ਨੂੰ ਭਾਰਤ ਦੇ ਟੈਸਟ ਉਪ ਕਪਤਾਨ (ਦੱਖਣੀ ਅਫ਼ਰੀਕਾ ਸੀਰੀਜ਼ ਲਈ) ਦੇ ਰੂਪ 'ਚ ਨਿਯੁਕਤ ਕੀਤਾ ਗਿਆ ਹੈ ਕਿਉਂਕਿ ਰੋਹਿਤ ਸ਼ਰਮਾ ਸੱਟ ਦਾ ਸ਼ਿਕਾਰ ਹਨ। ਰਾਹੁਲ ਦ੍ਰਾਵਿੜ ਕੋਚ ਹਨ। ਆਕਾਸ਼ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਰਾਹੁਲ ਨੂੰ ਵਨ-ਡੇ 'ਚ ਵੀ ਉਪ ਕਪਤਾਨ ਬਣਾਇਆ ਜਾ ਸਕਦਾ ਹੈ। ਭਾਰਤੀ ਕ੍ਰਿਕਟ 'ਚ ਚੀਜ਼ਾ ਬਦਲ ਰਹੀਆਂ  ਹਨ।

ਭਾਰਤ ਬਾਕਸਿੰਗ ਡੇ ਟੈਸਟ 'ਚ ਦੱਖਣੀ ਅਫ਼ਰੀਕਾ ਦੇ ਖ਼ਿਲਾਫ਼ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਖੇਡੇਗਾ ਤੇ ਇਸ ਤੋਂ ਬਾਅਦ ਇੰਨੇ ਹੀ ਵਨ-ਡੇ ਮੈਚ ਹੋਣਗੇ। ਦੱਖਣੀ ਅਫ਼ਰੀਕਾ 'ਚ ਨਵੇਂ ਕੋਵਿਡ-19 ਵੈਰੀਏਂਟ ਓਮੀਕ੍ਰੋਨ ਦੇ ਖ਼ਤਰੇ ਦੇ ਕਾਰਨ ਸੀਰੀਜ਼ 'ਚ ਦੇਰੀ ਹੋਣ ਦੇ ਕਾਰਨ ਨਿਰਧਾਰਤ ਟੀ-20 ਇੰਟਰਨੈਸ਼ਨਲ ਸੀਰੀਜ਼ ਨੂੰ ਫ਼ਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ।


author

Tarsem Singh

Content Editor

Related News