ਭਾਰਤ-ਸ਼੍ਰੀਲੰਕਾ ਵਿਚਾਲੇ ਦੂਜੇ T20 ਮੈਚ 'ਚ ਬਣੇ ਇਹ ਵੱਡੇ ਰਿਕਾਰਡਜ਼

01/08/2020 12:47:28 PM

ਸਪੋਰਟਸ ਡੈਸਕ— ਭਾਰਤ ਨੇ ਇੰਦੌਰ ਦੇ ਹੋਲਕਰ ਸਟੇਡੀਅਮ 'ਚ ਖੇਡੇ ਗਏ ਦੂਜੇ ਟੀ-20 ਮੁਕਾਬਲੇ 'ਚ ਸ਼੍ਰੀਲੰਕਾ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਨੇ ਨਿਰਧਾਰਤ 20 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 142 ਦੌੜਾਂ ਬਣਾਈਆਂ। ਜਵਾਬ 'ਚ ਭਾਰਤ ਨੇ 15 ਗੇਂਦਾਂ ਬਾਕੀ ਰਹਿੰਦੇ ਹੀ ਇਹ ਮੁਕਾਬਲਾ ਆਪਣੇ ਨਾਂ ਕਰ ਲਿਆ। ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਵੱਡੇ ਰਿਕਾਰਡਜ਼ ਦੇ ਬਾਰੇ 'ਚ ਜੋ ਇਸ ਮੈਚ ਦੌਰਾਨ ਬਣੇ ਹਨ।

ਇਸ ਮੈਚ ਦੌਰਾਨ ਬਣੇ ਇਹ ਵੱਡੇ ਰਿਕਾਰਡਜ਼ :-

- ਵਿਰਾਟ ਕੋਹਲੀ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਰੋਹਿਤ ਨੂੰ ਪਿਛੇ ਛੱਡ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ ਹੈ। ਉਸ ਦੇ ਨਾਂ 2663 ਦੌੜਾਂ ਦਰਜ ਹੋ ਗਈਆਂ ਹਨ। ਉਥੇ ਹੀ ਰੋਹਿਤ ਸ਼ਰਮਾ ਦੇ ਨਾਂ 2633 ਦੌੜਾਂ ਹਨ।
- ਟੀ-20 ਕ੍ਰਿਕਟ 'ਚ ਵਿਰਾਟ ਕੋਹਲੀ ਨੇ ਬਤੌਰ ਕਪਤਾਨ 5000 ਦੌੜਾਂ ਵੀ ਪੂਰੀਆਂ ਕਰ ਲਈਆਂ ਹਨ। ਇਹ ਕਾਰਨਾਮਾ ਕਰਨ ਵਾਲੇ ਉਹ ਦੁਨੀਆ ਦੇ ਦੂਜੇ ਕਪਤਾਨ ਬਣ ਗਏ ਹਨ। PunjabKesari
- ਭਾਰਤ ਨੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਆਪਣੇ ਕਰੀਅਰ 'ਚ ਪਹਿਲੀ ਵਾਰ ਟੀ-20 ਮੈਚ ਦੇ 20ਵੇਂ ਓਵਰ 'ਚ ਤਿੰਨ ਚੌਕੇ ਦਿੱਤੇ ਹਨ।
- ਜਸਪ੍ਰੀਤ ਬੁਮਰਾਹ ਨੇ ਇਸ ਮੈਚ 'ਚ ਇਕ ਵਿਕਟ ਹਾਸਲ ਕਰਦਿਆਂ ਹੀ 52 ਵਿਕਟਾਂ ਦੇ ਨਾਲ ਉਹ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਦੇ ਮਾਮਲੇ 'ਚ ਸਾਂਝੇ ਤੌਰ 'ਤੇ ਪਹਿਲੇ ਸਥਾਨ 'ਤੇ ਆ ਗਿਆ ਹੈ।  ਇਸ ਤੋਂ ਪਹਿਲਾਂ ਰਵਿਚੰਦਰਨ ਅਸ਼ਵਿਨ ਅਤੇ ਚਾਹਲ ਦੇ ਨਾਂ ਵੀ 52-52 ਵਿਕਟਾਂ ਹਨ।PunjabKesari

