ਕੋਰੋਨਾ ਵਾਇਰਸ ਦਾ ਖੌਫ, ਹੁਣ ਤਕ ਇਨ੍ਹਾਂ ਖਿਡਾਰੀਆਂ ਨੂੰ ਲਿਆ ਆਪਣੀ ਲਪੇਟ ’ਚ

Saturday, Mar 21, 2020 - 04:01 PM (IST)

ਕੋਰੋਨਾ ਵਾਇਰਸ ਦਾ ਖੌਫ, ਹੁਣ ਤਕ ਇਨ੍ਹਾਂ ਖਿਡਾਰੀਆਂ ਨੂੰ ਲਿਆ ਆਪਣੀ ਲਪੇਟ ’ਚ

ਸਪੋਰਟਸ ਡੈਸਕ— ਦੁਨੀਆਭਰ ’ਚ ਇਸ ਸਮੇਂ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਪੂਰੀ ਦੁਨੀਆ ’ਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਵੱਡੀ ਗਿਣਤੀ ’ਚ ਹਰ ਰੋਜ਼ ਵਾਧਾ ਹੋ ਰਿਹਾ ਹੈ। ਹਜ਼ਾਰਾਂ ਲੋਕ ਇਸ ਵਾਇਰਸ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਕਈ ਗੰਭੀਰ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਆਮ ਵਿਅਕਤੀ ਜੀਵਨ ਦੇ ਨਾਲ-ਨਾਲ ਇਸ ਦਾ ਅਸਰ ਖੇਡ ਜਗਤ ’ਤੇ ਵੀ ਪਿਆ ਹੈ। ਇਸ ਵਾਇਰਸ ਕਾਰਨ ਕਈ ਵੱਡੇ ਟੂਰਨਾਮੈਂਟ ਮੁਲਤਵੀ ਜਾਂ ਰੱਦ ਕਰ ਦਿੱਤੇ ਗਏ। ਇਸ ਤੋਂ ਇਲਾਵਾਂ ਇਸ ਵਾਇਰਸ ਦੇ ਸ਼ਿਕਾਰ ਕੁਝ ਖਿਡਾਰੀ ਵੀ ਹੋਏ ਹਨ। ਉਨ੍ਹਾਂ ਚੋਂ ਜ਼ਿਆਦਾਤਰ ਫੁੱਟਬਾਲਰ ਹਨ। ਟੈਸਟ ਤੋਂ ਬਾਅਦ ਇਨ੍ਹਾਂ ਖਿਡਾਰੀਆਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ।PunjabKesari

ਫੁੱਟਬਾਲ ਕਲੱਬ ਅਰਸੇਨਲ ਦੇ ਮੈਨੇਜਰ ਮਾਈਕਲ ਅਰਟੇਟਾ ਨੂੰ 11 ਮਾਰਚ ਨੂੰ ਕੋਵਿਡ-19 ਪਾਜ਼ੀਟਿਵ ਪਾਇਆ ਗਿਆ ਸੀ। ਇਸ ਤੋਂ ਬਾਅਦ ਪੂਰੀ ਟੀਮ ਦਾ ਟੈਸਟ ਕਰਾਇਆ ਗਿਆ ਸੀ ਅਤੇ ਜਿਸ ਤੋਂ ਬਾਅਦ ਕਲੱਬ ਦਾ ਬਿ੍ਰਗਟਨ ਖਿਲਾਫ ਮੈਚ ਮੁਲਤਵੀ ਕਰ ਦਿੱਤਾ ਗਿਆ ਸੀ। ਹਾਲਾਂਕਿ ਵੱਧਦੇ ਮਾਮਲਿਆਂ ਤੋਂ ਬਾਅਦ ਪੂਰੀ ਇੰਗਲਿਸ਼ ਪ੍ਰੀਮੀਅਰ ਲੀਗ ਨੂੰ ਹੀ ਮੁਲਤਵੀ ਕਰ ਦਿੱਤੀ।PunjabKesari

