ਚੈਂਪੀਅਨਜ਼ ਟਰਾਫੀ ''ਚ ਖੇਡੇਗਾ ਇਹ ਆਸਟਰੇਲੀਆ ਖਿਡਾਰੀ

Thursday, May 25, 2017 - 09:47 PM (IST)

ਲੰਡਨ—ਅਭਿਆਸ ਮੈਚ 'ਚ ਮੋਢੇ ਦੀ ਸੱਟ ਠੀਕ ਤੋਂ ਠੀਕ ਹੋਣ ਤੋਂ ਬਾਅਦ ਆਸਟਰੇਲੀਆਈ ਕ੍ਰਿਕਟਰ ਗਲੇਨ ਮੈਕਸਵੇਲ ਨੂੰ ਮੈਡੀਕਲ ਕਲੀਨ ਚਿਟ ਮਿਲ ਗਈ ਸੀ ਅਤੇ ਹੁਣ ਉਹ ਇਕ ਜੂਨ ਤੋਂ ਇੰਗਲੈਂਡ ਦੀ ਮੇਜਬਾਨੀ 'ਚ ਸ਼ੁਰੂ ਹੋਣ ਵਾਲੀ ਚੈਂਪੀਅਨਜ਼ ਟਰਾਫੀ 'ਚ ਹਿੱਸਾ ਲੈ ਸਕੇਂਗਾ। 28 ਸਾਲਾ ਮੈਕਸਵੇਲ ਦੇ ਲਾਡਰਸ 'ਚ ਅਭਿਆਸ ਮੈਚ ਦੌਰਾਨ ਉਸ ਦੇ ਗਰਦਨ 'ਤੇ ਗੇਂਦ ਲੱਗ ਗਈ ਸੀ। ਜਿਸ ਤੋਂ ਬਾਅਦ ਟੀਮ ਦੇ ਡਾਕਟਰ ਪੀਟਰ ਬਰੁਕਨਰ ਨੇ ਸੱਟ 'ਤੇ ਧਿਆਨ ਦਿੱਤਾ ਸੀ ਅਤੇ ਉਸ ਦੀ ਸੱਟ ਨੂੰ ਗੰਭੀਰ ਨ ਪਾਉਂਦੇ ਹੋਏ ਖੇਡਣ ਦੀ ਅਨੁਮਤੀ ਦੇ ਦਿੱਤੀ।
ਟੀਮ ਪ੍ਰਬੰਧਕਾਂ ਨੇ ਦੱਸਿਆ ਕਿ ਡਾਕਟਰਾਂ ਨੇ ਮੈਕਸਵੇਲ ਦੀ ਸੱਟ ਦਾ ਬਾਰੀਕੀ ਨਾਲ ਇਲਾਜ਼ ਕੀਤਾ। ਉਨ੍ਹਾਂ ਨੇ ਮੈਕਸਵੇਲ ਦੇ ਗਰਦਨ ਅਤੇ ਮੂੰਹ ਦੇ ਹਿੱਸੇ ਦੀ ਨਿਗਰਾਨੀ ਕੀਤੀ ਅਤੇ ਦੱਸਿਆ ਕਿ ਉਸ ਦੀ ਸੱਟ ਜ਼ਿਆਦਾ ਗੰਭੀਰ ਨਹੀਂ ਹੈ। ਆਸਟਰੇਲੀਆ ਟੀਮ ਦੇ ਕਪਤਾਨ ਸਟੀਵ ਸਮਿਥ ਨੇ ਕਿਹਾ ਕਿ ਮੈਕਸਵੇਲ ਦੀ ਗਰਦਨ 'ਤੇ ਗੇਂਦ ਲੱਗਣ ਨਾਲ ਸੱਟ ਜਰੂਰ ਲੱਗੀ ਸੀ ਪਰ ਉਹ ਇਸ ਸਮੇਂ ਠੀਕ ਹੈ ਅਤੇ ਪੂਰੀ ਉਮੀਦ ਹੈ ਕਿ ਉਹ ਜਲਦੀ ਹੀ ਮੈਦਾਨ 'ਤੇ ਵਾਪਸੀ ਕਰੇਗਾ।
ਜ਼ਿਕਰਯੋਗ ਹੈ ਕਿ ਬਤੌਰ ਆਲਰਾਊਡਰ ਮੈਕਸਵੇਲ ਨੇ 2015 ਵਿਸ਼ਵ ਕੱਪ 'ਚ ਆਸ਼ਟਰੇਲੀਆ ਦੀ ਖਿਤਾਬੀ ਜਿੱਤ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਉਸ ਨੇ ਛੇ ਪਾਰੀਆਂ 'ਚ 324 ਦੌੜਾਂ ਬਣਾਉਣ ਤੋਂ ਇਲਾਵਾ 6 ਵਿਕਟਾਂ ਵੀ ਹਾਸਲ ਕੀਤੀਆਂ ਸੀ। ਉਹ ਚੈਂਪੀਅਨਜ਼ ਟਰਾਫੀ 'ਚ ਆਸਟਰੇਲੀਆ ਲਈ ਕਾਫੀ ਮਹੱਤਵਪੂਰਨ ਸਾਬਤ ਹੋ ਸਕਦਾ ਹੈ। ਆਸਟਰੇਲੀਆ ਚੈਂਪੀਅਨਜ਼ ਟਰਾਫੀ 'ਚ 2 ਜੂਨ ਨੂੰ ਨਿਊਜ਼ੀਲੈਂਡ ਖਿਲਾਫ ਆਪਣੇ ਅਭਿਆਨ ਦੀ ਸ਼ੁਰੂਆਤ ਕਰੇਗਾ। 
 


Related News