ਤੀਜੇ ਅੰਪਾਇਰ ਨੂੰ ਨੋ ਬਾਲ ਵੇਖਣੀ ਚਾਹੀਦੀ ਹੈ : ਗਿਲਕ੍ਰਿਸਟ

Wednesday, Nov 06, 2019 - 10:47 PM (IST)

ਤੀਜੇ ਅੰਪਾਇਰ ਨੂੰ ਨੋ ਬਾਲ ਵੇਖਣੀ ਚਾਹੀਦੀ ਹੈ : ਗਿਲਕ੍ਰਿਸਟ

ਮੁੰਬਈ- ਆਸਟਰੇਲੀਆ ਦੇ ਸਾਬਕਾ ਦਿੱਗਜ ਕ੍ਰਿਕਟਰ ਐਡਮ ਗਿਲਕ੍ਰਿਸਟ ਦਾ ਮੰਨਣਾ ਹੈ ਕਿ ਤੀਜੇ ਅੰਪਾਇਰ ਨੂੰ ਨੋ ਬਾਲ ਵੇਖਣੀ ਚਾਹੀਦੀ ਹੈ ਪਰ ਉਹ ਆਈ. ਪੀ. ਐੱਲ. 'ਚ ਚੌਥੇ ਅੰਪਾਇਰ ਦੇ ਇਹ ਫੈਸਲਾ ਕਰਨ ਦੇ ਖਿਲਾਫ ਨਹੀਂ ਹੈ,  ਬਾਸ਼ਰਤੇ ਠੀਕ ਫੈਸਲਾ ਲਿਆ ਜਾਵੇ । ਇੰਡੀਅਨ ਪ੍ਰੀਮੀਅਰ ਲੀਗ  ਦੌਰਾਨ ਅੰਪਾਇਰਾਂ ਦੇ ਖਰਾਬ ਫੈਸਲਿਆਂ ਦੀ ਗਿਣਤੀ 'ਚ ਕਮੀ ਲਿਆਉਣ ਲਈ ਆਈ. ਪੀ. ਐੱਲ. ਸੰਚਾਲਨ ਪ੍ਰੀਸ਼ਦ ਨੇ 'ਨੋ ਬਾਲ' ਨਾਲ ਜੁੜੇ ਫੈਸਲੇ ਲਈ ਅਲੱਗ ਅੰਪਾਇਰ ਰੱਖਣ ਦਾ ਪ੍ਰਸਤਾਵ ਰੱਖਿਆ, ਜਿਸ ਤੋਂ ਬਾਅਦ ਗਿਲਕ੍ਰਿਸਟ ਨੇ ਇਹ ਪ੍ਰਤੀਕਿਰਿਆ ਦਿੱਤੀ।
ਗਿਲਕ੍ਰਿਸਟ ਨੇ ਕਿਹਾ,''ਮੈਦਾਨੀ ਅੰਪਾਇਰ ਲਈ ਪਹਿਲਾਂ ਹੇਠਾਂ ਵੇਖਣਾ, ਫਿਰ ਉੱਪਰ ਵੇਖਣਾ ਅਤੇ ਨਾਲ ਹੀ ਇਧਰ-ਓਧਰ ਵੀ ਵੇਖਣਾ ਕਾਫੀ ਚੁਣੌਤੀ ਭਰਪੂਰ ਹੁੰਦਾ ਹੈ ਕਿਉਂਕਿ ਕਾਫੀ ਚੀਜ਼ਾਂ ਹੋ ਰਹੀਆਂ ਹੁੰਦੀਆਂ ਹਨ। ਯਕੀਨੀ ਤੌਰ 'ਤੇ ਪਿਛਲੇ ਸਾਲ ਰਿਪਲੇਅ 'ਚ ਵਿਖਾਇਆ ਗਿਆ ਕਿ ਨੋ ਬਾਲ ਸੁੱਟੀ ਗਈ ਸੀ।''    


author

Gurdeep Singh

Content Editor

Related News