ਇਟਲੀ ’ਚ ਕੋਵਿਡ-19 ਦਾ ਕਹਿਰ ਕਾਫ਼ੀ ਦਿਖਾਈ ਦੇ ਰਿਹਾ ਹੈ। ਇਸ ਦੌਰਾਨ ਸੀਰੀ-ਏ ਦੇ ਖਿਡਾਰੀਆਂ ’ਤੇ ਵੀ ਅਸਰ ਦਿਖਿਆ। ਇਸ ਦਾ ਸਭ ਤੋਂ ਪਹਿਲਾ ਸ਼ਿਕਾਰ ਬਣੇ ਕਿ੍ਰਸਟੀਆਨੋ ਰੋਨਾਲਡੋ ਦੇ ਸਾਥੀ ਖਿਡਾਰੀ ਅਤੇ ਯੁਵੇਂਟਸ ਦੇ ਸੈਂਟਰ ਬੈਕ ਡੈਨੀਆਲ ਰੁਗਾਨੀ। ਇਸ ਤੋਂ ਬਾਅਦ ਉਨ੍ਹਾਂ ਦੇ ਸਾਥੀ ਖਿਡਾਰੀ ਬਲੇਸ ਮੈਤਿਊਦੀ ਤੋਂ ਇਲਾਵਾ ਪੈਜੇਲਾ, ਪੈਟਿ੍ਰਕ ਕੁਟਰੋਨ ਅਤੇ ਐਲਬਿਨ ਐਕਡਲ ਸੀਰੀ-ਏ ਦੇ ਉਨ੍ਹਾਂ ਖਿਡਾਰੀਆਂ ’ਚ ਸ਼ਾਮਲ ਹਨ ਜੋ ਇਸ ਵਾਇਰਸ ਦਾ ਸ਼ਿਕਾਰ ਬਣੇ ਹਨ।PunjabKesari

ਚੇਲਸੀ ਦੇ ਵਿੰਗਰ ਕੈਲਮ ਹਡਸਨ ਪ੍ਰੀਮੀਅਰ ਲੀਗ ਖੇਡਣ ਵਾਲੇ ਪਹਿਲੇ ਖਿਡਾਰੀ ਸੀ ਜੋ ਕੋਰੋਨਾ ਵਾਇਰਸ ਦੀ ਲਪੇਟ ’ਚ ਆਇਆ। 19 ਸਾਲ ਦੇ ਇਸ ਖਿਡਾਰੀ ਨੇ ਆਪਣੇ ਆਪ ਨੂੰ ਸਭ ਤੋਂ ਵੱਖ ਕੀਤਾ ਅਤੇ ਟਵਿਟਰ ’ਤੇ ਇਸ ਬਾਰੇ ’ਚ ਜਾਣਕਾਰੀ ਦਿੱਤੀ। ਉਥੇ ਹੀ ਇਸ ਤੋਂ ਬਾਅਦ ਹਡਸਨ ਤੋਂ ਇਲਾਵਾ ਪੂਰੀ ਟੀਮ ਅਤੇ ਮੈਨੇਜਮੈਂਟ ਦੇ ਮੈਬਰਾਂ ਦਾ ਟੈਸਟ ਕਰਾਇਆ ਗਿਆ।PunjabKesari

ਐੱਨ. ਬੀ. ਏ. ਆਲ ਸਟਾਰ ਅਤੇ ਦਿੱਗਜ ਖਿਡਾਰੀ ਕੇਵਿਨ ਡੁਰੰਟ ਬਰੁਕਲਿਨ ਨੈੱਟਸ ਦੇ ਉਨ੍ਹਾਂ ਚਾਰ ਖਿਡਾਰੀਆਂ ’ਚ ਸ਼ਾਮਲ ਸਨ ਜੋ ਕੋਵਿਡ-19 ਪਾਜ਼ੀਟਿਵ ਪਾਏ ਗਏ। ਟੀਮ ਨੇ 18 ਮਾਰਚ ਨੂੰ ਸਿਰਫ ਡੁਰੰਟ ਦੇ ਨਾਂ ਦਾ ਐਲਾਨ ਕੀਤਾ। ਡੁਰੰਟ ਨੇ ਖੁਦ ਟਵੀਟ ਕਰਕੇ ਇਸ ਦੀ ਪੁਸ਼ਟੀ ਕੀਤੀ ਅਤੇ ਲੋਕਾਂ ਤੋਂ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ। ਸਭ ਤੋਂ ਪਹਿਲਾਂ ਉਟਾਹ ਜੈਜ ਦੇ ਰੂਡੀ ਗੋਬਾਰਟ ਨੂੰ ਕੋਰੋਨਾ ਵਾਇਰਸ ਦੇ ਹੋਣ ਦੇ ਕਾਰਨ ਐਨ. ਬੀ. ਏ ਨੂੰ ਰੱਦ ਕਰ ਦਿੱਤਾ ਗਿਆ ਸੀ।PunjabKesari

