IPL 'ਚ ਹੋਵੇਗੀ ਦਰਸ਼ਕਾਂ ਦੀ ਐਂਟ੍ਰੀ, ਇੰਨੇ ਫ਼ੀਸਦੀ ਲੋਕਾਂ ਨੂੰ ਮਿਲੀ ਇਜਾਜ਼ਤ
Tuesday, Mar 01, 2022 - 05:00 PM (IST)
ਮੁੰਬਈ- ਮਹਾਰਾਸ਼ਟਰ ਸਰਕਾਰ ਨੇ ਮੁੰਬਈ ਕ੍ਰਿਕਟ ਸੰਘ (ਐੱਮ. ਸੀ. ਏ.) ਤੇ ਮਹਾਰਾਸ਼ਟਰ ਕ੍ਰਿਕਟ ਸੰਘ (ਐੱਮ. ਐੱਚ. ਸੀ. ਏ.) ਨੂੰ ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) 2022 ਲਈ ਸਟੇਡੀਅਮ 'ਚ 25 ਫ਼ੀਸਦੀ ਦਰਸ਼ਕਾਂ ਨੂੰ ਪ੍ਰਵੇਸ਼ ਦੀ ਇਜਾਜ਼ਤ ਦਿੱਤੀ ਹੈ। ਇਕ ਰਿਪੋਰਟ ਦੇ ਮੁਤਾਬਕ ਮਹਾਰਾਸ਼ਟਰ ਦੇ ਮੰਤਰੀ ਆਦਿੱਤਯ ਠਾਕਰੇ ਨੇ 27 ਫਰਵਰੀ ਨੂੰ ਐੱਮ. ਸੀ. ਏ. ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਤੇ ਆਈ. ਪੀ. ਐੱਲ. ਲਈ ਹਰ ਸੰਭਵ ਮਦਦ ਦਾ ਵਾਅਦ ਕੀਤਾ।
ਇਹ ਵੀ ਪੜ੍ਹੋ : IPL 2022 : ਗੁਜਰਾਤ ਟਾਈਟਨਸ ਨੂੰ ਵੱਡਾ ਝਟਕਾ, ਇਸ ਧਾਕੜ ਖਿਡਾਰੀ ਨੇ ਟੂਰਨਾਮੈਂਟ ਤੋਂ ਨਾਂ ਲਿਆ ਵਾਪਸ
ਇਸ ਦੌਰਾਨ ਉਹ ਆਈ. ਪੀ. ਐੱਲ. ਮੈਚਾਂ ਲਈ ਸਟੇਡੀਅਮ 'ਚ 25 ਫ਼ੀਸਦੀ ਦਰਸ਼ਕਾਂ ਨੂੰ ਇਜਾਜ਼ਤ ਦੇਣ 'ਤੇ ਸਹਿਮਤ ਹੋਏ। ਜ਼ਿਕਰਯੋਗ ਹੈ ਕਿ ਐੱਮ. ਸੀ. ਏ. ਤੇ ਐੱਮ. ਐੱਚ. ਸੀ. ਏ. ਆਈ. ਪੀ. ਐੱਲ. ਦੇ 15 ਸੀਜ਼ਨ ਦੀ ਮੇਜ਼ਬਾਨੀ ਕ੍ਰਮਵਾਰ ਮੁੰਬਈ ਤੇ ਪੁਣੇ 'ਚ ਕਰਨਗੇ। ਮੁੰਬਈ 'ਚ ਜਿੱਥੇ 55, ਜਦਕਿ ਪੁਣੇ 'ਚ 15 ਮੈਚ ਖੇਡੇ ਜਾਣਗੇ।
ਇਹ ਵੀ ਪੜ੍ਹੋ : ਆਸਟ੍ਰੇਲੀਆਈ ਖਿਡਾਰੀ ਨੂੰ ਮਿਲੀ ਧਮਕੀ, PCB ਨੇ ਕਿਹਾ- ਸਾਨੂੰ ਇਸ 'ਤੇ ਵਿਸ਼ਵਾਸ ਨਹੀਂ
ਹਿਮਾਚਲ ਪ੍ਰਦੇਸ਼ ਕ੍ਰਿਕਟ ਸੰਘ (ਐੱਚ. ਪੀ. ਸੀ. ਏ.) ਨੇ 27 ਫਰਵਰੀ ਨੂੰ ਭਾਰਤ ਤੇ ਸ਼੍ਰੀਲੰਕਾ ਦਰਮਿਆਨ ਤੀਜੇ ਤੇ ਆਖ਼ਰੀ ਟੀ-20 ਮੈਚ ਲਈ 10 ਹਜ਼ਾਰ ਤੋਂ ਜ਼ਿਆਦਾ ਦਰਸ਼ਕਾਂ ਦੀ ਇਜਾਜ਼ਤ ਦਿੱਤੀ ਸੀ। ਹਾਲਾਂਕਿ ਮੋਹਾਲੀ 'ਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਚਾਰ ਤੋਂ ਅੱਠ ਮਾਰਚ ਤਕ ਭਾਰਤ-ਸ਼੍ਰੀਲੰਕਾ ਦਰਮਿਆਨ ਖੇਡੇ ਜਾਣ ਵਾਲੇ ਪਹਿਲੇ ਟੈਸਟ ਮੈਚ 'ਚ ਦਰਸ਼ਕ ਨਹੀਂ ਦਿਖਣਗੇ, ਜਦਕਿ ਬੈਂਗਲੁਰੂ ਦਾ ਐੱਨ. ਚਿੰਨਾਸਵਾਮੀ ਸਟੇਡੀਅਮ ਦੂਜੇ ਡੇ-ਨਾਈਟ ਟੈਸਟ ਮੈਚ 'ਚ ਦਰਸ਼ਕਾਂ ਦਾ ਸਵਾਗਤ ਕਰੇਗਾ। ਕਰਨਾਟਕ ਕ੍ਰਿਕਟ ਸੰਘ (ਕੇ. ਐੱਸ.ਸੀ. ਏ.) ਨੇ ਪੁਸ਼ਟੀ ਕੀਤੀ ਹੈ ਕਿ 12 ਤੋਂ 16 ਮਾਰਚ ਤਕ ਭਾਰਤ- ਸ਼੍ਰੀਲੰਕਾ ਦਰਮਿਆਨ ਡੇ-ਨਾਈਟ ਟੈਸਟ ਦੇ ਲਈ 50 ਫੀਸਦੀ ਦਰਸ਼ਕਾਂ (ਲਗਭਗ 15 ਹਜ਼ਾਰ) ਨੂੰ ਇਜਾਜ਼ਤ ਦਿੱਤੀ ਜਾਵੇਗੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।