- ਸ਼੍ਰੀਲੰਕਾ ਟੀ-20 ਅੰਤਰਰਾਸ਼ਟਰੀ 'ਚ ਸਭ ਤੋਂ ਜ਼ਿਆਦਾ ਮੈਚ ਹਾਰਨ ਵਾਲੀ ਟੀਮ ਬਣ ਗਈ ਹੈ। ਇਸ ਫਾਰਮੈਟ 'ਚ ਇਹ ਸ਼੍ਰੀਲੰਕਾ ਦੀ 62ਵੀਂ ਹਾਰ ਸੀ। ਸਭ ਤੋਂ ਜ਼ਿਆਦਾ ਹਾਰ ਦੀ ਸੂਚੀ 'ਚ 61 ਮੈਚਾਂ 'ਚ ਹਾਰ ਦੇ ਨਾਲ ਵੈਸਟਇੰਡੀਜ਼ ਦੂਜੇ ਅਤੇ 60 ਹਾਰਾਂ ਦੇ ਨਾਲ ਬੰਗਲਾਦੇਸ਼ ਤੀਸਰੇ ਨੰਬਰ 'ਤੇ ਹੈ।PunjabKesari- ਵਾਨਿੰਦੁ ਹਸਰੰਗਾ ਨੇ ਇਸ ਮੁਕਾਬਲੇ 'ਚ 16 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਹ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਉਸ ਦੇ ਕਰੀਅਰ ਦਾ ਸਭ ਤੋਂ ਵੱਡਾ ਸਕੋਰ ਹੈ।
 - ਲਸਿਥ ਮਲਿੰਗਾ ਸ਼੍ਰੀਲੰਕਾ ਵੱਲੋਂ ਸਭ ਤੋਂ ਜ਼ਿਆਦਾ ਟੀ-20 ਅੰਤਰਰਾਸ਼ਟਰੀ ਕ੍ਰਿਕਟ ਖੇਡਣ ਵਾਲੇ ਖਿਡਾਰੀ ਬਣ ਗਿਆ ਹੈ। ਇਹ ਉਨ੍ਹਾਂ ਦਾ 81ਵਾਂ ਮੁਕਾਬਲਾ ਸੀ ਉਥੇ ਹੀ ਤੀਲਕਰਤਨੇ ਦਿਲਸ਼ਾਨ ਨੇ 80 ਮੈਚ ਖੇਡੇ ਸਨ। PunjabKesari
- ਭਾਰਤ ਨੇ ਟੀ-20 ਕ੍ਰਿਕਟ 'ਚ ਸ਼੍ਰੀਲੰਕਾ ਖਿਲਾਫ 12 ਟੀ-20 ਮੁਕਾਬਲੇ 'ਚ ਜਿੱਤ ਹਾਸਲ ਕੀਤੀ ਹੈ। ਇਹ ਹੁਣ ਤਕ ਕਿਸੇ ਇਕ ਟੀਮ ਖਿਲਾਫ ਭਾਰਤੀ ਟੀਮ ਦੀ ਸਭ ਤੋਂ ਵੱਧ ਟੀ-20 ਜਿੱਤ ਹੋਵੇਗੀ।
- ਕੇ. ਐੱਲ. ਰਾਹੁਲ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਭਾਰਤ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ 'ਚ ਯੁਵਰਾਜ ਸਿੰਘ ਨੂੰ ਪਿੱਛੇ ਛੱਡ ਦਿੱਤਾ ਹੈ। ਯੁਵਰਾਜ ਸਿੰਘ ਦੇ ਨਾਂ 51 ਪਾਰੀਆਂ 'ਚ 1177 ਦੌੜਾਂ ਬਣਾਈਆਂ ਸਨ। ਰਾਹੁਲ ਦੀਆਂ 32 ਪਾਰੀਆਂ 'ਚ 1183 ਦੌੜਾਂ ਦਰਜ ਹਨ।PunjabKesari - ਭਾਰਤ ਦਾ ਘਰੇਲੂ ਮੈਦਾਨ 'ਤੇ ਸ਼੍ਰੀਲੰਕਾ ਖਿਲਾਫ 7ਵੇਂ ਮੈਚ 'ਚ 6ਵੀਂ ਜਿੱਤ ਹੈ। ਪਿੱਛਲਾ ਮੁਕਾਬਲਾ ਮੀਂਹ ਕਾਰਨ ਰੱਦ ਹੋ ਗਿਆ ਸੀ।
- ਇੰਦੌਰ ਦੇ ਹੋਲਕਰ ਸਟੇਡੀਅਮ 'ਚ ਭਾਰਤੀ ਟੀਮ ਦੀ 9 ਮੈਚਾਂ 'ਚ 9ਵੀਂ ਜਿੱਤ ਹੈ। ਇੱਥੇ ਟੀਮ ਨੇ 3 ਟੈਸਟ, 5 ਵਨ ਡੇ ਅਤੇ 2 ਟੀ-20 ਮੈਚ ਖੇਡੇ ਹਨ ਅਤੇ ਸਾਰੇ ਮੈਚਾਂ 'ਚ ਜਿੱਤ ਹਾਸਲ ਕੀਤੀਆਂ ਹਨ।PunjabKesari
- ਵਿਰਾਟ ਕੋਹਲੀ ਨੇ ਟੀ-20 ਕ੍ਰਿਕਟ 'ਚ 1000 ਦੌੜਾਂ ਪੂਰੀਆਂ ਕਰ ਲਈਆਂ ਹਨ। ਮਹਿੰਦਰ ਸਿੰਘ ਧੋਨੀ ਤੋਂ ਬਾਅਦ ਉਹ ਅਜਿਹਾ ਕਰਨ ਵਾਲੇ ਦੂਜੇ ਭਾਰਤੀ ਕਪਤਾਨ ਬਣ ਗਏ ਹਨ।
- ਕੋਹਲੀ ਨੇ ਬਤੌਰ ਕਪਤਾਨ ਸਭ ਤੋਂ ਤੇਜ਼ 1000 ਟੀ-20 ਅੰਤਰਾਰਾਸ਼ਟਰੀ ਬਣਾਉਣ ਦਾ ਰਿਕਾਰਡ ਵੀ ਆਪਣੇ ਨਾਂ ਕਰ ਲਿਆ ਹੈ। ਉਨ੍ਹਾਂ ਨੇ 30 ਪਾਰੀਆਂ 'ਚ ਇਹ ਮੁਕਾਮ ਹਾਸਲ ਕੀਤਾ ਹੈ। ਇਸ ਮਾਮਲੇ 'ਚ ਕੋਹਲੀ ਨੇ ਦੱਖਣੀ ਅਫਰੀਕਾ ਦੇ ਫਾਫ ਡੂ ਪਲੇਸਿਸ ਦਾ ਰਿਕਾਰਡ ਤੋੜਿਆ, ਜਿਨ੍ਹਾਂ ਨੇ 31 ਪਾਰੀਆਂ 'ਚ ਇਹ ਕਾਰਨਾਮਾ ਕੀਤਾ ਸੀ।
PunjabKesari


Related News