ਐੱਨ. ਬੀ. ਏ. ਦੀ ਟੀਮ ਬੋਸਟਨ ਸੈਲਟਿਕਸ ਦੇ ਮਾਰਕਸ ਸਮਾਰਟ ਨੂੰ 15 ਮਾਰਚ ਨੂੰ ਕੋਰੋਨਾ ਵਾਇਰਸ ਪਾਜ਼ੀਟਿਵ ਪਾਇਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਆਪ ਨੂੰ ਪੂਰੀ ਟੀਮ ਤੋਂ ਵੱਖ ਕਰ ਲਿਆ ਸੀ। ਹਾਲਾਂਕਿ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਟਵੀਟ ਕੀਤਾ ਕਿ ਉਹ ਹੁਣ ਬਿਹਤਰ ਮਹਿਸੂਸ ਕਰ ਰਿਹੇ ਹੈ। ਉਨ੍ਹਾਂ ਨੇ ਫੈਨਜ਼ ਤੋਂ ਅਪੀਲ ਕੀਤੀ ਕਿ ਉਹ ਇਸ ਨੂੰ ਗੰਭੀਰਤਾ ਨਾਲ ਲਵੇਂ।PunjabKesari ਚੀਨੀ ਫੁੱਟਬਾਲ ਸਟਾਰ ਵੂ ਲੇਈ ਵੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਿਆ। ਵੂ ਲੇਈ ਨੂੰ ਸਪੇਨ ’ਚ ਐਸਪੇਂਨੋਲ ਕਲੱਬ ਲਈ ਖੇਡਣ ਦੇ ਦੌਰਾਨ ਕੋਰੋਨਾ ਵਾਇਰਸ ਦੀ ਲਪੇਟ ਆ ਗਿਆ। ਚੀਨੀ ਫੁੱਟਬਾਲਰ ਸੰਘ ਨੇ ਕਿਹਾ ਹੈ ਕਿ ਵੂ ਲੇਈ ਦੇ ਟੈਸਟ ’ਚ ਹਲਕੇ ਜਿਹੇ ਕੋਰੋਨਾ ਦੇ ਲੱਛਣ ਪਾਏ ਗਏ ਹਨ।PunjabKesari

ਪੋਲੈਂਡ ਦਾ ਫੁੱਟਬਾਲਰ ਆਰਟਰ ਬੋਰੁਕ ਵੀ ਕੋਰੋਨਾ ਦਾ ਸ਼ਿਕਾਰ ਹੋਇਆ ਹੈ। ਇਹ ਫੁੱਟਬਾਲਰ ਏ. ਐੱਫ. ਸੀ. ਬੌਰਨੇਮਥ ਲਈ ਖੇਡਦਾ ਹੈ। ਭੂਮਿਕਾ ਗੋਲਕੀਪਰ ਅਤੇ ਉਮਰ 40 ਸਾਲ ਹੈ। ਇਸ ਕਲੱਬ ਦੇ 5 ਤੋਂ ਵੱਧ ਮੈਂਬਰਾਂ ਵਿਚ ਕੋਰੋਨਾ ਵਾਇਰਸ ਵਰਗੇ ਲੱਛਣ ਪਾਏ ਗਏ ਹਨ। ਆਰਟਰ ਦਾ ਨਾਂ ਵੀ ਇਸ ਚ ਸ਼ਾਮਲ ਹੈ ਅਤੇ ਉਦੋਂ ਤੋਂ ਹੀ ਉਹ ਬਾਕੀ ਸਾਰਿਆਂ ਤੋਂ ਵੱਖ ਹੋ ਗਿਆ ਹੈ।PunjabKesari

