ਇਹ ਸਾਬਕਾ ਭਾਰਤੀ ਕ੍ਰਿਕਟਰ ਅਮਰੀਕਾ ਕ੍ਰਿਕਟ ਟੀਮ ''ਚ ਨਿਭਾਉਣਗੇ ਵੱਡੀ ਜ਼ਿੰਮੇਵਾਰੀ

Saturday, Jul 13, 2019 - 11:52 AM (IST)

ਇਹ ਸਾਬਕਾ ਭਾਰਤੀ ਕ੍ਰਿਕਟਰ ਅਮਰੀਕਾ ਕ੍ਰਿਕਟ ਟੀਮ ''ਚ ਨਿਭਾਉਣਗੇ ਵੱਡੀ ਜ਼ਿੰਮੇਵਾਰੀ

ਨਵੀਂ ਦਿੱਲੀ : ਅਮਰੀਕੀ ਕ੍ਰਿਕਟ ਟੀਮ ਦੇ ਕੋਚ ਪੁਬੁਦੁ ਦਸਾਨਾਏਕੇ ਨੇ ਅਚਾਨਕਰ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ ਕ੍ਰਿਕਟ ਬੋਰਡ ਨਾਲ ਉਸਦੇ ਰਿਸ਼ਤੇ ਚੰਗੇ ਨਹੀਂ ਚੱਲ ਰਹੇ ਸੀ। ਹੁਣ ਭਾਰਤ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਕਿਰਣ ਮੋਰੇ ਕੋਚਿੰਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

PunjabKesari

ਮੋਰੇ ਨੂੰ ਇਸ ਸਾਲ ਜੂਨ ਵਿਚ ਅਮਰੀਕਾ ਨੇ 'ਡਾਇਰੈਕਟਰ ਆਫ ਦਿ ਕ੍ਰਿਕਟ' ਬਣਾਇਆ ਸੀ। ਕੋਚਿੰਗ 'ਚ ਮੋਰੇ ਦੀ ਮਦਦ ਕਰਨ ਲਈ ਭਾਰਤ ਦੇ 2 ਹੋਰ ਸਾਬਕਾ ਕ੍ਰਿਕਟਰ ਪ੍ਰਵੀਣ ਆਮਰੇ ਅਤੇ ਸੁਨੀਲ ਜੋਸ਼ੀ ਹੋਣਗੇ। ਆਮਰੇ ਭਾਰਤ ਦੇ ਅੰਡਰ-19 ਟੀਮ ਦੇ ਕੋਚ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਜੋਸ਼ੀ ਹਾਲ ਹੀ 'ਚ ਬੰਗਲਾਦੇਸ਼ ਦੇ ਸਪਿਨ ਕੋਚ ਸਨ। ਕਿਹਾ ਜਾ ਰਿਹਾ ਹੈ ਕਿ ਅਮਰੀਕਾ ਦੀ ਟੀਮ 'ਤੇ ਹੁਣ ਕਿਰਣ ਮੋਰੇ ਦਾ ਅਸਰ ਦਿਸੇਗਾ। ਕ੍ਰਿਕ ਇਨਫੋ ਮੁਤਾਬਕ ਪਿਛਲੇ ਹਫਤੇ ਤੋਂ ਹੀ ਮੋਰੇ ਨੇ ਬੈਠਕਾਂ ਦਾ ਦੌਰ ਸ਼ੁਰੂ ਕਰ ਦਿੱਤਾ ਸੀ। ਮੋਰੇ ਫਿਲਹਾਲ ਅੰਤਰਿਮ ਕੋਚ ਹਨ ਪਰ ਜਲਦੀ ਹੀ ਫੁਲ ਟਾਈਮ ਇਹ ਜ਼ਿੰਮੇਵਾਰੀ ਉਹ ਸੁਨੀਲ ਜੋਸ਼ੀ ਨੂੰ ਦੇ ਦੇਣਗੇ। ਪਿਛਲੇ ਸਾਲ ਜੂਨ ਨੂੰ ਹੀ ਅਮਰੀਕਾ ਨੂੰ ਟੀ-20 ਟੀਮ ਦਾ ਐਲਾਨ ਕਰਨਾ ਸੀ ਪਰ ਮੋਰੇ ਅਤੇ ਦਸਾਨਾਏਕੇ ਵਿਚਾਲੇ ਅਨਬਣ ਦੀਆਂ ਖਬਰਾਂ ਹਨ।


Related News