ਮੇਰੀ ਜ਼ਿੰਦਗੀ ''ਚ ਨਾਂਹ-ਪੱਖੀ ਗੱਲਾਂ ਲਈ ਜਗ੍ਹਾ ਨਹੀਂ : ਧਵਨ

Tuesday, May 14, 2019 - 10:59 PM (IST)

ਮੇਰੀ ਜ਼ਿੰਦਗੀ ''ਚ ਨਾਂਹ-ਪੱਖੀ ਗੱਲਾਂ ਲਈ ਜਗ੍ਹਾ ਨਹੀਂ : ਧਵਨ

ਨਵੀਂ ਦਿੱਲੀ— ਸੀਮ ਲੈਂਦੀਆਂ ਪਿੱਚਾਂ 'ਤੇ ਉਸ ਦੀ ਤਕਨੀਕ ਦੀ ਹਮੇਸ਼ਾ ਆਲੋਚਨਾ ਹੁੰਦੀ ਆਈ ਹੈ ਪਰ ਵਿਸ਼ਵ ਕੱਪ ਦੀਆਂ ਤਿਆਰੀਆਂ ਵਿਚ ਰੁੱਝੇ ਸ਼ਿਖਰ ਧਵਨ ਕੋਲ ਇਸ ਦੀ ਪ੍ਰਵਾਹ ਕਰਨ ਦਾ ਸਮਾਂ ਨਹੀਂ ਹੈ। ਧਵਨ ਨੂੰ ਭਰੋਸਾ ਹੈ ਕਿ 2013 ਤੇ 2017 ਚੈਂਪੀਅਨਸ ਟਰਾਫੀ ਤੋਂ ਬਾਅਦ ਉਹ ਵਿਸ਼ਵ ਕੱਪ ਵਿਚ ਇਸ ਸਫਲਤਾ ਨੂੰ ਦੁਹਰਾਏਗਾ।  ਧਵਨ ਨੇ ਕਿਹਾ, ''ਲੋਕ ਆਈ. ਸੀ. ਸੀ. ਟੂਰਨਾਮੈਂਟਾਂ ਵਿਚ ਮੇਰੇ ਰਿਕਾਰਡ ਬਾਰੇ ਦੱਸਦੇ ਹਨ ਪਰ ਮੇਰਾ ਇਰਾਦਾ ਹਮੇਸ਼ਾ ਆਮ ਰਹਿੰਦਾ ਹੈ। ਅਜਿਹਾ ਨਹੀਂ ਹੈ ਕਿ ਕੋਸ਼ਿਸਾਂ ਵਿਚ ਕੋਈ ਕਮੀ ਰਹਿੰਦੀ ਹੈ। ਫੋਕਸ ਹਮੇਸ਼ਾ ਪ੍ਰਕਿਰਿਆ 'ਤੇ ਰਹਿੰਦਾ ਹੈ। ਮੈਨੂੰ ਭਰੋਸਾ ਹੈ ਕਿ ਇਕ ਵਾਰ ਫਿਰ ਆਈ. ਸੀ. ਸੀ. ਟੂਰਨਾਮੈਂਟ ਵਿਚ ਚੰਗਾ ਖੇਡਾਂਗਾ।''
ਆਈ. ਪੀ. ਐੱਲ. 'ਚ ਦਿੱਲੀ ਕੈਪੀਟਲਸ ਦੇ ਲਈ 521 ਦੌੜਾਂ ਬਣਾਉਣ ਵਾਲੇ ਸ਼ਿਖਰ ਧਵਨ ਨੇ ਕਿਹਾ ਕਿ ਵਿਸ਼ਵ ਕੱਪ ਨੂੰ ਲੈ ਮੇਰੇ 'ਤੇ ਕੋਈ ਦਬਾਅ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਇਸ ਤਰ੍ਹਾਂ ਦਾ ਬੰਦਾ ਨਹੀਂ ਹਾਂ ਕਿ ਦਬਾਅ ਮਹਿਸੂਸ ਕਰਾਂ। ਆਲੋਚਕ ਆਪਣਾ ਕੰਮ ਕਰ ਰਹੇ ਹਨ। ਮੈਂ ਪੰਜ-ਦੱਸ ਮੈਚਾਂ 'ਚ ਵਧੀਆ ਨਹੀਂ ਖੇਡ ਸਕਿਆ ਤਾਂ ਇਸ ਦਾ ਮਤਲਬ ਨਹੀਂ ਹੈ ਕਿ ਸਭ ਕੁਝ ਖਤਮ ਹੋ ਗਿਆ। ਮੈਨੂੰ ਪਤਾ ਹੈ ਕਿ ਮੈਂ ਕੀ ਕਰ ਸਕਦਾ ਹਾਂ। ਉਨ੍ਹਾਂ ਨੇ ਕਿਹਾ ਕਿ ਮੈਂ ਨਾ ਤਾਂ ਅਖਬਾਰ ਪੜ੍ਹਦਾ ਹਾਂ ਤੇ ਨਾਂ ਹੀ ਟੀ.ਵੀ. ਦੇਖਦਾ ਹਾਂ। ਇਸ ਲਈ ਆਲੋਚਨਾ ਦਾ ਅਸਰ ਹੀ ਨਹੀਂ ਹੁੰਦਾ। ਮੈਂ ਸੋਸ਼ਲ ਮੀਡੀਆ ਤੋਂ ਦੂਰ ਰਹਿੰਦਾ ਹਾਂ। ਟਵੀਟਰ ਤੇ ਫੇਸਬੁੱਕ 'ਤੇ ਹਾਂ ਪਰ ਇਸਤੇਮਾਲ ਘੱਟ ਕਰਦਾ ਹਾਂ।


author

Gurdeep Singh

Content Editor

Related News