ਦੱਖਣੀ ਕੋਰੀਆ ਦੀ ਫੁੱਟਬਾਲ ਟੀਮ ਦੇ 28 ਸਾਲਾ ਸਟਰਾਈਕਰ ਸੁਕ ਹਯੂਨ-ਜੂਨ ਨੇ ਵੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਿਆ ਹੈ। ਸੁਕ ਹਯੂਨ-ਜੂਨ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਠੀਕ ਨਹੀਂ ਸੀ, ਜਦੋਂ ਉਹ ਸਾਵਧਾਨੀ ਦੇ ਤੌਰ 'ਤੇ ਆਪਣਾ ਟੈਸਟ ਕਰਵਾਉਣ ਗਿਆ, ਤਾਂ ਉਹ ਕੋਰੋਨਾ ਵਾਇਰਸ ਦਾ ਪਾਜ਼ੀਟਿਵ ਪਾਇਆ।

ਕੋਰੋਨਾ ਵਾਇਰਸ ਨੇ ਈਰਾਨ ਦੀ ਮਹਿਲਾ ਫੁੱਟਬਾਲਰ ਇਲਹਮ ਸ਼ੇਖੀ ਦੀ ਜਾਨ ਲੈ ਲਈ। 27 ਫਰਵਰੀ ਨੂੰ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ। ਈਰਾਨ ਦੀ ਰਾਜਧਾਨੀ ਤਹਿਰਾਨ ਤੋਂ 150 ਕਿ. ਦੂਰ ਕਊਮ ’ਚ ਕੋਰੋਨਾ ਵਾਇਰਸ ਦਾ ਕਹਿਰ ਹੈ ਅਤੇ 50 ਤੋਂ ਵੱਧ ਜਾਨਾਂ ਚੱਲੀਆਂ ਗਈਆਂ ਹਨ ਅਤੇ ਇਲਹਮ ਵੀ ਇਨ੍ਹਾਂ ਲੋਕਾਂ ’ਚ ਸ਼ਾਮਲ ਸੀ।

ਇਸ ਦੌਰਾਨ ਕ੍ਰਿਕਟ ਨਾਲ ਜੁੜੇ ਖਿਡਾਰੀ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਕ੍ਰਿਕਟ ਦੀ ਦੁਨੀਆ ’ਚ ਪਹਿਲੀ ਵਾਰ ਕੋਈ ਮਾਮਲਾ ਪਾਜ਼ੀਟਿਵ ਪਾਇਆ ਗਿਆ ਹੈ। ਪਾਕਿ ਮੂਲ ਦੇ ਇਸ ਆਫ ਸਪਿਨਰ ਮਜੀਦ ਹੱਕ ਦੀ ਰਿਪੋਰਟ ਕੋਰੋਨਾ ਵਾਇਰਸ ਦਾ ਪਾਜ਼ੀਟਿਵ ਪਾਈ ਗਈ ਹੈ। ਸਕਾਟਲੈਂਡ ਤੋਂ ਪਾਕਿਸਤਾਨੀ ਮੂਲ ਦੇ ਖਿਡਾਰੀ ਨੂੰ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਹੋਣ ਦੀ ਖ਼ਬਰ ਮਿਲੀ ਹੈ। ਉਸ ਨੇ ਟਵਿੱਟਰ 'ਤੇ ਪੋਸਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਫਿਲਹਾਲ ਮਜੀਦ ਹੱਕ ਇਸ ਸਮੇਂ ਗਲਾਸਗੋ ਦੇ ਰਾਇਲ ਅਲੇਗਜ਼ੈਂਡਰਾ ਹਸਪਤਾਲ ਵਿਚ ਇਲਾਜ ਕਰਵਾ ਰਿਹਾ ਹੈ।PunjabKesari


author

Davinder Singh

Content Editor

Related News