ਇਹ ਖਾਸ ਦਿਨ ਤੇ ਖਾਸ ਸੈਂਕੜਾ ਹੈ : ਕੇ. ਐੱਲ. ਰਾਹੁਲ

04/16/2022 11:18:04 PM

ਮੁੰਬਈ- ਮੁੰਬਈ ਇੰਡੀਅਨਜ਼ ਦੇ ਵਿਰੁੱਧ ਸ਼ਨੀਵਾਰ ਨੂੰ ਮੈਚ ਜੇਤੂ ਸੈਂਕੜਾ ਲਗਾਉਣ ਨਾਵੇ ਲਖਨਊ ਸੁਪਰ ਜਾਇੰਟਸ ਦੇ ਕਪਤਾਨ ਲੋਕੇਸ਼ ਰਾਹੁਲ ਨੇ ਇਸ ਪਾਰੀ ਨੂੰ 'ਖਾਸ' ਕਰਾਰ ਦਿੰਦੇ ਹੋਏ ਕਿਹਾ ਕਿ ਉਹ ਚਾਹੁੰਦੇ ਹਨ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਪਹਿਲੇ ਸਾਲ ਵਿਚ ਸ਼ਾਨਦਾਰ ਸ਼ੁਰੂਆਤ ਤੋਂ ਬਾਅਦ ਉਸਦੀ ਟੀਮ ਅੱਗੇ ਵੀ ਅਜਿਹਾ ਪ੍ਰਦਰਸ਼ਨ ਜਾਰੀ ਰੱਖੇਗੀ। ਰਾਹੁਲ ਨੇ 60 ਗੇਂਦਾਂ ਵਿਚ ਅਜੇਤੂ 103 ਦੌੜਾਂ ਬਣਾਈਆਂ, ਜਿਸ ਨਾਲ ਲਖਨਊ ਨੇ ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ 18 ਦੌੜਾਂ ਨਾਲ ਹਰਾਇਆ।

PunjabKesari

ਇਹ ਖ਼ਬਰ ਪੜ੍ਹੋ- MI v LSG : 100ਵੇਂ IPL ਮੈਚ 'ਚ ਰਾਹੁਲ ਦਾ ਸੈਂਕੜਾ, ਇਹ ਰਿਕਾਰਡ ਵੀ ਬਣਾਏ
 ਮੁੰਬਈ ਦੀ ਇਹ ਲਗਾਤਾਰ 6ਵੀਂ ਹਾਰ ਸੀ। ਰਾਹੁਲ ਨੇ ਮੈਚ ਤੋਂ ਬਾਅਦ ਕਿਹਾ ਇਹ ਇਕ ਵਿਸ਼ੇਸ਼ ਦਿਨ (ਆਈ. ਪੀ. ਐੱਲ. ਮੈਚ) ਅਤੇ ਇਕ ਵਿਸ਼ੇਸ਼ (ਖਾਸ) ਸੈਂਕੜਾ ਹੈ। ਮੈਂ ਪਿਛਲੇ ਕੁਝ ਮੈਚਾਂ ਤੋਂ ਨਹੀਂ ਬਣਾ ਪਾ ਰਿਹਾ ਸੀ ਪਰ ਪਿੱਚ ਵਧੀਆ ਸੀ ਅਤੇ ਮੈਂ ਇਸਦਾ ਪੂਰਾ ਫਾਇਦਾ ਚੁੱਕਿਆ। ਹੁਣ ਤੱਕ 6 ਵਿਚੋਂ ਚਾਰ ਮੈਚ ਜਿੱਤਣ ਦੇ ਬਾਅਦ ਰਾਹੁਲ ਨੇ ਆਪਣੀ ਟੀਮ ਨੂੰ ਕਿਸੇ ਵੀ ਤਰ੍ਹਾਂ ਕੋਹਾਹੀ ਨਹੀਂ ਬਰਤਨ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅਸੀਂ ਵਧੀਆ ਖੇਡ ਦਿਖਾਇਆ, ਅਸੀਂ ਅੱਗੇ ਵੀ ਵਧੀਆ ਖੇਡ ਜਾਰ ਰੱਖਾਂਗੇ ਅਤੇ ਸਾਨੂੰ ਹੋਰ ਸਿੱਖਣ ਦੀ ਜ਼ਰੂਰਤ ਹੈ। ਟੀਮ ਸ਼ਾਨਦਾਰ ਹੈ ਅਤੇ ਮੈਨੂੰ ਉਸਦੇ ਨਾਲ ਸਮਾਂ ਬਿਤਾਉਣ ਵਿਚ ਮਜ਼ਾ ਆਉਂਦਾ ਹੈ।

ਇਹ ਖ਼ਬਰ ਪੜ੍ਹੋ- ਅਨਿਰਬਾਨ ਲਾਹਿੜੀ ਦੂਜੇ ਦੌਰ 'ਚ ਖਿਸਕੇ, ਕੱਟ 'ਚ ਬਣਾਈ ਜਗ੍ਹਾ

PunjabKesari
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News