ਸਾਡੇ ਖੇਡਣ ਦੇ ਤਰੀਕੇ ’ਚ ਕੋਈ ਕਮੀ ਨਹੀਂ : ਇਯੋਨ ਮੋਰਗਨ
Wednesday, Mar 24, 2021 - 09:29 PM (IST)
ਪੁਣੇ- ਇੰਗਲੈਂਡ ਦੇ ਕਪਤਾਨ ਇਯੋਨ ਮੋਰਗਨ ਨੂੰ ਪਿਛਲੇ ਕੁੱਝ ਸਮੇਂ ਤੋਂ ਇੱਛਾ ਦੇ ਬਰਾਬਰ ਨਤੀਜੇ ਨਹੀਂ ਮਿਲ ਰਹੇ ਹਨ ਪਰ ਭਾਰਤ ਵਿਰੁੱਧ ਚੱਲ ਰਹੀ ਵਨ ਡੇ ਸੀਰੀਜ਼ ’ਚ ਉਨ੍ਹਾਂ ਨੂੰ ਆਪਣੀ ਟੀਮ ਦੀ ਖੇਡ ਯੋਜਨਾ ’ਚ ਕੋਈ ਕਮੀ ਨਹੀਂ ਦਿਸਦੀ ਹੈ, ਜਦੋਂਕਿ ਉਨ੍ਹਾਂ ’ਤੇ ਵਿਸ਼ਵ ਰੈਂਕਿੰਗ ਦਾ ਟਾਪ ਸਥਾਨ ਵਿਰਾਟ ਕੋਹਲੀ ਦੀ ਟੀਮ ਨੂੰ ਗਵਾਉਣ ਦਾ ਖਤਰਾ ਵੀ ਮੰਡਰਾ ਰਿਹਾ ਹੈ। ਦੁਨੀਆ ਦੀਆਂ 2 ਟਾਪ ਟੀਮਾਂ ’ਚ ਮੁਕਾਬਲੇ ’ਚ ਵਿਸ਼ਵ ਚੈਂਪੀਅਨ ਇੰਗਲੈਂਡ ਨੇ ਮੰਗਲਵਾਰ ਨੂੰ 318 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 15 ਓਵਰਾਂ ਅੰਦਰ ਬਿਨਾਂ ਵਿਕਟ ਗਵਾਏ 135 ਦੌੜਾਂ ਬਣਾ ਲਈਆਂ ਸਨ ਪਰ ਟੀਮ 251 ਦੌੜਾਂ ’ਤੇ ਢੇਰ ਹੋ ਗਈ। ਟੀਮ ’ਚ ਇਸ ਤੋਂ ਬਾਅਦ ਕੋਈ ਹਿੱਸੇਦਾਰੀ ਨਹੀਂ ਬਣ ਸਕੀ।
ਇਹ ਖ਼ਬਰ ਪੜ੍ਹੋ- ਕੋਹਲੀ ICC ਟੀ20 ਰੈਂਕਿੰਗ 'ਚ ਚੌਥੇ ਸਥਾਨ 'ਤੇ ਪਹੁੰਚੇ, ਰੋਹਿਤ ਨੂੰ ਵੀ ਹੋਇਆ ਫਾਇਦਾ
ਮੋਰਗਨ ਨੇ ਕਿਹਾ,‘‘ਮੈਨੂੰ ਲੱਗਦਾ ਹੈ ਕਿ ਅੱਜ ਅਸੀਂ ਜਿਸ ਤਰ੍ਹਾਂ ਖੇਡੇ, ਉਹ ਠੀਕ ਹੈ ਕਿਉਂਕਿ ਇਹ ਸਾਡੇ ਲਈ ਪਿਛਲੇ 5 ਸਾਲਾਂ ਤੋਂ ਕਾਰਗਰ ਰਿਹਾ ਹੈ। ਇਸ ਲਈ ਸਾਡੇ ਗੇਂਦਬਾਜ਼ੀ ਪ੍ਰਦਰਸ਼ਨ ਤੋਂ ਬਾਅਦ ਦੋਵੇਂ ਸਲਾਮੀ ਬੱਲੇਬਾਜ਼ ਜਿਸ ਤਰ੍ਹਾਂ ਖੇਡੇ ਅਤੇ ਉਨ੍ਹਾਂ ਨੇ ਜਿਸ ਤਰ੍ਹਾਂ ਖੇਡ ’ਤੇ ਕਾਬੂ ਬਣਾ ਕੇ ਹਿੱਸੇਦਾਰੀ ਨਿਭਾਈ, ਉਹ ਕਾਫੀ ਸਾਕਾਰਾਤਮਕ ਚੀਜ਼ ਹੈ।’’
ਇਹ ਖ਼ਬਰ ਪੜ੍ਹੋ- ਪੰਜਾਬ ਦੀਆਂ ਜੇਲਾਂ ’ਚ ਕੈਦੀਆਂ ਨੂੰ ਰੋਜ਼ਗਾਰ ਦੇਣ ਦੀ ਤਿਆਰੀ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।