ਬੈਡਮਿੰਟਨ ਖਿਡਾਰੀ ਸਾਤਵਿਕ, ਚਿਰਾਗ ਅਤੇ ਸਮੀਰ ਅਰਜੁਨ ਐਵਾਰਡ ਲਈ ਨਾਮਜ਼ਦ
Wednesday, Jun 03, 2020 - 10:41 AM (IST)
ਸਪੋਰਟਸ ਡੈਸਕ— ਭਾਰਤੀ ਬੈਡਮਿੰਟਨ ਸੰਘ (ਬਾਈ) ਨੇ ਸਾਤਵਿਕਸੈਰਾਜ ਰੇਂਕੀਰੇੱਡੀ, ਚਿਰਾਗ ਸ਼ੇੱਟੀ ਅਤੇ ਸਮੀਰ ਵਰਮਾ ਦਾ ਨਾਂ ਅਰਜੁਨ ਐਵਾਰਡ ਲਈ ਕੇਂਦਰੀ ਖੇਲ ਮੰਤਰਾਲੇ ਨੂੰ ਭੇਜਿਆ ਹੈ। ਬਾਈ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਬਾਈ ਨੇ ਇਸ ਤੋਂ ਇਲਾਵਾ ਕੋਚ ਐਸ ਮੁਰਲੀਧਰਨ ਅਤੇ ਭਾਸਕਰ ਬਾਬੂ ਦਾ ਨਾਂ ਦ੍ਰੋਂਣਾਚਾਰੀਆ ਐਵਾਰਡ ਲਈ ਭੇਜਿਆ ਹੈ ਜਦ ਕਿ ਧਿਆਨਚੰਦ ਐਵਾਰਡ ਲਈ ਪ੍ਰਦੀਪ ਗੰਧੇ ਅਤੇ ਮੰਜੁਸ਼ਾ ਕੰਵਰ ਦਾ ਨਾਂ ਖੇਡ ਮੰਤਰਾਲਾ ਨੂੰ ਭੇਜਿਆ ਗਿਆ ਹੈ।
ਨਾਮਜ਼ਦ ਭੇਜਣ ਦੀ ਆਖਰੀ ਤਾਰੀਕ ਤਿੰਨ ਜੂਨ ਹੈ। ਇਸ ਸਾਲ ਖੇਲ ਰਤਨ ਅਤੇ ਅਰਜੁਨ ਐਵਾਡਰ ਲਈ ਜਨਵਰੀ 2016 ਤੋਂ ਦਸੰਬਰ 2019 ਤੱਕ ਦੇ ਪ੍ਰਦਰਸ਼ਨ ਨੂੰ ਧਿਆਨ ’ਚ ਰੱਖਿਆ ਜਾਵੇਗਾ। ਸਾਤਵਿਕ ਅਤੇ ਸੈਰਾਜ ਇਸ ਸਮੇਂ ਦੇਸ਼ ਦੀ ਸਭ ਤੋਂ ਸਰਵਸ਼੍ਰੇਸ਼ਠ ਡਬਲਜ਼ ਜੋੜੀ ਹੈ ਅਤੇ ਪਿਛਲੇ ਸਾਲ ਉਨ੍ਹਾਂ ਨੇ ਥਾਈਲੈਂਡ ਓਪਨ ਦਾ ਖਿਤਾਬ ਜਿੱਤਿਆ ਸੀ। ਉਨ੍ਹਾਂ ਨੇ 2018 ਰਾਸ਼ਟਰਮੰਡਲ ਖੇਡਾਂ ’ਚ ਕਾਂਸੀ0 ਜਿੱਤਿਆ ਸੀ ਜਦ ਕਿ ਭਾਰਤੀ ਟੀਮ ਨੇ ਸੋਨ ਜਿੱਤਿਆ ਸੀ। ਇਹ ਜੋੜੀ ਇਸ ਸਮੇਂ ਟਾਪ-10 ’ਚ ਹੈ ਅਤੇ ਉਨ੍ਹਾਂ ਦੇ ਟੋਕੀਓ ਓਲੰਪਿਕ ’ਚ ਖੇਡਣ ਦੀ ਮਜ਼ਬੂਤ ਸੰਭਾਵਨਾ ਹੈ। ਸਮੀਰ 2016 ’ਚ ਹਾਂਗਕਾਂਗ ਓਪਨ ਦੇ ਫਾਈਨਲ ’ਚ ਪੁੱਜੇ ਸਨ ਅਤੇ ਉਨ੍ਹਾਂ ਨੇ 2018 ’ਚ ਤਿੰਨ ਖਿਤਾਬ ਜਿੱਤੇ ਸਨ ਜਿਸ ਦੀ ਬਦੌਲਤ ਉਹ ਵਿਸ਼ਵ ਰੈਂਕਿੰਗ ’ਚ ਆਪਣੇ ਸਭ ਤੋਂ ਸਰਵਸ਼ੇ੍ਰਸ਼ਠ 11 ਉਹ ਸਥਾਨ ’ਤੇ ਪੁੱਜੇ ਸਨ। ਉਹ 2018 ’ਚ ਵਲਡਰ ਟੂਰ ਫਾਈਨਲਜ਼ ’ਚ ਪਹਿਲੀ ਵਾਰ ਖੇਡਦੇ ਹੋਏ ਸੈਮੀਫਾਈਨਲ ਤਕ ਪੁੱਜੇ ਸਨ।